19 ਜੂਨ (ਪੰਜਾਬੀ ਖਬਰਨਾਮਾ):ਕੜ੍ਹੀ ਪੱਤਿਆਂ ਦੀ ਵਰਤੋਂ ਸਾਡੇ ਖਾਣੇ ਵਿਚ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਜਦ ਅਸੀਂ ਖਾਣਾ ਖਾਂਦੇ ਹਾਂ ਤਾਂ ਕੜ੍ਹੀ ਪੱਤੇ ਨੂੰ ਬਾਹਰ ਕੱਢ ਦਿੰਦੇ ਹਾਂ ਪਰ ਤੁਹਾਨੂੰ ਨਹੀਂ ਪਤਾ ਕਿ ਅਜਿਹਾ ਕਰਨ ਨਾਲ ਅਸੀਂ ਕਈ ਤਰ੍ਹਾਂ ਦੇ ਪੌਸ਼ਕ ਤੱਤਾਂ ਨੂੰ ਬਾਹਰ ਰੱਖ ਦਿੰਦੇ ਹਾਂ। ਕੜੀ ਪੱਤੇ ਵਿੱਚ ਐਲਕਾਲਾਇਡਸ, ਗਲਾਈਕੋਸਾਈਡਸ ਅਤੇ ਫੀਨੋਲਿਕਸ ਵਰਗੇ ਸ਼ਕਤੀਸ਼ਾਲੀ ਮਿਸ਼ਰਣ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਕੜ੍ਹੀ ਪੱਤੇ ਵਿੱਚ ਲਿਨਲੂਲ, ਅਲਫ਼ਾ-ਟੇਰਪੀਨੇਨ, ਮਾਈਰਸੀਨ, ਮਹਾਨਿਮਬਾਈਨ, ਕੈਰੀਓਫਾਈਲੀਨ, ਮੁਰਰਾਯਾਨੋਲ ਅਤੇ ਅਲਫ਼ਾ-ਪਾਇਨੀਨ ਵਰਗੇ ਤੱਤ ਵੀ ਪਾਏ ਜਾਂਦੇ ਹਨ। ਇਹ ਤੱਤ ਸਾਨੂੰ ਕਈ ਤਰ੍ਹਾਂ ਦੀਆਂਂ ਬਿਮਾਰੀਆਂ ਤੋਂ ਬਚਾਉਂਦੇ ਹਨ। ਜਦ ਤੁਸੀਂ ਕੜ੍ਹੀ ਪੱਤੇ ਦੇ ਫਾਇਦੇ ਜਾਣ ਜਾਓਂਗੇ ਤਾਂ ਇਸਨੂੰ ਖਾਣੇ ਤੋਂ ਬਾਹਰ ਕਰਨ ਦੀ ਭੁੱਲ ਕਦੇ ਨਹੀਂ ਕਰੋਂਗੇ। ਆਓ ਤੁਹਾਨੂੰ ਕੜ੍ਹੀ ਪੱਤੇ ਫਾਇਦੇ ਦੱਸੀਏ –

  • ਕੜ੍ਹੀ ਪੱਤੇ ਬੈੱਡ ਕੌਲੈਸਟ੍ਰੌਲ ਨੂੰ ਘੱਟ ਕਰਨ ਵਿਚ ਬਹੁਤ ਮੱਦਦਗਾਰ ਹੁੰਦੇ ਹਨ। ਇਸ ਸਦਕਾ ਦਿਲ ਦੀ ਸਿਹਤ ਨਰੋਈ ਹੁੰਦੀ ਹੈ ਤੇ ਹਾਰਟ ਅਟੈਕ ਜਾਂ ਸਟ੍ਰੋਕ ਆਦਿ ਦਾ ਖਤਰਾ ਘਟਦਾ ਹੈ। ਇਸ ਲਈ ਹਰ ਰੋਜ਼ 5 ਤੋਂ 10 ਕੜ੍ਹੀ ਪੱਤੇ ਖਾਣੇ ਫਾਇਦੇਮੰਦ ਹਨ।
  • ਦਿਲ ਦੇ ਨਾਲ ਕੜ੍ਹੀ ਪੱਤੇ ਸਾਡੇ ਦਿਮਾਗ਼ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ। ਕੜ੍ਹੀ ਪੱਤਿਆਂ ਦਾ ਸੇਵਨ ਕਰਨ ਨਾਲ ਬ੍ਰੇਨ ਤੇ ਨਰਵ ਸਿਸਟਮ ਬੂਸਟ ਹੁੰਦਾ ਹੈ। ਇਸ ਸਦਕਾ ਕੜ੍ਹੀ ਪੱਤੇ ਅਲਜਾਇਮਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ।
  • ਅੱਜਕਲ੍ਹ ਬਲੱਡ ਸ਼ੂਗਰ ਦੀ ਸਮੱਸਿਆ ਵੱਡੀ ਗਿਣਤੀ ਲੋਕਾਂ ਨੂੰ ਆ ਰਹੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਕੜ੍ਹੀ ਪੱਤੇ ਬਹੁਤ ਮੱਦਦ ਕਰਦੇ ਹਨ। ਬਲੱਡ ਸ਼ੂਗਰ ਕੰਟਰੋਲ ਕਰਨ ਲਈ ਕੜ੍ਹੀ ਪੱਤੇ ਦਾ ਅਰਕ ਯਾਨੀ ਜੂਸ ਕੰਮ ਆਉਂਦਾ ਹੈ।
  • ਸਾਡੇ ਸਰੀਰ ਦੀ ਚੰਗੀ ਕਾਰਗੁਜ਼ਾਰੀ ਲਈ ਬਾੱਡੀ ਦਾ ਚੰਗੀ ਤਰ੍ਹਾਂ ਡੀਟੌਕਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕੜ੍ਹੀ ਪੱਤੇ ਇਸ ਕਾਰਜ ਵਿਚ ਸਹਾਇਤਾ ਕਰਦੇ ਹਨ। ਇਸ ਨਾਲ ਸਰੀਰ ਵਿਚ ਵਾਧੂੰ ਫੈਟ ਜਮ੍ਹਾ ਨਹੀਂ ਹੁੰਦੀ ਅਤੇ ਵਜਨ ਘੱਟ ਕਰਨ ਵਿਚ ਮੱਦਦ ਮਿਲਦੀ ਹੈ।
  • ਕੜ੍ਹੀ ਪੱਤਿਆਂਂ ਦਾ ਇਕ ਹੋਰ ਵੱਡਾ ਫਾਇਦਾ ਵਾਲਾਂ ਨੂੰ ਮਿਲਦਾ ਹੈ। ਇਹਨਾਂ ਦੇ ਸੇਵਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਇਸ ਨਾਲ ਵਾਲਾਂ ਝੜਨਾ ਘੱਟ ਹੁੰਦਾ ਹੈ। ਉਮਰ ਤੋਂ ਪਹਿਲਾਂ ਚਿੱਟੇ ਵਾਲਾਂ ਦੇ ਆਉਣ ਦੀ ਸਮੱਸਿਆ ਵੀ ਇਸ ਨਾਲ ਹੱਲ ਹੋ ਜਾਂਦੀ ਹੈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।