23 ਅਗਸਤ 2024 : ਭਾਰਤ ਦਾ ਨੀਰਜ ਚੋਪੜਾ ਡਾਇਮੰਡ ਲੀਗ ਵਿਚ 89.49 ਮੀਟਰ ਦੀ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਨੀਰਜ ਦੀ ਇਹ ਦੂਜੀ ਬੈਸਟ ਥਰੋ ਹੈ ਤੇ ਉਸ ਨੇ ਪੈਰਿਸ ਓਲੰਪਿਕ ਦੇ ਆਪਣੀ 89.45 ਮੀਟਰ ਦੇ ਸਕੋਰ ਨੂੰ ਮਾਤ ਪਾਈ। ਗ੍ਰੇਨੇਡਾ ਦਾ ਐਡਰਸਨ ਪੀਟਰਸ 90.61 ਮੀਟਰ ਦੀ ਥਰੋ ਨਾਲ ਅੱਵਲ ਨੰਬਰ ਰਿਹਾ। ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ਤੇ ਰਿਹਾ।