13 ਸਤੰਬਰ 2024 : ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ (Ranveer Singh) ਦੋਵੇਂ ਹੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਆਪਣੀ ਅਦਾਕਾਰੀ ਨਾਲ ਦੋਵਾਂ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਜਿੱਤੇ ਹਨ। ਪ੍ਰਸ਼ੰਸਕਾਂ ਦੁਆਰਾ ਉਨ੍ਹਾਂ ਦੀ ਜੋੜੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਵਿੱਚ ਆਉਂਦਾ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਘਰ ਬੇਟੀ ਦਾ ਜਨਮ ਹੋਇਆ ਹੈ। ਦੀਪਿਕਾ ਤੇ ਰਣਵੀਰ ਸਿੰਘ ਦੀ ਕੈਮਿਸਟਰੀ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ।
ਪਰ ਇਹ ਵੀ ਆਮ ਜੋੜੀਆਂ ਦੇ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਇਹ ਆਮ ਜੋੜਿਆਂ ਦੀ ਤਰ੍ਹਾਂ ਹੀ ਆਪਸ ਵਿੱਚ ਲੜਦੇ ਹਨ। ਸੂਤਰਾਂ ਤੋਂ ਮਿਲੀ ਖ਼ਬਰ ਦੇ ਅਨੁਸਾਰ ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿੱਚ ਵੀ ਆਮ ਪਤੀ ਪਤਨੀ ਦੀ ਤਰ੍ਹਾਂ ਆਪਸ ਵਿੱਚ ਨੋਕਝੋਕ ਚੱਲਦੀ ਰਹਿੰਦੀ ਹੈ। ਇੱਕ ਵਾਰ ਰਣਵੀਰ ਦੇ ਪਾਰਟੀ ਕਾਰਨ ਘਰ ਦੇਰੀ ਨਾਲ ਆਉਣ ਕਰਕੇ ਦੀਪਿਕਾ ਨੇ ਰਣਵੀਰ ਲਈ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਉਸਨੂੰ ਘਰ ਦੇ ਅੰਦਰ ਨਹੀਂ ਆਉਣ ਦਿੱਤਾ।
ਖਬਰਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਅਭਿਨੇਤਾ ਕੋਲ ਕੋਈ ਵਿਕਲਪ ਨਹੀਂ ਬਚਿਆ ਤਾਂ ਉਹ ਜਾ ਕੇ ਆਪਣੇ ਮਾਤਾ-ਪਿਤਾ ਨਾਲ ਰਹਿਣ ਚਲਾ ਗਿਆ। ਹਾਲਾਂਕਿ ਮਾਤਾ-ਪਿਤਾ ਬਣਨ ਤੋਂ ਬਾਅਦ ਕੀ ਉਨ੍ਹਾਂ ਦੀ ਪਾਰਟੀ ਕਰਨ ਦੀ ਆਦਤ ਵੀ ਬਦਲ ਗਈ ਹੈ।
ਸ਼ੋਸਲ ਮੀਡੀਆ ਉੱਤੇ ਇੱਕ ਪੋਸਟ ਦੇ ਕੈਪਸ਼ਨ ‘ਚ ਲਿਖਿਆ ਗਿਆ ਹੈ ਕਿ ਬਾਲੀਵੁੱਡ ਦਾ ਇਹ ਪਾਵਰ ਜੋੜਾ ਆਪਣੇ ਅਨੋਖੇ ਵਿਆਹ ਕਾਰਨ ਬਾਲੀਵੁੱਡ ਦੇ ਕਈ ਗੌਸਿਪ ਪਲੇਟਫਾਰਮਾਂ ਦਾ ਵਿਸ਼ਾ ਬਣਿਆ ਹੋਇਆ ਹੈ। ਅਸੀਂ ਖੁਸ਼ ਹਾਂ ਕਿ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ, ਉਹ ਆਖਰਕਾਰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਾ ਅਨੁਭਵ ਕਰਨ ਦੇ ਯੋਗ ਹੋ ਗਏ ਹਨ। ਕੀ ਤੁਸੀਂ ਮਸ਼ਹੂਰ ਹਸਤੀਆਂ ਦਾ ਅੰਦਾਜ਼ਾ ਲਗਾ ਸਕਦੇ ਹੋ?
ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਕਮੈਂਟ ਸੈਕਸ਼ਨ ਕਮੈਂਟਸ ਨਾਲ ਭਰ ਗਿਆ ਅਤੇ ਲੋਕ ਜੋੜੇ ਬਾਰੇ ਅੰਦਾਜ਼ੇ ਲਗਾਉਣ ਲੱਗੇ। ਇੱਕ ਯੂਜ਼ਰ ਨੇ ਲਿਖਿਆ, ਸ਼ਾਇਦ ਇਹ ਦੀਪਵੀਰ ਹੀ ਹੋਣਗੇ। ਕਿਸੇ ਹੋਰ ਨੇ ਕੁਮੈਂਟ ਕਰਦਿਆਂ ਲਿਖਿਆ ਕਿ ਵੱਡਾ ਸਵਾਲ? ਕੀ ਦੀਪਿਕਾ ਰਣਵੀਰ ਨੂੰ ਘਰ ਦੇ ਅੰਦਰ ਜਾਣ ਦਿੰਦੀ ਹੈ ਜਦੋਂ ਉਹ ਦੂਜੀਆਂ ਔਰਤਾਂ ਨਾਲ ਫਲਰਟ ਕਰਦਾ ਹੈ? ਕਿਸੇ ਤੀਜੇ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਕਿਹਾ, ‘ਦੀਪਿਕਾ ਦਾ ਘਰ ਦੱਖਣੀ ਮੁੰਬਈ ਵਰਲੀ ‘ਚ ਹੈ ਅਤੇ ਰਣਵੀਰ ਦਾ ਘਰ ਬਾਂਦਰਾ ਵਿੱਚ ਹੈ।