20 ਜੂਨ (ਪੰਜਾਬੀ ਖਬਰਨਾਮਾ): ਦੀਪਿਕਾ ਪਾਦੁਕੋਣ ਜਲਦ ਹੀ ਮਾਂ ਬਣਨ ਵਾਲੀ ਹੈ। ਉਹ ਆਪਣੇ ਬੇਬੀ ਬੰਪ ਨੂੰ ਲੈ ਕੇ ਕਈ ਵਾਰ ਸੁਰਖੀਆਂ ਬਟੋਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਨਾਗ ਅਸ਼ਵਿਨ ਦੀ ਫਿਲਮ ‘2898 ਈਡੀ’ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ। ‘ਫਾਈਟਰ’ ਤੋਂ ਬਾਅਦ ਦੀਪਿਕਾ ਦੀ ਇਸ ਸਾਲ ਦੀ ਇਹ ਦੂਜੀ ਫਿਲਮ ਹੋਵੇਗੀ, ਜੋ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ। ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ, ਜਿਸ ‘ਚ ਪ੍ਰਭਾਸ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਵੱਡੇ ਬਜਟ ਦੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ‘ਚ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕੀਤਾ ਗਿਆ, ਜਿਸ ‘ਚ ਦੀਪਿਕਾ ਪਾਦੂਕੋਣ ਬੇਬੀ ਬੰਪ ਨਾਲ ਨਜ਼ਰ ਆਈ। ਰਾਣਾ ਡੱਗੂਬਾਤੀ ਨੇ ਉਨ੍ਹਾਂ ਦੇ ਬੇਬੀ ਬੰਪ ਨੂੰ ਦੇਖ ਕੇ ਉਨ੍ਹਾਂ ਨੂੰ ਛੇੜਿਆ ਤਾਂ ਦੀਪਿਕਾ ਨੇ ਵੀ ਮਜ਼ਾਕ ਵਿਚ ਬੇਬੀ ਬੰਪ ‘ਤੇ ਚੁੱਟਕੀ ਲਈ।
ਦੀਪਿਕਾ ਪਾਦੂਕੋਣ ‘ਕਲਕੀ ‘2898 ਈ.ਡੀ.’ ਪ੍ਰੀ-ਰਿਲੀਜ਼ ਈਵੈਂਟ ‘ਚ ਬਲੈਕ ਹੈਲਟਰ ਨੇਕ ਸਕਿਨ ਡਰੈੱਸ ‘ਚ ਪਹੁੰਚੀ। ਦੀਪਿਕਾ ਤੀਜੀ ਵਾਰ ਫਿਲਮ ‘ਚ ਮਾਂ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ‘ਬ੍ਰਹਮਾਸਤਰ’ ਅਤੇ ‘ਜਵਾਨ’ ਤੋਂ ਬਾਅਦ ਇਹ ਅਦਾਕਾਰਾ ਇਕ ਵਾਰ ਫਿਰ ‘ਕਲਕੀ 2898 ਈ.ਡੀ:’ ‘ਚ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਰਾਣਾ ਡੱਗੂਬਾਤੀ ਨੇ ਦੀਪਿਕਾ ਦੀ ਬੇਬੀ ਬੰਪ ਵੱਲ ਇਸ਼ਾਰਾ ਕਰਦੇ ਹੋਏ ਦੀਪਿਕਾ ਦੀ ਪ੍ਰੈਗਨੈਂਸੀ ‘ਤੇ ਚੁਟਕੀ ਲਈ ਤਾਂ ਅਦਾਕਾਰਾ ਨੇ ਮਜ਼ਾਕੀਆ ਜਵਾਬ ਦਿੱਤਾ।
ਅਸਲ ‘ਚ ਹੋਇਆ ਇਹ ਕਿ ਜਦੋਂ ‘ਬਾਹੂਬਲੀ’ ਸਟਾਰ ਰਾਣਾ ਡੱਗੂਬਾਤੀ ਇਸ ਇਵੈਂਟ ‘ਚ ਪਹੁੰਚੇ ਤਾਂ ਉਨ੍ਹਾਂ ਨੇ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਿਹਾ ਕਿ ਉਹ ਅਜੇ ਵੀ ਆਪਣੇ ਕਿਰਦਾਰ ‘ਚ ਹੈ। ਸਾਊਥ ਸਟਾਰ ਨੇ ਦੀਪਿਕਾ ਤੋਂ ਪੁੱਛਿਆ- ‘ਕੀ ਤੁਸੀਂ ਫੈਸਲਾ ਕਰ ਲਿਆ ਹੈ ਕਿ ਫਿਲਮ ਤੋਂ ਬਾਅਦ ਵੀ ਤੁਸੀਂ ਆਪਣੇ ਕਿਰਦਾਰ ‘ਚ ਬਣੇ ਰਹੋਗੇ?’ ਇਸ ‘ਤੇ ਦੀਪਿਕਾ ਨੇ ਹੱਸਦੇ ਹੋਏ ਕਿਹਾ, ‘ਹਾਂ, ਇਸ ਫਿਲਮ ਨੂੰ ਬਣਾਉਣ ‘ਚ ਤਿੰਨ ਸਾਲ ਲੱਗ ਗਏ, ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਕੁਝ ਮਹੀਨੇ ਹੋਰ ਬੇਬੀ ਬੰਪ ਨੂੰ ਕੈਰੀ ਕਰ ਲਿਆ ਜਾਵੇ।’