ਨਵੀਂ ਦਿੱਲੀ 29 ਮਈ 2024 (ਪੰਜਾਬੀ ਖਬਰਨਾਮਾ) : ਕੇਐੱਲ ਰਾਹੁਲ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ (LSG) ਦਾ ਆਈਪੀਐੱਲ 2024 ਦਾ ਸਫ਼ਰ ਕੁਝ ਖਾਸ ਨਹੀਂ ਰਿਹਾ। ਲਖਨਊ ਦੀ ਟੀਮ ਪਲੇਆਫ ਵਿਚ ਵੀ ਨਹੀਂ ਪਹੁੰਚ ਸਕੀ। ਲਖਨਊ ਵੱਲੋਂ ਕੇਐੱਲ ਰਾਹੁਲ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਲਖਨਊ ਵੱਲੋਂ 14 ਮੈਚ ਖੇਡਦਿਆਂ 520 ਦੌੜਾਂ ਬਣਾਈਆਂ। IPL 2024 ਖ਼ਤਮ ਹੋਣ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਇਕ ਖੁਲਾਸਾ ਕੀਤਾ ਹੈ।

ਉਸ ਨੇ ਦੱਸਿਆ ਕਿ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੌਰਾਨ ਉਹ ਆਪਣੀ ਟੀਮ ਦੇ ਫਿਜ਼ੀਓਥੈਰੇਪਿਸਟ ਰਾਜੇਸ਼ ਚੰਦਰਸ਼ੇਖਰ ਦੇ ਘਰ ਗਿਆ। ਮੁੰਬਈ ਦੀ ਧਾਰਾਵੀ ਝੁੱਗੀ ‘ਚ ਸਥਿਤ ਰਾਜੇਸ਼ ਦੇ ਇਕ ਕਮਰੇ ਵਾਲੇ ਘਰ ਨੂੰ ਦੇਖ ਕੇ ਕੋਚ ਲੈਂਗਰ ਹੈਰਾਨ ਰਹਿ ਗਆ। ਲਖਨਊ ਟੀਮ ਦੇ ਫਿਜ਼ੀਓਥੈਰੇਪਿਸਟ ਦੇ ਘਰ ਜਾ ਕੇ ਉਸ ਨੇ ਦੇਖਿਆ ਕਿ ਚੀਜ਼ਾਂ ਉਸ ਦੀ ਲਗਜ਼ਰੀ ਭਰੀ ਜ਼ਿੰਦਗੀ ਦੇ ਬਿਲਕੁਲ ਉਲਟ ਸਨ।

LSG ਟੀਮ ਦੇ ਫਿਜ਼ੀਓਥੈਰੇਪਿਸਟ ਦੇ ਘਰ ਗਿਆ ਜਸਟਿਨ ਲੈਂਗਰ

ਦਰਅਸਲ ਲਖਨਊ ਸੁਪਰ ਜਾਇੰਟਸ ਆਈਪੀਐਲ 2024 ਦੇ ਪਲੇਆਫ ਵਿਚ ਪਹੁੰਚਣ ਵਿੱਚ ਅਸਫਲ ਰਹੀ। ਇਸ ਸੀਜ਼ਨ ਦੌਰਾਨ ਲਖਨਊ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਇਕ ਕਿੱਸਾ ਸ਼ੇਅਰ ਕੀਤਾ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਫਿਜ਼ੀਓਥੈਰੇਪਿਸਟ ਦੇ ਘਰ ਗਏ। ‘ਦਿ ਨਾਈਟੀ’ ਨੇ ਆਪਣੀ ਪੋਸਟ ‘ਚ ਲੈਂਗਰ ਦੀ ਇਹ ਕਹਾਣੀ ਲਿਖੀ ਹੈ।

ਲੈਂਗਰ ਨੇ ਕਿਹਾ ਕਿ ਲਗਜ਼ਰੀ ਲਾਈਫ ਜਿਊਣ ਤੋਂ ਬਾਅਦ ਮੈਂ ਪਹਿਲੀ ਵਾਰ ਦੇਖਿਆ ਕਿ ਆਮ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਕਿਵੇਂ ਜਿਉਂਦੇ ਹਨ। ਇਸ ਦੀ ਸ਼ੁਰੂਆਤ ਉਦੋਂ ਹੋਈ ਸੀ, ਜਦੋਂ ਚੰਦਰਸ਼ੇਖਰ ਨੇ ਮੈਨੂੰ ਵਾਲ ਕੱਟਣ ਦੀ ਪੇਸ਼ਕਸ਼ ਕੀਤੀ। ਪਹਿਲਾਂ ਤਾਂ ਮੈਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਪਰ ਜਿਵੇਂ-ਜਿਵੇਂ ਹਫ਼ਤੇ ਬੀਤ ਗਏ, ਰਾਜੇਸ਼ ਮੈਨੂੰ ਪੁੱਛਦਾ ਰਿਹਾ ਕਿ ਕੀ ਮੈਨੂੰ ਵਾਲ ਕੱਟਣ ਦੀ ਲੋੜ ਹੈ। ਇਸ ਤੋਂ ਬਾਅਦ ਇਕ ਦਿਨ ਉਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਮੈਂ ਉਸ ਦੀ ਗੱਲ ਮੰਨ ਲਈ। ਕੁਝ ਹੀ ਮਿੰਟਾਂ ਵਿਚ ਉਹ ਕੈਂਚੀ ਅਤੇ ਸਪਰੇਅ ਦੀ ਬੋਤਲ ਲੈ ਕੇ ਮੇਰੇ ਕਮਰੇ ਦੇ ਬਾਹਰ ਆ ਗਿਆ।

