ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 21 ਮਈ : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ, ‘ਚੋਣਾਂ ਦੇ ਪੰਜ ਪੜਾਵਾਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ 4 ਜੂਨ ਨੂੰ ਭਾਜਪਾ ਦੀ ਸਰਕਾਰ ਜਾ ਰਹੀ ਹੈ ਤੇ INDI ਗਠਜੋੜ ਦੀ ਸਰਕਾਰ ਆ ਰਹੀ ਹੈ। ਜਿਵੇਂ-ਜਿਵੇਂ ਚੋਣਾਂ ਦੇ ਪੜਾਅ ਵਧ ਰਹੇ ਹਨ, ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਗਠਜੋੜ ਦੇਸ਼ ਨੂੰ ਸਥਿਰ ਸਰਕਾਰ ਦੇਣ ਦੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ।

…ਪਾਕਿਸਤਾਨੀ ਕਹਿਣਗੇ ਤਾਂ ਬਰਦਾਸ਼ਤ ਨਹੀਂ ਹੋਵੇਗਾ -ਕੇਜਰੀਵਾਲ

ਸੀਐੱਮ ਕੇਜਰੀਵਾਲ ਨੇ ਅੱਗੇ ਕਿਹਾ, ‘ਕੱਲ੍ਹ ਅਮਿਤ ਸ਼ਾਹ ਦਿੱਲੀ ਆਏ ਸਨ। ਉਨ੍ਹਾਂ ਨੇ ਸੰਗਮ ਵਿਹਾਰ ਵਿਚ 500 ਤੋਂ ਘੱਟ ਲੋਕਾਂ ਦੀ ਜਨਤਕ ਮੀਟਿੰਗ ਵਿਚ ਮੈਨੂੰ ਖ਼ੂਬ ਗਾਲਾਂ ਕੱਢੀਆਂ। ‘ਆਪ’ ਦੇ ਸਮਰਥਕਾਂ ਨੂੰ ਪਾਕਿਸਤਾਨੀ ਕਿਹਾ। ਇਹ ਗਲਤ ਹੈ। ਮੈਨੂੰ ਕੁਝ ਵੀ ਕਹੋ ਪਰ ਦਿੱਲੀ ਪੰਜਾਬ, ਗੁਜਰਾਤ ਤੇ ਗੋਆ ਦੇ ਲੋਕਾਂ ਨੂੰ ਪਾਕਿਸਤਾਨੀ ਕਿਹਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੀਐੱਮ ਯੋਗੀ ‘ਤੇ ਵੀ ਕੀਤਾ ਹਮਲਾ

ਉਨ੍ਹਾਂ ਕਿਹਾ, ‘ਕੱਲ੍ਹ ਯੋਗੀ ਜੀ ਵੀ ਦਿੱਲੀ ਆਏ ਸਨ। ਉਨ੍ਹਾਂ ਨੇ ਵੀ ਮੈਨੂੰ ਬਹੁਤ ਬੁਰਾ-ਭਲਾ ਕਿਹਾ। ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਨਾਲ ਉਲਝਣ ਦੀ ਬਜਾਏ ਆਪਣੀ ਪਾਰਟੀ ਲਈ ਸੁਲਝੋ। ਮੋਦੀ ਜੀ ਤੇ ਅਮਿਤ ਸ਼ਾਹ ਤੁਹਾਨੂੰ ਯੂਪੀ ਦੀ ਕੁਰਸੀ ਤੋਂ ਹਟਾਉਣ ਦੀ ਪੂਰੀ ਯੋਜਨਾ ਬਣਾ ਚੁੱਕੇ ਹਨ, ਇਸ ਲਈ ਉਧਰ ਧਿਆਨ ਲਗਾਓ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।