Film Release

14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈਟੀ ਅਤੇ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਫ਼ਿਲਮ ‘ਧੜਕਨ’ 23 ਮਈ ਨੂੰ ਸਿਨੇਮਾਘਰਾਂ ਵਿੱਚ ਮੁੜ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਧਰਮੇਸ਼ ਦਰਸ਼ਨ ਵੱਲੋਂ ਬਣਾਈ ਇਹ ਫ਼ਿਲਮ 11 ਅਗਸਤ 2000 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੀ। ਫ਼ਿਲਮ ‘ਧੜਕਨ’ ਵਿੱਚ ਅੰਜਲੀ (ਸ਼ਿਲਪਾ) ਦੇਵ (ਸੁਨੀਲ ਸ਼ੈਟੀ) ਨਾਲ ਪਿਆਰ ਕਰਦੀ ਹੈ ਪਰ ਉਸ ਦੇ ਪਰਿਵਾਰ ਵੱਲੋਂ ਉਸ ਦਾ ਵਿਆਹ ਰਾਮ (ਅਕਸ਼ੈ) ਨਾਲ ਕਰਵਾ ਦਿੱਤਾ ਜਾਂਦਾ ਹੈ। ਵਰ੍ਹਿਆਂ ਮਗਰੋਂ ਦੇਵ ਵਾਪਸ ਆਉਂਦਾ ਹੈ ਪਰ ਉਸ ਸਮੇਂ ਤੱਕ ਹਾਲਾਤ ਬਦਲ ਚੁੱਕੇ ਹੁੰਦੇ ਹਨ ਅਤੇ ਹੁਣ ਅੰਜਲੀ ਰਾਮ ਨੂੰ ਪਿਆਰ ਕਰਨ ਲੱਗ ਜਾਂਦੀ ਹੈ। ਅੱਜ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਇਹ ਫ਼ਿਲਮ ਹੁਣ ‘ਬੌਲੀਵੁਡ ਦੀਆਂ ਮਹਾਨ ਫ਼ਿਲਮਾਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਸਕਰੀਨਿੰਗ ਪਹਿਲ’ ਤਹਿਤ ਸਿਨੇਮਾਘਰਾਂ ਵਿੱਚ ਮੁੜ ਆ ਰਹੀ ਹੈ। ਫ਼ਿਲਮ ‘ਧੜਕਨ’ ਦਾ ਸੰਗੀਤ ਨਦੀਮ-ਸ਼ਰਵਣ ਨੇ ਤਿਆਰ ਕੀਤਾ ਸੀ ਅਤੇ ਗੀਤ ਸਮੀਰ ਨੇ ਲਿਖੇ ਹਨ। ਇਸ ਫ਼ਿਲਮ ਨੂੰ ਭਾਰਤ ਵਿੱਚ ਚੋਣਵੇਂ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। 

ਸੰਖੇਪ: ਫਿਲਮ ‘ਧੜਕਨ’ ਅਗਲੇ ਹਫ਼ਤੇ ਮੁੜ ਰਿਲੀਜ਼ ਹੋਣ ਜਾ ਰਹੀ ਹੈ, ਜਿਸਦੇ ਨਾਲ ਦਰਸ਼ਕਾਂ ਨੂੰ ਇੱਕ ਵਾਰ ਫਿਰ ਪਸੰਦ ਦੀ ਕਹਾਣੀ ਦਾ ਮੌਕਾ ਮਿਲੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।