18 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪਾਲੀਵੁੱਡ ਦੇ ਐਕਸ਼ਨ ਮੈਨ ਦੇਵ ਖਰੌੜ ਆਪਣੀ ਨਵੀਂ ਫਿਲਮ ‘ਡਾਕੂਆਂ ਦਾ ਮੁੰਡਾ 3’ ਨੂੰ ਲੈ ਕੇ ਇੰਨੀ ਦਿਨੀ ਮੁੜ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ, ਜਿੰਨਾਂ ਵੱਲੋਂ ਆਪਣੀ ਇਸ ਨਵੀਂ ਅਤੇ ਬਹੁ-ਚਰਚਿਤ ਫ਼ਿਲਮ ਦੀ ਨਵੀਂ ਝਲਕ ਰਿਵੀਲ ਕਰ ਦਿੱਤੀ ਗਈ ਹੈ , ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ‘ਜੀ ਸਟੂਡਿਓਜ਼ ਅਤੇ ਡ੍ਰੀਮ ਰਿਐਲਟੀ ਮੂਵੀਜ਼ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਲੇਖ਼ਣ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ‘ਰੋਡੇ ਕਾਲਜ’ ਦਾ ਨਿਰਦੇਸ਼ਨ ਕਰ ਵੀ ਪਾਲੀਵੁੱਡ ਗਲਿਆਰਿਆ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਸਾਲ 2018 ਵਿੱਚ ਸਾਹਮਣੇ ਆਈ ‘ਡਾਕੂਆ ਦਾ ਮੁੰਡਾ’ ਅਤੇ 2021 ਵਿੱਚ ਰਿਲੀਜ਼ ਹੋਈ ‘ਡਾਕੂਆ ਦਾ ਮੁੰਡਾ 2’ ਦੇ ਤੀਜੇ ਸੀਕੁਅਲ ਦੇ ਰੂਪ ਵਿਚ ਵਜ਼ੂਦ ਵਿੱਚ ਲਿਆਂਦੀ ਗਈ ਹੈ, ਉਕਤ ਫ਼ਿਲਮ, ਜਿਸ ਵਿੱਚ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਅਤੇ ਗਾਇਕਾ ਬਾਣੀ ਸੰਧੂ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ । “ਜ਼ਮੀਨ ਦੇ ਜਾਏ – ਭਾਂਬੜ ਬਣਾਏ ਗਏ ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਹ ਐਕਸ਼ਨ ਪੈਕੇਡ ਫ਼ਿਲਮ 13 ਜੂਨ ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਹੈ, ਜਿਸ ਵਿਚ ਅਦਾਕਾਰਾ ਰਾਜ ਧਾਲੀਵਾਲ ਅਤੇ ਬਾਲੀਵੁੱਡ ਅਦਾਕਾਰ ਕਬੀਰ ਦੁਹਨ ਸਿੰਘ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਹਾਲੀਆ ਦਿਨੀਂ ਰਿਲੀਜ਼ ਹੋਈ ‘ਮਝੈਲ’ ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਦੇਵ ਖਰੌੜ, ਜੋ ਅਪਣੀ ਉਕਤ ਨਵੀਂ ਫ਼ਿਲਮ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਵੱਲੋਂ ਆਪਣੀ ਇਸ ਰਿਅਲਸਿਟਕ ਵਿਸ਼ੇ ਫ਼ਿਲਮ ਨੂੰ ਪ੍ਰਭਾਵੀ ਰੂਪ ਦੇਣ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਪੰਜਾਬੀ ਸਿਨੇਮਾਂ ਦੇ ਰਿਅਲਸਿਟਕ ਹੀਰੋ ਵੱਜੋ ਜਾਂਣੇ ਜਾਂਦੇ ਅਦਾਕਾਰ ਦੇਵ ਖਰੌੜ ਦੀ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਇਲਾਵਾ ਇਹ ਜ਼ਿਆਦਾਤਰ ਉਤਰਾਖੰਡ ਦੇ ਦੇਹਰਾਦੂਨ ਇਲਾਕਿਆ ਵਿਚ ਫਿਲਮਾਂਈ ਗਈ ਹੈ, ਜੋ ਇਸ ਖੇਤਰ ਵਿਚ ਫਿਲਮਬਧ ਕੀਤੀ ਗਈ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।
ਸੰਖੇਪ: ਦੇਵ ਖਰੌੜ ਦੀ ਨਵੀਂ ਫ਼ਿਲਮ ਦੀ ਝਲਕ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪ੍ਰਸਿੱਧ ਅਦਾਕਾਰਾ ਬਨੀ ਸਾਂਧੂ ਲੀਡ ਰੋਲ ਵਿੱਚ ਨਜ਼ਰ ਆਉਣਗੀਆਂ।