14 ਨਵੰਬਰ 2024 ਮਸ਼ਹੂਰ ਸਿੰਗਰ-ਰੈਪਰ ਬਾਦਸ਼ਾਹ ਦਾ ਹਾਲ ਹੀ ਦੇ ਵਿੱਚ ਨਵਾਂ ਗਾਣਾ ‘ਮੋਰਨੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ। ਪਰ ਉਨ੍ਹਾਂ ਨੇ ਆਪਣੇ ਨਵੇਂ ਗੀਤ ਵਿੱਚ ਕੁਝ ਲਾਈਨਾਂ ਲਿਖੀਆਂ ਹਨ ਜਿਸ ਨੂੰ ਹਨੀ ਸਿੰਘ ਨਾਲ ਜੋੜਿਆ ਜਾ ਰਿਹਾ ਹੈ।
ਦਰਅਸਲ ‘ਮੋਰਨੀ’ ਗੀਤ ਦੀ ਲਾਈਨ ਇਹ ਹੈ ਕਿ “ਕੋਈ ਬੜੀਆਂ ਸਾ ਦੁਸ਼ਮਣ ਚਾਹੀਏ ਇਨਕੇ ਬਸ ਕੀ ਬਾਤ ਨਹੀਂ ਹੈ।” ਇਹ ਲਾਈਨ ਸੁਣ ਕੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਬਾਦਸ਼ਾਹ ਨੇ ਹਨੀ ਸਿੰਘ ਨੂੰ ਇੱਕ ਵਾਰ ਫਿਰ ਕਰਾਰਾ ਜਵਾਬ ਦਿੱਤਾ ਹੈ।
ਇਸ ਗੀਤ ਨਾਲ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਬਾਦਸ਼ਾਹ ਨੇ ਹਨੀ ਸਿੰਘ ‘ਤੇ ਤੰਜ ਕੱਸਿਆ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਲੜਾਈ ਬਾਰੇ ਹਰ ਕੋਈ ਜਾਣਦਾ ਹੈ। ਹਨੀ ਸਿੰਘ ਜਦੋਂ ਆਪਣੇ ਕਰੀਅਰ ਦੇ ਸਿਖਰ ‘ਤੇ ਸਨ ਤਾਂ ਬਾਦਸ਼ਾਹ ਨਾਲ ਉਨ੍ਹਾਂ ਦੇ ਰਿਸ਼ਤੇ ਵਿਗੜ ਗਏ ਸਨ। ਹੁਣ ਦੋਵੇਂ ਇਕ-ਦੂਜੇ ਨੂੰ ਇਸ਼ਾਰਿਆਂ ਨਾਲ ਤਾਅਨੇ ਮਾਰਦੇ ਹਨ।