20 ਅਗਸਤ 2024 : ਵਿਸ਼ਵ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਨੇ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਕਦਮ ਰੱਖ ਲਿਆ ਹੈ ਪਰ ਮਹਿਲਾ ਵਰਗ ਵਿੱਚ ਸਿਖਰਲੀ ਖਿਡਾਰਨ ਇਗਾ ਸਵਿਆਤੇਕ ਨੂੰ ਆਰਯਨਾ ਸਬਾਲੇਂਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਬਾਲੇਂਕਾ ਫਾਈਨਲ ਵਿੱਚ ਅਮਰੀਕਾ ਦੀ ਜੈਸਿਕਾ ਪੇਂਗੁਲਾ ਦਾ ਸਾਹਮਣਾ ਕਰੇਗੀ, ਜਦਕਿ ਸਿਨਰ ਦਾ ਸਾਹਮਣਾ ਫਰਾਂਸਿਸ ਟਾਇਫੋ ਨਾਲ ਹੋਵੇਗਾ। ਇਟਲੀ ਦੇ ਖਿਡਾਰੀ ਸਿਨਰ ਨੇ ਤਿੰਨ ਘੰਟੇ, ਸੱਤ ਮਿੰਟ ਤੱਕ ਚੱਲੇ ਮੈਚ ਵਿੱਚ 7-6 (9), 5-7, 7-6 (4) ਨਾਲ ਜਿੱਤ ਦਰਜ ਕੀਤੀ। ਟਾਇਫੋ ਨੇ ਇੱਕ ਹੋਰ ਸੈਮੀ ਫਾਈਨਲ ਵਿੱਚ ਹੋਲਗਰ ਰੁਨ ਨੂੰ 4-6, 6-1, 7-6 (7-4) ਨਾਲ ਹਰਾ ਦਿੱਤਾ। ਮਹਿਲਾਵਾਂ ਦੇ ਸੈਮੀ ਫਾਈਨਲ ਵਿੱਚ ਸਬਾਲੇਂਕਾ ਨੇ ਸਵਿਆਤੇਕ ਨੂੰ 6-3, 6-3 ਨਾਲ ਹਰਾ ਕੇ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਨਾਲ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਵਿਆਤੇਕ ਦੀ ਪਿਛਲੇ 15 ਮੈਚ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਠੱਲ੍ਹ ਪਈ। ਛੇਵਾਂ ਦਰਜਾ ਪ੍ਰਾਪਤ ਪੇਂਗੁਲਾ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਸੈਮੀ ਫਾਈਨਲ ਵਿੱਚ ਪਾਓਲਾ ਬਡੋਸਾ ਨੂੰ 6-2, 3-6, 6-3 ਨਾਲ ਹਰਾਇਆ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।