ਪਟਿਆਲਾ 04 ਜੂਨ 2024 (ਪੰਜਾਬੀ ਖਬਰਨਾਮਾ) : ਪੰਜਾਬ ਦੀਆਂ ਵੀਆਈਪੀ ਸੀਟਾਂ ‘ਚ ਸ਼ਾਮਲ ਪਟਿਆਲਾ ਸੀਟ ‘ਤੇ ਕਾਫੀ ਪਾਰਟੀ ਬਦਲਾਅ ਹੋਇਆ ਹੈ। ਭਾਜਪਾ ਨੇ ਕਾਂਗਰਸ ਤੋਂ ਆਈ ਪਰਨੀਤ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ। ਉੱਥੇ ਹੀ ਕਾਂਗਰਸ ਦੇ ਡਾ. ਧਰਮਬੀਰ ਗਾਂਧੀ ਤੇ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਉਨ੍ਹਾਂ ਨੂੰ ਚੁਣੌਤੀ ਦਿੰਦੇ ਨਜ਼ਰ ਆਉਣਗੇ। ਐਨਕੇ ਸ਼ਰਮਾ ਅਕਾਲੀ ਦਲ ਤੋਂ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ ਹਲਕਾ ਹੋਣ ਕਾਰਨ ਇੱਥੇ ਭਾਜਪਾ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ।
2019 ‘ਚ ਪਰਨੀਤ ਕੌਰ ਰਹੇ ਜੇਤੂ
2019 ਦੀਆਂ ਲੋਕ ਸਭਾ ਚੋਣਾਂ ‘ਚ ਇੱਥੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ (ਹੁਣ ਭਾਜਪਾ ‘ਚ) ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ ਕੁੱਲ 532027 ਵੋਟਾਂ ਮਿਲੀਆਂ ਜਦੋਂਕਿ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਨੂੰ ਕੁੱਲ 369309 ਵੋਟਾਂ ਮਿਲੀਆਂ ਸਨ। ਜਿੱਤ ਦਾ ਫਰਕ 162718 ਵੋਟਾਂ ਦਾ ਰਿਹਾ ਸੀ।
Patiala Lok Sabha Seat Result 2024 Live Updates :
11.01AM
ਭਾਜਪਾ ਦੇ ਪਰਨੀਤ ਕੌਰ 1480 ਵੋਟਾਂ ਨਾਲ ਆਪ ਦੇ ਡਾ. ਧਰਮਵੀਰ ਸਿੰਘ ਗਾਂਧੀ ਅੱਗੇ।
10.54AM
ਕਾਂਗਰਸ ਦੇ ਡਾ. ਧਰਮਵੀਰ ਗਾਂਧੀ – 93687
‘ਆਪ’ ਦੇ ਡਾ. ਬਲਬੀਰ ਸਿੰਘ : 89224
ਭਾਜਪਾ ਦੇ ਪਰਨੀਤ ਕੌਰ : 93037
INC leading by 650 votes over BJP
10.05 AM
ਡਾ. ਧਰਮਵੀਰ ਗਾਂਧੀ 3100 ਵੋਟਾਂ ਨਾਲ ਸਭ ਤੋਂ ਅੱਗੇ, ਬਲਬੀਰ ਸਿੰਘ ਦੂਜੇ, ਪਰਨੀਤ ਕੌਰ ਤੀਜੇ ਤੇ ਐਨ ਕੇ ਸ਼ਰਮਾ ਚੌਥੇ ਸਥਾਨ ‘ਤੇ।