20 ਮਈ (ਪੰਜਾਬੀ ਖਬਰਨਾਮਾ):ਆਮਦਨ ਟੈਕਸ ਰਿਟਰਨ (ਆਈਟੀਆਰ) ਭਰਨ ਤੋਂ ਪਹਿਲਾਂ ਆਪਣਾ ਸਾਲਾਨਾ ਸੂਚਨਾ ਵੇਰਵਾ (ਏਆਈਐੱਸ) ਜ਼ਰੂਰ ਚੈੱਕ ਕਰ ਲਓ। ਉਸ ਵੇਰਵੇ ’ਚ ਕੋਈ ਗਲਤੀ ਹੈ ਤਾਂ ਇਨਕਮ ਟੈਕਸ ਵਿਭਾਗ ਨੂੰ ਆਪਣਾ ਫੀਡਬੈਕ ਵੀ ਦਿਓ ਤਾਂਕਿ ਉਸ ਗਲਤੀ ਨੂੰ ਵਿਭਾਗ ਸੁਧਾਰ ਸਕੇ। ਹਾਲੇ ਏਆਈਐੱਸ ’ਚ ਰੀਅਲ ਟਾਈਮ ਫੀਡਬੈਕ ਦੇਣ ਦੀ ਸਹੂਲਤ ਨਹੀਂ ਹੈ। ਪਹਿਲੀ ਵਾਰ ਇਨਕਮ ਟੈਕਸ ਵਿਭਾਗ ਵੱਲੋਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਏਆਈਐੱਸ ’ਚ ਪੂਰੇ ਸਾਲ ਦੌਰਾਨ ਕੀਤੇ ਗਏ ਸਾਰੇ ਵਿੱਤੀ ਲੈਣਦੇਣ ਦਾ ਪੂਰਾ ਵੇਰਵਾ ਹੁੰਦਾ ਹੈ, ਜਿਸ ’ਤੇ ਟੈਕਸ ਲਿਆ ਜਾ ਸਕਦਾ ਹੈ।
ਆਈਟੀਆਰ ਨਾਲ ਜੁੜੇ ਈ-ਫਾਈਲਿੰਗ ਪੋਰਟਲ ’ਤੇ ਜਾ ਕੇ ਆਪਣੇ ਏਆਈਐੱਸ ਨੂੰ ਦੇਖਿਆ ਜਾ ਸਕਦਾ ਹੈ। ਹੁਣ ਏਆਈਐੱਸ ’ਚ ਦਿਖਾਏ ਗਏ ਵੇਰਵੇ ’ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤਾ ਜਾ ਸਕੇਗਾ। ਇਹ ਫੀਡਬੈਕ ਉਸੇ ਸਮੇਂ ਉਸ ਸੋਰਸ ਕੋਲ ਚਲਾ ਜਾਵੇਗਾ ਜਿਥੋਂ ਇਨਕਮ ਟੈਕਸ ਵਿਭਾਗ ਨੇ ਇਹ ਜਾਣਕਾਰੀ ਹਾਸਲ ਕੀਤੀ ਹੈ। ਫਿਰ ਉਸ ਸੋਰਸ ਨੇ ਕੀ ਜਵਾਬ ਦਿੱਤਾ ਹੈ, ਇਸਦੀ ਜਾਣਕਾਰੀ ਵੀ ਟੈਕਸਦਾਤਾ ਨੂੰ ਮਿਲ ਜਾਵੇਗੀ। ਜਾਣਕਾਰੀ ’ਚ ਬਦਲਾਅ ਦੀ ਲੋੜ ਹੈ ਤਾਂ ਏਆਈਐੱਸ ’ਚ ਸੋਧ ਕਰ ਦਿੱਤੀ ਜਾਵੇਗੀ। ਟੈਕਸ ਮਾਹਿਰਾਂ ਨੇ ਦੱਸਿਆ ਕਿ ਨੌਕਰੀ ਕਰਨ ਵਾਲਾ ਇਕ ਆਦਮੀ ਮਿਊਚਲ ਫੰਡ, ਸ਼ੇਅਰ ਬਾਜ਼ਾਰ, ਐੱਲਆਈਸੀ ਵਰਗੀਆਂ ਕਈ ਥਾਵਾਂ ’ਤੇ ਨਿਵੇਸ਼ ਕਰਦਾ ਹੈ ਤੇ ਖਰੀਦੋ-ਫਰੋਖਤ ਕਰਦਾ ਹੈ। ਮਿਊਚਲ ਫੰਡ ਕੰਪਨੀ, ਸ਼ੇਅਰ ਬਾਜ਼ਾਰ ਵਰਗੇ ਮਾਧਿਅਮ ਇਨਕਮ ਟੈਕਸ ਵਿਭਾਗ ਨੂੰ ਸਾਡੀ ਖਰੀਦੋ ਫਰੋਖਤ ਦੀ ਜਾਣਕਾਰੀ ਦਿੰਦੇ ਹਨ ਪਰ ਇਸ ਵਿਚ ਗਲਤੀ ਵੀ ਹੋ ਸਕਦੀ ਹੈ। ਮੰਨ ਲਓ ਕਿਸੇ ਵਿਅਕਤੀ ਨੇ 60 ਹਜ਼ਾਰ ਰੁਪਏ ਦੇ ਸ਼ੇਅਰ ਖਰੀਦੇ ਪਰ ਏਆਈਐੱਸ ’ਚ ਇਹ ਦਿਖਾ ਰਿਹਾ ਹੈ ਕਿ ਉਸਨੇ ਇਕ ਲੱਖ ਦੇ ਸ਼ੇਅਰ ਵੇਚੇ ਹਨ। ਇਸ ਜਾਣਕਾਰੀ ’ਤੇ ਉਹ ਆਪਣਾ ਫੀਡਬੈਕ ਦੇਵੇਗਾ ਜੋ ਸ਼ੇਅਰ ਕੰਪਨੀ ਕੋਲ ਚਲਾ ਜਾਵੇਗਾ ਤੇ ਜੇ ਉਹ ਕੰਪਨੀ ਇਹ ਫੀਡਬੈਕ ਦਿੰਦੀ ਹੈ ਕਿ ਉਸ ਵਿਅਕਤੀ ਨੇ ਇਕ ਲੱਖ ਰੁਪਏ ਨਹੀਂ 60 ਹਜ਼ਾਰ ਦੇ ਸ਼ੇਅਰ ਖਰੀਦੇ ਹਨ ਤਾਂ ਇਨਕਮ ਟੈਕਸ ਵਿਭਾਗ ਏਆਈਐੱਸ ’ਚ ਸੋਧ ਕਰ ਦੇਵੇਗਾ। ਜੇ ਉਹ ਇਸ ਫੀਡਬੈਕ ਨੂੰ ਨਹੀਂ ਮੰਨਦਾ ਤਾਂ ਏਆਈਐੱਸ ’ਚ ਕੋਈ ਬਦਲਾਅ ਨਹੀਂ ਹੋਵੇਗਾ।
ਇਸਦਾ ਫਾਇਦਾ ਇਹ ਹੋਵੇਗਾ ਕਿ ਲੋਕ ਬਿਲਕੁਲ ਸਹੀ ਆਈਟੀਆਰ ਭਰ ਸਕਣਗੇ। ਹਾਲੇ ਜੇ ਏਆਈਐੱਸ ’ਚ ਗਲਤ ਸੂਚਨਾ ਵੀ ਹੁੰਦੀ ਹੈ ਤਾਂ ਲੋਕ ਉਸ ਨੂੰ ਸਹੀ ਮੰਨ ਕੇ ਟੈਕਸ ਭਰ ਦਿੰਦੇ ਹਨ। ਇਸ ਸਹੂਲਤ ਨਾਲ ਪਾਰਦਰਸ਼ਤਾ ਵਧੇਗੀ ਤੇ ਪਾਲਣ ਕਰਨਾ ਆਸਾਨ ਹੋ ਜਾਵੇਗਾ। ਏਆਈਐੱਸ ਦੇ ਵੇਰਵੇ ’ਤੇ ਫੀਡਬੈਕ ਦੇਣ ਤੋਂ ਬਾਅਦ ਸੋਰਸ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਦੀ ਤਰੀਕ ਤੱਕ ਦੀ ਜਾਣਕਾਰੀ ਟੈਕਸਦਾਤਾ ਨੂੰ ਮਿਲੇਗੀ।