ਨਵੀਂ ਦਿੱਲੀ,3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ ਯਾਨੀ 2025 ‘ਚ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਉਨ੍ਹਾਂ ਦੇ ਮਹਿੰਗਾਈ ਭੱਤੇ (DA) ‘ਚ ਵਾਧੇ ਦਾ ਐਲਾਨ ਜਲਦ ਕੀਤਾ ਜਾ ਸਕਦਾ ਹੈ। ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਡੀਏ ਦੀ ਗਣਨਾ ਕਿਵੇਂ ਹੁੰਦੀ ਹੈ ਤੇ ਇਸ ਦਾ ਐਲਾਨ ਕਦੋਂ ਹੋਣ ਦੀ ਸੰਭਾਵਨਾ ਹੈ।

ਕਿਵੇਂ ਹੁੰਦੀ ਹੈ DA ਦੀ ਗਣਨਾ

7ਵੇਂ ਤਨਖਾਹ ਕਮਿਸ਼ਨ ਤਹਿਤ DA ਦੀ ਗਣਨਾ AICPI (All India Consumer Price Index) ਦੇ ਆਧਾਰ ‘ਤੇ ਹੁੰਦੀ ਹੈ। ਇਸ ਵਾਰ ਜੁਲਾਈ ਤੋਂ ਦਸੰਬਰ 2024 ਦੇ ਏਆਈਸੀਪੀਆਈ ਸੂਚਕ ਅੰਕ ਦੇ ਅੰਕੜੇ ਤੈਅ ਕਰਨਗੇ ਕਿ ਸਰਕਾਰ ਡੀਏ ‘ਚ ਕਿੰਨਾ ਵਾਧਾ ਕਰੇਗੀ।

ਅਕਤੂਬਰ 2024 ਤਕ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ 2025 ਵਿੱਚ ਡੀਏ ‘ਚ 3 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ ਕਿਉਂਕਿ ਉਸ ਸਮੇਂ AICPI 144.5 ਸੀ। ਹਾਲਾਂਕਿ ਨਵੰਬਰ ਅਤੇ ਦਸੰਬਰ ਦੇ ਅੰਕੜੇ ਅਜੇ ਜਾਰੀ ਨਹੀਂ ਹੋਏ ਹਨ। ਜੇਕਰ ਇਨ੍ਹਾਂ ਦੋ ਮਹੀਨਿਆਂ ‘ਚ ਵੀ ਇਹ ਅੰਕੜਾ 145 ਦੇ ਕਰੀਬ ਰਹਿੰਦਾ ਹੈ ਤਾਂ ਜਨਵਰੀ 2025 ‘ਚ ਡੀਏ ਵਧ ਕੇ 56 ਫ਼ੀਸਦੀ ਹੋ ਜਾਵੇਗਾ।

ਮੁਲਾਜ਼ਮਾਂ ਨੂੰ ਕਿੰਨਾ ਫਾਇਦਾ ਹੋਵੇਗਾ?

ਕੇਂਦਰੀ ਮੁਲਾਜ਼ਮਾਂ ਦਾ ਡੀਏ ਵਧਾਉਣ ਦਾ ਫੈਸਲਾ ਮੁੱਖ ਤੌਰ ‘ਤੇ AICPI (All India Consumer Price Index) ‘ਤੇ ਆਧਾਰਿਤ ਹੈ। ਪਿਛਲੇ ਮਹੀਨਿਆਂ ਦੇ ਅੰਕੜੇ ਦੱਸਦੇ ਹਨ ਕਿ ਸਰਕਾਰ ਨਵੇਂ ਸਾਲ ‘ਚ ਡੀਏ 53 ਫੀਸਦੀ ਤੋਂ ਵਧਾ ਕੇ 56 ਫੀਸਦੀ ਕਰ ਸਕਦੀ ਹੈ।

ਮਹਿੰਗਾਈ ਭੱਤੇ ‘ਚ 3 ਫੀਸਦੀ ਦਾ ਇਹ ਵਾਧਾ ਕੇਂਦਰੀ ਮੁਲਾਜ਼ਮਾਂ ਦੀ ਮਹੀਨਾਵਾਰ ਤਨਖਾਹ ‘ਚ ਕਾਫੀ ਵਾਧਾ ਕਰ ਸਕਦਾ ਹੈ। ਜੇਕਰ ਡੀਏ ‘ਚ 3 ਫੀਸਦੀ ਦਾ ਵਾਧਾ ਹੁੰਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਣ ਵਾਲੇ ਪੈਸੇ ਵਿੱਚ ਵੱਡਾ ਬਦਲਾਅ ਹੋਵੇਗਾ।

DA ‘ਚ ਵਾਧੇ ਦਾ ਐਲਾਨ ਕਦੋਂ ਹੋਵੇਗਾ?

7ਵੇਂ ਤਨਖਾਹ ਕਮਿਸ਼ਨ ਤਹਿਤ ਡੀਏ ਨੂੰ ਸਾਲ ‘ਚ ਦੋ ਵਾਰ ਸੋਧਿਆ ਜਾਂਦਾ ਹੈ। ਪਹਿਲੀ ਵਾਰ ਜਨਵਰੀ ‘ਚ ਅਤੇ ਦੂਜੀ ਵਾਰ ਜੁਲਾਈ ‘ਚ। ਇਹ ਸੰਸ਼ੋਧਨ AICPI ਸੂਚਕ ਅੰਕ ਦੀ ਔਸਤ ‘ਤੇ ਆਧਾਰਿਤ ਹੈ। ਇਸ ਵਾਰ ਜਨਵਰੀ 2025 ਦਾ ਡੀਏ ਸੰਸ਼ੋਧਨ ਜੁਲਾਈ ਤੋਂ ਦਸੰਬਰ 2024 ਦੇ ਏਆਈਸੀਪੀਆਈ ਡੇਟਾ ‘ਤੇ ਅਧਾਰਤ ਹੋਵੇਗਾ।

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ‘ਚ ਵਾਧੇ ਦਾ ਰਸਮੀ ਐਲਾਨ ਮਾਰਚ ‘ਚ ਹੁੰਦਾ ਹੈ। ਸਰਕਾਰ ਹੋਲੀ ਤੋਂ ਪਹਿਲਾਂ ਇਸ ਨੂੰ ਜਾਰੀ ਕਰ ਕੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਿਉਹਾਰੀ ਤੋਹਫ਼ਾ ਦੇ ਸਕਦੀ ਹੈ। ਹਾਲਾਂਕਿ, ਡੀਏ ਦੇ ਪੈਸੇ ਮਾਰਚ ਜਾਂ ਅਪ੍ਰੈਲ ਦੀ ਤਨਖਾਹ ਦੇ ਨਾਲ ਆ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।