ਭਾਰਤ ਅਤੇ ਨਿਊਜ਼ੀਲੈਂਡ (IND vs NZ) ਦੀ ਟੀਮ ਵਿਚ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ। ਇਸ ਟੈਸਟ ਸੀਰੀਜ਼ ਵਿਚ 3 ਮੈਚ ਖੇਡੇ ਜਾਣੇ ਸਨ। ਇਹਨਾਂ ਵਿਚੋਂ 2 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿੰਨਾਂ ਵਿਚ ਕਿ ਨਿਊਜ਼ੀਲੈਂਡ ਦੀ ਜਿੱਤ ਹੋਈ ਹੈ। ਹੁਣ ਦੋਵਾਂ ਟੀਮਾਂ ਦੇ ਵਿਚਕਾਰ ਤੀਜਾ ਟੈਸਟ ਮੈਚ ਖੇਡਿਆ ਜਾਣਾ ਹੈ। ਇਹ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਵੇਂ ਕਿ ਭਾਰਤੀ ਟੀਮ ਨਿਊਜ਼ੀਲੈਂਡ ਨਾਲ ਇਹ ਟੈਸਟ ਸੀਰੀਜ਼ ਹਾਰ ਗਈ ਹੈ, ਪਰ ਫਿਰ ਵੀ ਇਸ ਸੀਰੀਜ਼ ਦਾ ਤੀਜ਼ਾ ਮੈਚ ਬਹੁਤ ਮਹੱਤਵਪੂਰਨ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਨਿਊਜ਼ੀਲੈਂਡ ਟੈਸਟ ਸੀਰੀਜ਼ (Test Match Series) ਵਿਚ ਭਾਰਤੀ ਟੀਮ ਦੀ ਅਗਵਾਹੀ ਰੋਹਿਤ ਸ਼ਰਮਾ ਕਰ ਰਿਹਾ ਹੈ। ਚਾਹੇ ਭਾਰਤੀ ਟੀਮ ਦੋ ਮੈਚ ਹਾਰ ਕੇ ਇਸ ਸੀਰੀਜ਼ ਨੂੰ ਹਾਰ ਚੁੱਕੀ ਹੈ, ਪਰ ਭਾਰਤੀ ਟੀਮ ਲਈ ਇਸ ਸੀਰੀਜ਼ ਦਾ ਤੀਜਾ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਜੇਕਰ ਭਾਰਤੀ ਟੀਮ ਤੀਜੇ ਟੈਸਟ ‘ਚ ਹਾਰ ਜਾਂਦੀ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਰਸਤਾ ਕਾਫੀ ਮੁਸ਼ਕਿਲ ਹੋ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ ਤੀਜੇ ਟੈਸਟ ਲਈ ਰੈਂਕ ਟਰਨਰ ਚਾਹੁੰਦੇ ਹਨ। ਇਸ ਤੋਂ ਪਹਿਲਾਂ ਬੈਂਗਲੁਰੂ ਟੈਸਟ ਅਤੇ ਪੁਣੇ ਟੈਸਟ ‘ਚ ਭਾਰਤੀ ਬੱਲੇਬਾਜ਼ ਕੀਵੀ ਸਪਿਨ ਗੇਂਦਬਾਜ਼ਾਂ ਖਿਲਾਫ ਸੰਘਰਸ਼ ਕਰਦੇ ਨਜ਼ਰ ਆਏ ਸਨ। ਭਾਰਤੀ ਬੱਲੇਬਾਜ਼ਾਂ ਨੇ ਮਿਸ਼ੇਲ ਸੈਂਟਨਰ, ਏਜਾਜ਼ ਪਟੇਲ ਅਤੇ ਗਲੇਨ ਫਿਲਿਪਸ ਨੂੰ ਆਸਾਨੀ ਨਾਲ ਹਰਾਇਆ। ਹੁਣ ਸਵਾਲ ਇਹ ਹੈ ਕਿ ਕੀ ਮੁੰਬਈ ਟੈਸਟ ਲਈ ਰੈਂਕ ਟਰਨਰ ਵਿਕਟ ਬਣਾਇਆ ਜਾਣਾ ਚਾਹੀਦਾ ਹੈ? ਜੇਕਰ ਵਾਨਖੇੜੇ ਦੀ ਵਿਕਟ ਰੈਂਕ ਟਰਨਰ ਬਣ ਜਾਂਦੀ ਹੈ ਤਾਂ ਭਾਰਤੀ ਬੱਲੇਬਾਜ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਇੰਡੀਅਨ ਐਕਸਪ੍ਰੈਸ ਮੁਤਾਬਕ ਭਾਰਤੀ ਟੀਮ ਪ੍ਰਬੰਧਨ ਤੀਜੇ ਟੈਸਟ ਮੈਚ ਲਈ ਰੈਂਕ ਟਰਨਰ ਵਿਕਟ ਚਾਹੁੰਦਾ ਹੈ। ਭਾਰਤੀ ਟੀਮ ਪ੍ਰਬੰਧਨ ਪਹਿਲੇ ਦਿਨ ਤੋਂ ਸਪਿਨ ਗੇਂਦਬਾਜ਼ਾਂ ਦੀ ਮਦਦ ਕਰਨਾ ਚਾਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰਵੀ ਅਸ਼ਵਿਨ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਭਾਰਤ ਲਈ ਬਿਹਤਰੀਨ ਵਿਕਲਪ ਸਾਬਤ ਹੋ ਸਕਦੇ ਹਨ, ਪਰ ਕੀਵੀ ਸਪਿਨਰ ਮਿਸ਼ੇਲ ਸੈਂਟਨਰ, ਏਜਾਜ਼ ਪਟੇਲ ਅਤੇ ਗਲੇਨ ਫਿਲਿਪਸ ਭਾਰਤੀ ਬੱਲੇਬਾਜ਼ਾਂ ਲਈ ਘਾਤਕ ਸਾਬਤ ਹੋ ਸਕਦੇ ਹਨ, ਇਸ ਤਰ੍ਹਾਂ ਭਾਰਤ ਨੂੰ ਜਿੱਤ ਹਾਸਲ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਲਈ ਤੀਜਾ ਟੈਸਟ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਤੀਜਾ ਟੈਸਟ ਮੈਚ ਜਿੱਤ ਕੇ ਵੀ ਭਾਰਤੀ ਟੀਮ ਇਸ ਟੈਸਟ ਮੈਚ ਸੀਰੀਜ਼ ਨੂੰ ਤਾਂ ਨਹੀਂ ਜਿੱਤ ਸਕੇਗੀ ਪਰ ਇਸ ਮੈਚ ਦੇ ਜਿੱਤਣ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਰਸਤਾ ਸਾਫ਼ ਹੋ ਸਕਦਾ ਹੈ।