12 ਅਗਸਤ 2024 : ਲੰਬੇ ਸਮੇਂ ਤਕ ਪੈਰਾਂ ‘ਚ ਲਗਾਤਾਰ ਜਾਂ ਰੁਕ-ਰੁਕ ਕੇ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਤੁਹਾਨੂੰ ਵੱਡੀ ਮੁਸੀਬਤ ‘ਚ ਪਾ ਸਕਦੀ ਹੈ। ਜੇਕਰ ਦਰਦ ਦੇ ਨਾਲ-ਨਾਲ ਪੈਰਾਂ ‘ਚ ਸੋਜ ਤੇ ਝਰਨਾਹਟ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਪੈਰਾਂ ‘ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਤੇ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੈ। ਸਰੀਰ ‘ਚ ਖੂਨ ਦੇ ਪ੍ਰਵਾਹ ‘ਚ ਵਿਘਨ ਦਾ ਮਤਲਬ ਕਈ ਸਮੱਸਿਆਵਾਂ ਹਨ, ਕਿਉਂਕਿ ਖੂਨ ਦੇ ਨਾਲ-ਨਾਲ ਆਕਸੀਜਨ ਦੇ ਸੰਚਾਰ ‘ਚ ਵੀ ਰੁਕਾਵਟ ਪੈਦਾ ਹੁੰਦੀ ਹੈ ਤੇ ਇਸ ਨਾਲ ਗੈਂਗਰੀਨ ਦੀ ਬਿਮਾਰੀ ਹੋ ਸਕਦੀ ਹੈ।

ਸ਼ੂਗਰ ਦੇ ਮਰੀਜ਼ ਰਹਿਣ ਸਾਵਧਾਨ

ਜਦੋਂ ਸ਼ੂਗਰ ਕਾਰਨ ਸਰੀਰ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਨਾਲ ਵੈਸਲਜ਼ ‘ਚ ਵਹਿਣ ਵਾਲੇ ਬਲੱਡ ‘ਚ ਗੁਲੂਕੋਜ਼ ਦਾ ਲੈਵਲ ਵਧ ਜਾਂਦਾ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ‘ਚ ਦਿੱਕਤ ਹੋਣ ਲਗਦੀ ਹੈ। ਟਿਸ਼ੂਜ਼ ਨੂੰ ਬਰਾਬਰ ਮਾਤਰਾ ‘ਚ ਬਲੱਡ ਨਹੀਂ ਮਿਲ ਪਾਉਂਦਾ ਜਿਸ ਨਾਲ ਇਹ ਹੌਲੀ-ਹੌਲੀ ਡੈੱਡ ਹੋਣ ਲਗਦੇ ਹਨ। ਡਾਇਬਿਟੀਜ਼ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ ਜੋ ਸਰੀਰ ਦੇ ਕਈ ਅੰਗਾਂ ਦੀ ਕਾਰਜ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

Diabetes ਦੇ ਮਰੀਜ਼ਾਂ ਦੇ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ‘ਚ ਫੈਟ ਤੇ ਕੈਲਸ਼ੀਅਮ ਜਮ੍ਹਾਂ ਹੋਣ ਦਾ ਪ੍ਰੋਸੈੱਸ ਚੱਲਦਾ ਰਹਿੰਦਾ ਹੈ, ਜਿਸ ਕਾਰਨ ਪੈਰਾਂ ‘ਚ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੁੰਦਾ। ਕਈ ਵਾਰ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ਪੂਰੀ ਤਰ੍ਹਾਂ ਬਲਾਕ ਹੋ ਜਾਂਦੀਆਂ ਹਨ, ਜਿਸ ਕਾਰਨ ਦਰਦ ਸ਼ੁਰੂ ਹੋ ਜਾਂਦਾ ਹੈ। ਬਲੱਡ ਫਲੋਅ ਘਟਣ ਨਾਲ ਸਰੀਰ ਦੇ ਉਸ ਹਿੱਸੇ ‘ਚ ਕੋਈ ਸੱਟ ਜਾਂ ਜ਼ਖ਼ਮ ਹੋਣ ‘ਤੇ ਉਹ ਜਲਦੀ ਠੀਕ ਨਹੀਂ ਹੁੰਦਾ।

ਗੈਂਗਰੀਨ ਦੇ ਲੱਛਣ

ਸਕਿਨ ਪਪੜੀ ਵਾਂਗ ਉਤਰਨਾ

ਪੈਰਾਂ ‘ਚ ਦਰਦ ਅਤੇ ਝਰਨਾਹਟ ਬਣੇ ਰਹਿਣਾ।

ਸਕਿਨ ਦਾ ਰੰਗ ਲਾਲ ਜਾਂ ਕਾਲਾ ਹੋਣਾ।

ਠੰਢਕ ਮਹਿਸੂਸ ਹੋਣੀ

ਚੀਜ਼ਾਂ ਜੋ ਵਧਾ ਸਕਦੀਆਂ ਹਨ ਗੈਂਗਰੀਨ ਦਾ ਖ਼ਤਰਾ

ਸਿਗਰਟਨੋਸ਼ੀ

ਜਲਣ ਦਾ ਜ਼ਖ਼ਮ

ਸ਼ਰਾਬ ਦੀ ਲਤ

HIV/AIDS

ਸਿਰ ‘ਤੇ ਸੱਟ

ਗੈਂਗਰੀਨ ਤੋਂ ਰੋਕਥਾਮ

ਵਜ਼ਨ ਨੂੰ ਕੰਟਰੋਲ ‘ਚ ਰੱਖੋ।

ਸਿਗਰਟਨੋਸ਼ੀ ਪੂਰੀ ਤਰ੍ਹਾਂ ਬੰਦ ਕਰ ਦਿਉ।

ਡਾਇਬੀਟੀਜ਼ ਹੈ ਤਾਂ ਉਸ ਨੂੰ ਕੰਟਰੋਲ ‘ਚ ਰੱਖੋ, ਨਾਲ ਹੀ ਨਿਯਮਤ ਤੌਰ ‘ਤੇ ਹੱਥਾਂ-ਪੈਰਾਂ ਦੀ ਜਾਂਚ ਕਰਵਾਉਂਦੇ ਰਹਿਣ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।