16 ਸਤੰਬਰ 2024 : ਸਟਾਕਹੋਮ: ਰਾਮਕੁਮਾਰ ਰਾਮਨਾਥਨ ਅਤੇ ਐੱਨ ਸ੍ਰੀਰਾਮ ਬਾਲਾਜੀ ਦੀ ਭਾਰਤੀ ਜੋੜੀ ਨੂੰ ਅੱਜ ਇੱਥੇ ਪੁਰਸ਼ ਡਬਲਜ਼ ਦੇ ਕਰੋ ਜਾਂ ਮਰੋ ਵਾਲੇ ਮੁਕਾਬਲੇ ਵਿੱਚ ਆਂਦਰੇ ਗੋਰਾਨਸੋਨ ਅਤੇ ਫਿਲਿਪ ਬਰਗੇਵੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮਗਰੋਂ ਸਵੀਡਨ ਨੇ ਭਾਰਤ ਖ਼ਿਲਾਫ਼ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਵਿੱਚ 3-0 ਦੀ ਜੇਤੂ ਲੀਡ ਲੈ ਲਈ ਹੈ। ਭਾਰਤ ਨੂੰ ਸ਼ਨਿਚਰਵਾਰ ਨੂੰ ਸਿੰਗਲਜ਼ ਦੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਪੁਰਸ਼ ਡਬਲਜ਼ ’ਚ ਜਿੱਤ ਦੀ ਲੋੜ ਸੀ ਪਰ ਰਾਮਕੁਮਾਰ ਅਤੇ ਬਾਲਾਜੀ ਇਕ ਘੰਟੇ 19 ਮਿੰਟ ਤੱਕ ਚੱਲੇ ਮੈਚ ’ਚ 3-6, 4-6 ਨਾਲ ਹਾਰ ਗਏ। ਰਿਵਰਸ ਸਿੰਗਲਜ਼ ਮੁਕਾਬਲੇ ਹੁਣ ਮਹਿਜ਼ ਰਸਮੀ ਰਹਿ ਗਏ ਹਨ।