ਮਾਨਸਾ , 14 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਿੱਧੂ ਮੂਸੇਵਾਲੇ ਦੇ ਘਰ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਪਿੰਡ ਦੇ ਲੋਕ, ਦੋਸਤ, ਰਿਸ਼ਤੇਦਾਰ, ਸਕੇ- ਸਬੰਧੀ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਮੂਸੇ ਵਾਲੇ ਦੇ ਘਰ ਪਹੁੰਚੇ ਹਨ। ਛੋਟੇ ਮੂਸੇਵਾਲੇ ਨੂੰ ਜਿੱਥੇ ਬਜ਼ੁਰਗਾਂ ਦੇ ਵੱਲੋਂ ਆਸ਼ੀਰਵਾਦ ਦਿੱਤਾ ਗਿਆ ਉੱਥੇ ਹੀ ਸ਼ਗਨ ਵੀ ਮਾਤਾ ਚਰਨ ਕੌਰ ਤੇ ਛੋਟੇ ਮੂਸੇ ਵਾਲੇ ਨੂੰ ਦਿੱਤਾ ਗਿਆ।

ਇਸ ਮੌਕੇ ਧੂਣੀ ਬਾਲੀ ਗਈ। ਲੋਕਾਂ ਦਾ ਪਿਆਰ ਦੇਖ ਕੇ ਮਾਤਾ ਚਰਨ ਕੌਰ ਨੂੰ ਸਿੱਧੂ ਮੂਸੇ ਵਾਲੇ ਦੀ ਯਾਦ ਆਈ ਤਾਂ ਉਹ ਭਾਵਕ ਹੋ ਗਏ। ਲੋਕਾਂ ਦੇ ਵੱਲੋਂ ਮਾਂ ਚਰਨ ਕੌਰ ਨੂੰ ਹੌਂਸਲਾ ਦਿੱਤਾ ਗਿਆ। ਦੱਸ ਦਈਏ ਕਿ ਕਿ ਛੋਟੇ ਮੂਸੇ ਵਾਲੇ ਦੀ ਇਹ ਪਹਿਲੀ ਲੋਹੜੀ ਹੈ ਜਿਸ ਨੂੰ ਮਨਾਉਣ ਦੇ ਲਈ ਸਕੇ ਸਬੰਧੀ ਦੋਸਤ ਰਿਸ਼ਤੇਦਾਰ ਉਚੇਚੇ ਤੌਰ ਤੇ ਮੂਸਾ ਹਵੇਲੀ ਪਹੁੰਚੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਂ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਪੈਂਦਾ ਹੋਇਆ। ਜਿਸ ਦੀਆਂ ਲੋਕਾਂ ਨੇ ਖੂਬ ਖੁਸ਼ੀਆਂ ਮਨਾਈਆਂ। ਅੱਜ ਲੋਹੜੀ ਮੌਕੇ ਲੋਕ ਆਪ ਮੁਹਾਰੇ ਸਿੱਧੂ ਦੇ ਘਰ ਪਹੁੰਚੇ ਹੋਏ ਨੇ ਮਾਂ ਚਰਨ ਕੌਰ ਨੂੰ ਵਧਾਈਆਂ ਦੇ ਰਹੇ ਹਨ।

ਸੰਖੇਪ
ਛੋਟੇ ਮੂਸੇਵਾਲੇ ਦੀ ਪਹਿਲੀ ਲੋਹੜੀ ਮੂਸਾ ਹਵੇਲੀ ਵਿੱਚ ਮਨਾਈ ਗਈ, ਜਿੱਥੇ ਪਰਿਵਾਰ ਅਤੇ ਦੋਸਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਮਾਂ ਚਰਨ ਕੌਰ ਭਾਵੁਕ ਹੋ ਗਈਆਂ ਅਤੇ ਆਪਣੇ ਬੇਟੇ ਦੀ ਯਾਦ ਵਿੱਚ ਅੱਖਾਂ ਵਿੱਚ ਆਂਸੂ ਭਰੇ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।