ਚੰਡੀਗੜ੍ਹ, 5 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਸਮਾਣਾ ਤੋਂ ਇੱਕ ਚੋਰੀ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਜਦੋਂ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਦੇ ਉੱਤੇ ਗਿਆ ਹੋਇਆ ਸੀ ਤਾਂ ਪਿੱਛੋਂ ਦੀ ਆਏ ਚੋਰਾਂ ਦੇ ਵੱਲੋਂ ਸਾਰੇ ਹੀ ਘਰ ਨੂੰ ਸਾਫ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਛੇ ਤੋਲੇ ਸੋਨਾ ਅਤੇ ਢਾਈ ਲੱਖ ਰੁਪਏ ਦੀ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਹਨ। ਸਮਾਣਾ ਦੇ ਮਾਮਗੜ ਮੁਹੱਲੇ ‘ਚੋਂ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਾਗਾਂ ਦੀ ਖੇਤੀ ਕਰਦੇ ਹਨ। ਘਰ ਦੇ ਵਿੱਚ ਢਾਈ ਲੱਖ ਰੁਪਿਆ ਕੈਸ਼ ਰੱਖਿਆ ਹੋਇਆ ਸੀ।
ਜਿਸ ਨੂੰ ਕਿ ਚੋਰ ਆਪਣੇ ਨਾਲ ਹੀ ਲੈ ਗਏ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਇੱਕ ਤਰੀਕ ਨੂੰ ਉਹਨਾਂ ਦੇ ਪਰਿਵਾਰ ‘ਚ ਕਿਸੇ ਦਾ ਵਿਆਹ ਸੀ ਤੇ ਸਾਰਾ ਪਰਿਵਾਰ ਉਹਨਾਂ ਦੇ ਘਰ ਗਿਆ ਹੋਇਆ ਸੀ। ਜਿਸ ਦਾ ਫਾਇਦਾ ਚੁੱਕ ਕੇ ਚੋਰਾਂ ਨੇ ਘਰ ‘ਚ ਪਈ ਨਕਦੀ ਅਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਦਿੱਤਾ। ਜਿਸ ਦੇ ਕਾਰਨ ਉਨਾਂ ਦਾ ਵੱਡਾ ਨੁਕਸਾਨ ਹੋ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੰਖੇਪ
ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਇੱਕ ਪਰਿਵਾਰ ਭੂਆ ਦੇ ਮੁੰਡੇ ਦੇ ਵਿਆਹ ‘ਚ ਸ਼ਾਮਿਲ ਹੋਇਆ, ਅਤੇ ਇਸ ਦੌਰਾਨ ਚੋਰਾਂ ਨੇ ਉਨ੍ਹਾਂ ਦੇ ਘਰ ਨੂੰ ਲੁੱਟਿਆ। ਚੋਰਾਂ ਨੇ 6 ਤੋਲੇ ਸੋਨਾ ਅਤੇ 2.5 ਲੱਖ ਰੁਪਏ ਕੈਸ਼ ਚੁਰੀ ਕਰ ਲਿਆ ।