ਇਸ ਸਮੇਂ ਦੌਰਾਨ ਲੈਂਗਰ ਅਤੇ ਮੇਰੀ ਗੱਲਬਾਤ ਹੋਈ, ਜਿਸ ਵਿੱਚ ਮੈਂ ਉਸ ਨੂੰ ਪੁੱਛਿਆ ਕਿ ਝੁੱਗੀਆਂ ਵਿੱਚ ਰਹਿਣਾ ਕਿਹੋ ਜਿਹਾ ਹੈ। ਚੰਦਰਸ਼ੇਖਰ ਨੇ ਦੱਸਿਆ ਕਿ ਉਸ ਦਾ ਘਰ ਉਸ ਹੋਟਲ ਦੇ ਬਾਥਰੂਮ ਦੇ ਆਕਾਰ ਦਾ ਹੈ ਜਿਸ ਵਿਚ ਉਹ ਠਹਿਰਿਆ ਹੋਇਆ ਸੀ ਅਤੇ ਉਹ ਉੱਥੇ ਆਪਣੀ ਮਾਂ, ਪਿਤਾ, ਭਰਾ, ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। ਚੰਦਰਸ਼ੇਖਰ ਦੇ ਪਿਤਾ ਇੱਕ ਸਹਾਇਕ ਵਜੋਂ ਕੰਮ ਕਰਦੇ ਹਨ ਅਤੇ ਉਸ ਦਾ ਭਰਾ ਸਥਾਨਕ ਸੈਲੂਨ ਵਿੱਚ ਹੇਅਰ ਡ੍ਰੈਸਰ ਹੈ।

ਲੈਂਗਰ ਨੇ ਅੱਗੇ ਦੱਸਿਆ ਕਿ ਜਿਸ ਲਗਜ਼ਰੀ ਹੋਟਲ ਵਿਚ ਅਸੀਂ ਠਹਿਰੇ ਸੀ, ਉਸ ਦਾ ਬਾਥਰੂਮ ਵਧੀਆ ਸੀ ਪਰ ਜਦੋਂ ਮੈਂ ਆਲੇ-ਦੁਆਲੇ ਦੇਖਿਆ ਤਾਂ ਇਹ ਪਰਥ ਵਿਚ ਮੇਰੇ ਕੱਪੜਿਆਂ ਦੀ ਅਲਮਾਰੀ ਦਾ ਆਕਾਰ ਸੀ। ਅਜਿਹੇ ਵਿਚ ਉਹ ਜੋ ਕਹਿ ਰਿਹਾ ਸੀ, ਉਹ ਮੇਰੇ ਲਈ ਸਮਝ ਤੋਂ ਬਾਹਰ ਸੀ।

ਲੈਂਗਰ ਨੇ ਦੱਸਿਆ ਕਿ ਭਾਰਤ ‘ਚ ਆਖਰੀ ਦਿਨ ਤੋਂ ਪਹਿਲਾਂ ਮੈਂ ਚੰਦਰਸ਼ੇਖਰ ਨੂੰ ਕਿਹਾ ਕਿ ਉਹ ਉਸ ਨੂੰ ਪਰਿਵਾਰ ਨਾਲ ਮਿਲਾਉਣ ਲਈ ਘਰ ਲਿਜਾਵੇ। ਇਸ ‘ਤੇ ਆਰਸੀ ਕਾਫੀ ਹੈਰਾਨ ਹੋ ਗਿਆ ਅਤੇ ਪੁੱਛਿਆ ਕਿ ਕੀ ਤੁਸੀਂ ਮੇਰੇ ਘਰ ਆਉਣਾ ਚਾਹੁੰਦੇ ਹੋ? ਮੇਰਾ ਭਰਾ ਆਈਪੀਐਲ ਦੇ ਆਖਰੀ ਦੋ ਮੈਚ ਦੇਖਣ ਲਈ ਭਾਰਤ ਵਿਚ ਸੀ ਅਤੇ ਮੇਰੇ ਵਾਂਗ ਉਹ ਅਜਿਹੀ ਦੁਨੀਆਂ ਨੂੰ ਦੇਖਣ ਲਈ ਉਤਸੁਕ ਸੀ ਜੋ ਸਾਡੀ ਕਲਪਨਾ ਅਤੇ ਹਕੀਕਤ ਤੋਂ ਬਹੁਤ ਦੂਰ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।