ਹੁਸ਼ਿਆਰਪੁਰ, 9 ਫਰਵਰੀ (ਪੰਜਾਬੀ ਖ਼ਬਰਨਾਮਾ)
ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਵਰਧਮਾਨ ਏ.ਐਂਡ ਈ ਦੇ ਗਲੋਬਲ ਪ੍ਰੈਜੀਡੈਂਟ ਕ੍ਰਿਸਟਾਫਰ ਰੇਂਡਲ ਏਲਟ ਨੇ ਰੈੱਡ ਕਰਾਸ ਸੁਸਾਇਟੀ ਦਫ਼ਤਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਵਰਧਮਾਨ ਸੀ.ਐਸ.ਆਰ ਪ੍ਰੋਜੈਕਟ ਅੰਦਰ ਬਣਾਏ ਗਏ ਰੈੱਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ ਸੈਂਟਰ ਜਿਵੇ ਕਿ ਕੰਪਿਊਟਰ ਟੇ੍ਰਨਿੰਗ ਸੈਂਟਰ, ਟਾਈਪ ਐਂਡ ਸ਼ਾਰਟ ਹੈਂਡ ਸੈਂਟਰ, ਬਿਊਟੀ ਐਂਡ ਵੈਲਨੈਸ ਸੈਂਟਰ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਇਸ ਲਰਨਿੰਗ ਸੈਂਟਰ ਵਿਚ ਮੁਹੱਈਆ ਕਰਵਾਈ ਗਈ ਮਾਰਡਨ ਮਸ਼ੀਨਰੀ ਅਤੇ ਇਨਫਰਾਸਟਰੱਕਚਰ ਦੀ ਸਰਾਹਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਰੈੱਡਕਰਾਸ ਵਲੋਂ ਸਪੈਸ਼ਲ ਬੱਚਿਆਂ ਲਈ ਚਲਾਏ ਗਏ ਕੰਟੀਨ ਦੇ ਮਾਡਲ ਅਤੇ ਆਈਡਿਆ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਵਰਧਮਾਨ ਏ. ਐਂਡ ਈ ਗਰੁੱਪ ਹਮੇਸ਼ਾ ਹੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਵਿਚ ਹਮੇਸ਼ਾ ਅੱਗੇ ਹੋ ਕੇ ਯੋਗਦਾਨ ਦਿੰਦਾ ਰਹੇਗਾ। ਇਸ ਮੌਕੇ ਕੰਪਨੀ ਦੇ ਐਮ.ਡੀ ਸੰਜੀਵ ਨਰੂਲਾ, ਡਾਇਰੈਕਟਰ ਤਰੁਣ ਚਾਵਲਾ, ਨੀਰਜ ਏਬਟ, ਕੈਰੀਅਰ ਕੌਂਸਲਰ ਅਦਿਤਿਆ ਰਾਣਾ, ਲੇਖਕਾਰ ਸਰਬਜੀਤ, ਸਟੈਨੋ ਕਲਰਕ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।
![](https://punjabikhabarnama.com/wp-content/uploads/2024/02/WhatsApp-Image-2024-02-09-at-14.19.28.jpeg)