15 ਅਕਤੂਬਰ 2024 : ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਕੰਸਰਟ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਫੈਨਜ਼ ਨੂੰ ਸ਼ੋਅ ਵਿਚਾਲੇ ਗਿਫ਼ਟ ਰਾਹੀਂ ਉਨ੍ਹਾਂ ਦਾ ਦਿਲ ਜਿੱਤ ਲੈਂਦੇ ਹਨ। ਇਸੀ ਵਿਚਾਲੇ ਗਾਇਕ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੀ ਇੱਕ ਫੈਨ ਨੂੰ ਉਸ ਦੇ ਜਨਮਦਿਨ ਉੱਪਰ ਇੱਕ ਜੈਕੇਟ ਗਿਫ਼ਟ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਿਲਜੀਤ ਦੋਸਾਂਝ ਨੇ ਦਿੱਤਾ ਖ਼ਾਸ ਗਿਫ਼ਟ

ਦਰਅਸਲ ਦਿਲਜੀਤ ਦੋਸਾਂਝ ਇਨ੍ਹਾਂ ਦਿਨੀਂ ਕੰਸਰਟ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਪ੍ਰਸ਼ੰਸਕ ਨੂੰ ਦਿਲਜੀਤ ਦੀ ਵਿਸ਼ੇਸ਼ ਜੈਕੇਟ ਗਿਫ਼ਟ ਕੀਤੀ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਆਪਣੀ ਜੈਕਟ ਲਾਹ ਕੇ ਇੱਕ ਪ੍ਰਸ਼ੰਸਕ ਨੂੰ ਦਿੰਦੇ ਹਨ। ਜਿਸ ਨੂੰ ਲੈ ਕੇ ਉਹ ਕਾਫ਼ੀ ਖ਼ੁਸ਼ ਨਜ਼ਰ ਆਈ ਅਤੇ ਉਸ ਦਾ ਸਾਥੀ ਕਾਫ਼ੀ ਭਾਵੁਕ ਹੋ ਗਿਆ।

ਉਸ ਨੇ ਇੱਕ ਤਖ਼ਤੀ ਫੜੀ ਹੋਈ ਸੀ ਜਿਸ ‘ਤੇ ਲਿਖਿਆ ਸੀ, “ਅੱਜ ਮੇਰਾ ਜਨਮਦਿਨ ਹੈ, ਮੇਰਾ ਦਿਨ ਬਣਾਉਣ ਲਈ ਤੁਹਾਡਾ ਧੰਨਵਾਦ। ਲਵ ਯੂ ਦਿਲਜੀਤ”।

ਕੰਮ ਦੇ ਮੋਰਚੇ ‘ਤੇ, ਇਮਤਿਆਜ਼ ਅਲੀ ਦੀ ਨੈੱਟਫਲਿਕਸ ਫ਼ਿਲਮ ਵਿੱਚ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਲਈ ਬਹੁਤ ਪ੍ਰਸ਼ੰਸਾ ਅਤੇ ਪਿਆਰ ਪ੍ਰਾਪਤ ਕਰਨ ਵਾਲੇ ਦਿਲਜੀਤ, ‘ਬਾਰਡਰ 2’ ਦੀ ਕਾਸਟ ਵਿੱਚ ਸ਼ਾਮਲ ਹੋ ਗਏ ਹਨ। ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੂੰ ਵੀ ਇਸ ਫ਼ਿਲਮ ਲਈ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਗਾਇਕ ‘ਨੋ ਐਂਟਰੀ 2’ ‘ਚ ਵੀ ਨਜ਼ਰ ਆਉਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।