ਨਵੀਂ ਦਿੱਲੀ 31 ਜੁਲਾਈ 2024 (ਪੰਜਾਬੀ ਖਬਰਨਾਮਾ) : ਕੈਬਨਿਟ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿਚ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਕਾਨੂੰਨ ਲਿਆਵੇਗੀ। ਓਲਡ ਰਾਜੇਂਦਰ ਨਗਰ ਦੇ ਇੰਸਟੀਚਿਊਟ ਦੀ ਬੇਸਮੈਂਟ ਵਿਚ ਤਿੰਨ ਆਈਏਐਸ ਉਮੀਦਵਾਰਾਂ ਦੇ ਡੁੱਬਣ ਤੋਂ ਬਾਅਦ ਪ੍ਰੈ੍ੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਲਈ ਸਰਕਾਰੀ ਅਧਿਕਾਰੀਆਂ ਅਤੇ ਵੱਖ-ਵੱਖ ਕੋਚਿੰਗ ਹੱਬਾਂ ਦੇ ਵਿਦਿਆਰਥੀਆਂ ਦੀ ਕਮੇਟੀ ਬਣਾਏਗੀ।

ਕਾਨੂੰਨ ਵਿੱਚ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਫੀਸ ਨਿਯਮ ਅਤੇ ਗੁੰਮਰਾਹਕੁਨ ਇਸ਼ਤਿਹਾਰਾਂ ‘ਤੇ ਰੋਕ ਲਗਾਉਣ ਦੇ ਉਪਬੰਧ ਹੋਣਗੇ। ਲੋਕਾਂ ਦੀ ਫੀਡਬੈਕ ਵੀ ਮੰਗੀ ਜਾਵੇਗੀ। ਆਤਿਸ਼ੀ ਨੇ ਕਿਹਾ ਕਿ ਦਿੱਲੀ ਨਗਰ ਨਿਗਮ (ਐਮਸੀਡੀ) ਨੇ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਬੇਸਮੈਂਟ ਦੀ ਵਰਤੋਂ ਕਰਨ ਵਾਲੇ ਕੋਚਿੰਗ ਸੈਂਟਰਾਂ ਵਿਰੁੱਧ ਕਾਰਵਾਈ ਕੀਤੀ ਹੈ। ਉਸ ਨੇ ਕਿਹਾ, ‘ਰਾਜੇਂਦਰ ਨਗਰ, ਮੁਖਰਜੀ ਨਗਰ, ਲਕਸ਼ਮੀ ਨਗਰ ਅਤੇ ਪ੍ਰੀਤ ਵਿਹਾਰ ਵਿਚ 30 ਕੋਚਿੰਗ ਸੈਂਟਰਾਂ ਦੀਆਂ ਬੇਸਮੈਂਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦੋਂਕਿ 200 ਹੋਰ ਕੋਚਿੰਗ ਕੇਂਦਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।’

ਮੰਤਰੀ ਆਤਿਸ਼ੀ ਨੇ ਕਿਹਾ ਕਿ ਓਲਡ ਰਾਜੇਂਦਰ ਨਗਰ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਅਗਲੇ ਛੇ ਦਿਨਾਂ ਵਿਚ ਸੌਂਪ ਦਿੱਤੀ ਜਾਵੇਗੀ। ਇਸ ਘਟਨਾ ਵਿਚ ਜੇ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹਾਦਸਾ ਓਲਡ ਰਾਜੇਂਦਰ ਨਗਰ ਵਿਚ ਨਾਜਾਇਜ਼ ਉਸਾਰੀ ਕਾਰਨ ਵਾਪਰਿਆ ਹੈ। ਆਤਿਸ਼ੀ ਅਨੁਸਾਰ ਜਾਂਚ ਵਿਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿਸ ਅਧਿਕਾਰੀ ਨੇ ਰਾਉ ਦੇ ਆਈਏਐਸ ਸਟੱਡੀ ਸਰਕਲ ਵਿੱਚ ਬੇਸਮੈਂਟ ਦੀ ਗੈਰਕਾਨੂੰਨੀ ਵਰਤੋਂ ਬਾਰੇ ਇੱਕ ਆਈਏਐਸ ਉਮੀਦਵਾਰ ਦੁਆਰਾ ਐਮਸੀਡੀ ਨੂੰ ਭੇਜੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕੀਤਾ, ਜਿੱਥੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਮੈਜਿਸਟ੍ਰੇਟ ਜਾਂਚ ਤੋਂ ਪਤਾ ਲੱਗੇਗਾ ਕਿ ਸ਼ਿਕਾਇਤ ਪੋਰਟਲ ਦਾ ਇੰਚਾਰਜ ਅਧਿਕਾਰੀ ਕੌਣ ਸੀ, ਸ਼ਿਕਾਇਤ ਕਿੱਥੇ ਅਪਲੋਡ ਕੀਤੀ ਗਈ ਸੀ ਅਤੇ ਇਸ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਗਿਆ ਸੀ।’ ਗਵਾਲੀਅਰ ਦੇ ਸਿਵਲ ਸੇਵਾਵਾਂ ਦੇ ਉਮੀਦਵਾਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਸੰਸਥਾ ਦੀ ਬੇਸਮੈਂਟ ਦੀ ਨਾਜ਼ਾਇਜ਼ ਵਰਤੋਂ ਬਾਰੇ ਐੱਮਸੀਡੀ ਨੂੰ ਸ਼ਿਕਾਇਤ ਕੀਤੀ ਸੀ ਅਤੇ 15 ਅਤੇ 22 ਜੁਲਾਈ ਨੂੰ ਰਿਮਾਈਂਡਰ ਵੀ ਭੇਜੇ ਸਨ ਪਰ ਕੋਈ ਕਾਰਵਾਈ ਨਹੀਂ ਹੋਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।