RBI Credit Card(ਪੰਜਾਬੀ ਖ਼ਬਰਨਾਮਾ) : ਅੱਜਕਲ੍ਹ ਬਹੁਤੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਇਸ ‘ਤੇ ਲੋਕਾਂ ਦੀ ਨਿਰਭਰਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। RBI ਮੁਤਾਬਕ ਫਰਵਰੀ 2024 ‘ਚ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਲਗਭਗ 1.5 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ। ਪਰ ਪਿਛਲੇ ਸਾਲ ਮੁਤਾਬਕ ਇਸ ਸਾਲ 26 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ RBI ਕ੍ਰੈਡਿਟ ਕਾਰਡ ਪੇਮੈਂਟ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ।