ਚੰਡੀਗੜ੍ਹ, 14 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਸ਼ਾਈ ਪ੍ਰਤਿਭਾ ਅਤੇ ਨੌਜਵਾਨ ਅਭਿਲਾਸ਼ਾ ਨੂੰ ਸੈਲੀਬ੍ਰੇਟ ਕਰਦੇ ਹੋਏ, ਬੰਗਲੌਰ ਦੀ ਛਾਇਆ ਐਮ. ਵੀ., ਐਸਬੀਆਈ ਲਾਈਫ ਸਪੈੱਲ ਬੀ ਸੀਜ਼ਨ ੧੪ ਦੀ ਰਾਸ਼ਟਰੀ ਚੈਂਪੀਅਨ ਬਣ ਗਈ ਹੈ! ਐਸਬੀਆਈ ਲਾਈਫ ਦੇ ਨਾਲ ਸਾਂਝੇਦਾਰੀ ਵਿੱਚ ਮਿਰਚੀ ਰਾਹੀਂ ਆਯੋਜਿਤ, ਇਸ ਰੋਮਾਂਚਕ ਇਵੈਂਟ ਵਿੱਚ ਤੀਹ ਸ਼ਹਿਰਾਂ ਦੇ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇੱਥੇ ਜੋਸ਼, ਊਰਜਾ ਅਤੇ ਸਸ਼ਕਤੀਕਰਨ ਨਾਲ ਭਰਪੂਰ ਸ਼ਾਨਦਾਰ ਮਾਹੌਲ ਦੇਖਣ ਨੂੰ ਮਿਲਿਆ।

ਪ੍ਰੈਜ਼ੀਡੈਂਸੀ ਸਕੂਲ, ਆਰ. ਟੀ. ਨਗਰ ਵਾਲੀ ੧੩ ਸਾਲ ਦੀ ਵਿਦਿਆਰਥਣ ਛਾਇਆ ਨੇ ਭਾਸ਼ਾ ਨਾਲ ਸੰਬੰਧਿਤ ਮੁਸ਼ਕਲ ਸਵਾਲਾਂ ਨੂੰ ਆਸਾਨੀ ਨਾਲ ਸੁਲਝਾ ਕੇ ਆਪਣੇ ਸ਼ਾਨਦਾਰ ਹੁਨਰ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਦੌਰਾਨ ਉਸ ਦੀ ਯਾਤਰਾ ਇੱਕ ਰੋਮਾਂਚਕ ਫਾਈਨਲ ਵਿੱਚ ਸਮਾਪਤ ਹੋਈ, ਜਿੱਥੇ ਉਸ ਨੇ ਔਖੇ ਸ਼ਬਦ-ਜੋੜਾਂ ਨੂੰ ਸਮਝਣ ਵਿੱਚ ਆਪਣੀ ਸਿਆਣਪ ਅਤੇ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ‘ਸਪੈੱਲ ਮਾਸਟਰ ਆਫ਼ ਇੰਡੀਆ’ ਦਾ ਸਿਰਲੇਖ ਨਾ ਸਿਰਫ਼ ਉਸ ਦੀ ਪ੍ਰਾਪਤੀ ਨੂੰ ਪ੍ਰਦਰਸ਼ਿਤ ਕਰਦਾ ਹੈ, ਸਗੋਂ ਇਸ ਇਵੈਂਟ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ, ਜਿਸਦਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸੱਚ ਕਰਨ ਅਤੇ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ।

ਸਿਤਾਰਿਆਂ ਨਾਲ ਸੱਜਿਆ ਸ਼ਾਨਦਾਰ ਫਾਈਨਲ

ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਬੇਮਿਸਾਲ ਹੁਨਰ ਵਾਲੀ ਭਾਰਤੀ ਅਭਿਨੇਤਰੀ, ਫੈਸ਼ਨ ਡਿਜ਼ਾਈਨਰ ਅਤੇ ਟੈਲੀਵਿਜ਼ਨ ਪੇਸ਼ਕਾਰ ਮੰਦਿਰਾ ਬੇਦੀ ਰਾਹੀਂ ਕੀਤੀ ਗਈ ਸੀ, ਜਿਸ ਨੇ ਸ਼ੋਅ ਵਿੱਚ ਬੁੱਧੀ ਅਤੇ ਗਲੈਮਰ ਸ਼ਾਨਦਾਰ ਸੁਮੇਲ ਜੋੜਿਆ। ਬੇਦੀ ਨੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਜੇਤੂਆਂ ਦਾ ਐਲਾਨ ਕਰਕੇ ਇੱਕ ਯਾਦਗਾਰ ਮਾਹੌਲ ਬਣਾਇਆ। ਛਾਇਆ ਨੂੰ ਇਨਾਮ ਵਜੋਂ ਇੱਕ ਲੱਖ ਰੁਪਏ ਦੇ ਨਾਲ ਉਸਦੇ ਮਾਪਿਆਂ ਸਮੇਤ ਹਾਂਗਕਾਂਗ ਦੇ ਡਿਜ਼ਨੀਲੈਂਡ ਦੀ ਵਿਜ਼ਿਟ ਦਾ ਸਾਰਾ ਖਰਚ ਦਿੱਤਾ ਗਿਆ।

ਦੋ ਰਨਰਸ-ਅੱਪ, ਜੈਪੁਰ ਤੋਂ ਮੇਧਾਂਸ਼ ਵੱਡਾਡੀ ਅਤੇ ਹੈਦਰਾਬਾਦ ਤੋਂ ਯਸ਼ਵਿਨ ਪਚੌਰੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਬਦਾਂ ‘ਤੇ ਆਪਣੀ ਚੰਗੀ ਪਕੜ ਦਿਖਾਈ। ਉਨ੍ਹਾਂ ਦੀ ਭਾਗੀਦਾਰੀ ਨੇ ਭਾਰਤ ਦੇ ਨੌਜਵਾਨਾਂ ਵਿੱਚ ਪ੍ਰਚਲਿਤ ਮੁਕਾਬਲੇ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਪ੍ਰਗਟ ਕੀਤਾ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਆਉਣ ਵਾਲੀ ਪੀੜ੍ਹੀ ਵਿਭਿੰਨ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਭਾਸ਼ਾ ਰਾਹੀਂ ਨੌਜਵਾਨਾਂ ਦੀ ਆਵਾਜ਼ ਦੀ ਗੂੰਜ

ਇਸ ਸਾਲ ਦੀ ਥੀਮ, ‘ਬੀ ਸਪੈੱਲਬਾਉਂਡ’ ਭਾਸ਼ਾ ਦੀ ਪਰਿਵਰਤਨਸ਼ੀਲ ਤਾਕਤ ਅਤੇ ਅਸਰਦਾਰ ਸੰਚਾਰ ਰਾਹੀਂ ਸਪੈਲਿੰਗ ਦੀ ਮਹੱਤਤਾ ‘ਤੇ ਜ਼ੋਰ ਦਿੰਦੀ ਹੈ। ਐਸਬੀਆਈ ਲਾਈਫ ਨੌਜਵਾਨਾਂ ਨੂੰ ਉਹਨਾਂ ਦੀ ਦਿਲਚਸਪੀ ਨੂੰ ਪਛਾਨਣ ਅਤੇ ਉਹਨਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਕੇ, ਉਹਨਾਂ ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਸਬੀਆਈ ਲਾਈਫ ਇੰਸ਼ੋਰੈਂਸ ਵਿਖੇ ਕਾਰਪੋਰੇਟ ਕਮਿਊਨੀਕੇਸ਼ਨਜ਼ ਅਤੇ ਸੀ**.** ਐਸ**.** ਆਰ**.** ਲਈ ਬ੍ਰਾਂਡ ਦੇ ਮੁਖੀ**,** ਰਵਿੰਦਰ ਸ਼ਰਮਾ ਨੇ ਇਸ ਭਾਵਨਾ ਨੂੰ ਦਰਸਾਉਂਦੇ ਹੋਏ ਕਿਹਾ, “ਐਸਬੀਆਈ ਲਾਈਫ ਸਪੈੱਲ ਬੀ ਸੀਜ਼ਨ  ੧੪ ਦੇ ਇੱਕ ਹੋਰ ਅਧਿਆਏ ਦੀ ਸਮਾਪਤੀ ਦੇ ਨਾਲ, ਅਸੀਂ ਨਾ ਸਿਰਫ਼ ਜੇਤੂਆਂ ਨੂੰ_,_ ਸਗੋਂ ਉਹਨਾਂ ਸਾਰੇ ਬੱਚਿਆਂ ਨੂੰ ਵੀ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਉਤਸ਼ਾਹ ਅਤੇ ਆਤਮ_-ਵਿਸ਼ਵਾਸ ਨਾਲ ਭਾਗ ਲਿਆ।_ ਅਸੀਂ ਸ਼ੁਰੂਆਤੀ ਮੌਕਿਆਂ ਦੀ ਪਰਿਵਰਤਨਸ਼ੀਲ ਤਾਕਤ ਵਿੱਚ ਵਿਸ਼ਵਾਸ ਕਰਦੇ ਹਾਂ_,_ ਕਿਉਂਕਿ ਉਹ ਜੀਵਨ ਭਰ ਲਈ ਸਥਾਈ ਅਤੇ ਅਰਥਪੂਰਨ ਪ੍ਰਭਾਵ ਦੀ ਨੀਂਹ ਰੱਖਦੇ ਹਨ_।_ ਇਸ ਪਹਿਲਕਦਮੀ ਦੇ ਜ਼ਰੀਏ_,_ ਸਾਡਾ ਉਦੇਸ਼ ਨੌਜਵਾਨਾਂ ਨੂੰ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਉਹਨਾਂ ਨੂੰ ਸੁਤੰਤਰ ਹੋਣ ਅਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਏ ਅਤੇ ਉਹਨਾਂ ਦੇ ਜੀਵਨ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੀਆਂ ਇੱਛਾਵਾਂ ਦਾ ਵੀ ਧਿਆਨ ਰੱਖੇ_।_ ਸਾਡਾ ਮੰਨਣਾ ਹੈ ਕਿ ਹਰ ਬੱਚੇ ਵਿੱਚ ਬੇਮਿਸਾਲ ਗੁਣ ਹੁੰਦੇ ਹਨ ਅਤੇ ਸਹੀ ਪਲੇਟਫਾਰਮ ਪ੍ਰਦਾਨ ਕਰਕੇ_,_ ਅਸੀਂ ਇੱਕ ਅਜਿਹਾ ਮਾਹੌਲ ਬਣਾਉਣ ਦੀ ਉਮੀਦ ਕਰਦੇ ਹਾਂ ਜੋ ਨਿਰੰਤਰ ਸਿੱਖਣ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਰਹੇ_।__”_

ਉਨ੍ਹਾਂ ਨੇ ਅੱਗੇ ਕਿਹਾ****, “ਐਸਬੀਆਈ ਲਾਈਫ ਵਿੱਚ, ਅਸੀਂ ਨਾ ਸਿਰਫ਼ ਨੌਜਵਾਨਾਂ ਲਈ_,_ ਸਗੋਂ ਉਨ੍ਹਾਂ ਦੇ ਅਜ਼ੀਜ਼ਾਂ ਲਈ ਇੱਕ ਸੁਨਹਿਰਾ ਭਵਿੱਖ ਤਿਆਰ ਕਰਨ ਲਈ ਨੌਜਵਾਨਾਂ ਨੂੰ ਯੋਗ ਬਣਾਉਣ ਲਈ ਵਚਨਬੱਧ ਹਾਂ_।_ ’ਇਹ ਵਿਸ਼ਵਾਸ ਸਾਡੇ ਮੂਲ ਦ੍ਰਿਸ਼ਟੀਕੋਣ ’ਆਪਣੇ ਲਈ, ਆਪਣੇ ਅਜ਼ੀਜ਼ਾਂ ਲਈ’ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ_।_ ਐਸਬੀਆਈ ਲਾਈਫ ਸਪੈੱਲ ਬੀ ਰਾਹੀਂ_,_ ਅਸੀਂ ਸਥਾਈ ਸਮਰਥਨ ਦੀ ਵਿਰਾਸਤ ਨੂੰ ਵਿਕਸਿਤ ਕਰਨ ਦਾ ਉਦੇਸ਼ ਰੱਖਦੇ ਹਾਂ_,_ ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਚੰਗਾ ਮਾਰਗਦਰਸ਼ਨ ਮਿਲੇਗਾ_।_ ਇਹ ਪਹਿਲਕਦਮੀ ਨੌਜਵਾਨਾਂ ਨੂੰ ਯੋਗ ਬਣਾਉਣ ਅਤੇ ਰਾਸ਼ਟਰੀ ਪੱਧਰ ’ਤੇ ਤਰੱਕੀ ਹਾਸਲ ਕਰਕੇ ਮਸ਼ਹੂਰ ਹੋਣ ਦਾ ਮੌਕਾ ਪ੍ਰਦਾਨ ਕਰਨ ਦੇ ਸਾਡੇ ਨੇਕ ਇਰਾਦੇ ਨੂੰ ਦਰਸਾਉਂਦੀ ਹੈ।__”

ਸਪੈੱਲ ਬੀ ਮੁਕਾਬਲੇ ਵਿੱਚ ਐਸਬੀਆਈ ਲਾਈਫ ਦੀ ਭਾਗੀਦਾਰੀ, ਮਾਪਿਆਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ, ਜਿਸ ਨਾਲ ਉਹ ਵਿੱਤੀ ਚਿੰਤਾਵਾਂ ਦੇ ਬੋਝ ਨੂੰ ਬਿਨਾਂ ਝੱਲੇ, ਆਪਣੇ ਬੱਚਿਆਂ ਦੀਆਂ ਇੱਛਾਵਾਂ ਨੂੰ ਉਤਸ਼ਾਹਿਤ ਕਰਨ ਦੇ ਯੋਗ ਬਣ ਸਕਦੇ ਹਨ। ਨੌਜਵਾਨ ਪ੍ਰਤਿਭਾਵਾਂ ਨੂੰ ਮਸ਼ਹੂਰ ਕਰਨ ਦਾ ਵਾਤਾਵਰਣ ਤਿਆਰ ਕਰਕੇ, ਐਸਬੀਆਈ ਲਾਈਫ ਸੁਪਨਿਆਂ ਨੂੰ ਸੱਚ ਬਣਾਉਣ ਅਤੇ ਨਿਰੰਤਰ ਵਿਕਾਸ ਨੂੰ ਪ੍ਰੇਰਿਤ ਕਰਨ ਦੇ ਆਪਣੇ ਉਦੇਸ਼ ਨੂੰ ਸਾਕਾਰ ਕਰ ਰਿਹਾ ਹੈ।

ਇਹ ਜੀਵੰਤ ਮੁਕਾਬਲਾ ਨਿਰੰਤਰ ਅੱਗੇ ਵੱਧ ਰਿਹਾ ਹੈ, ਇਸਨੇ ਆਪਣੇ ਨਵੀਨਤਮ ਐਡੀਸ਼ਨ ਵਿੱਚ ਤੀਹ ਸ਼ਹਿਰਾਂ ਦੇ ਲਗਭਗ ਪੰਜ ਸੌ ਸਕੂਲਾਂ ਤੋਂ ਦੋ ਲੱਖ ਤੋਂ ਵੱਧ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਹੈ। ਇਹ ਸ਼ਾਨਦਾਰ ਯਾਤਰਾ ਨਾ ਸਿਰਫ਼ ਅਸਧਾਰਨ ਭਾਸ਼ਾਈ ਯੋਗਤਾਵਾਂ ਨੂੰ ਸੈਲੀਬ੍ਰੇਟ ਕਰਦੀ ਹੈ, ਸਗੋਂ ਸਿੱਖਣ ਦੇ ਜਨੂੰਨ ਨੂੰ ਜਗਾਉਂਦੀ ਹੈ ਅਤੇ ਪਹੁੰਚਯੋਗ ਵਿਦਿਅਕ ਸਹਾਇਤਾ ਦੀ ਅਹਿਮ ਭੂਮਿਕਾ ਨੂੰ ਵੀ ਮਜ਼ਬੂਤ ​​ਬਣਾਉਂਦੀ ਹੈ। ਇਕੱਠੇ ਮਿਲ ਕੇ, ਅਸੀਂ ਸ਼ਾਨਦਾਰ ਭਵਿੱਖ ਲਈ ਬੀਜ ਬੋਅ ਰਹੇ ਹਾਂ, ਜਿੱਥੇ ਹਰ ਬੱਚਾ ਪੂਰੇ ਆਤਮ-ਵਿਸ਼ਵਾਸ ਅਤੇ ਮਜ਼ੇ ਨਾਲ ਆਪਣੇ ਸੁਪਨਿਆਂ ਨੂੰ ਸੱਚ ਕਰ ਸਕਦਾ ਹੈ।

ਦਮਦਾਰ ​​****ਭਵਿੱਖ

ਛਾਇਆ ਐਮ. ਵੀ. ਨੇ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਆਪਣੇ ਸਫ਼ਰ ਨੂੰ ਇੱਕ ਸ਼ਾਨਦਾਰ ਸਰਪ੍ਰਾਈਜ਼ ਦੱਸਿਆ। “ਜਦੋਂ ਮੈਂ ਇਹ ਜਿੱਤਿਆ, ਮੈਂ ਸੱਚਮੁੱਚ ਸ਼ਾਨਦਾਰ ਮਹਿਸੂਸ ਕੀਤਾ_।_ ਜਦੋਂ ਸਾਨੂੰ ਐਮਸੀਕਯੂ ਵਜੋਂ ਟੈਸਟ ਦਾ ਪਹਿਲਾ ਸੈੱਟ ਮਿਲਿਆ_,_ ਅਸੀਂ ਪੂਰੀ ਸਾਵਧਾਨੀ ਵਰਤੀ ਅਤੇ ਪਹਿਲੇ 70 ਸ਼ਬਦਾਂ ਲਈ ਸਾਡਾ ਆਤਮ_-ਵਿਸ਼ਵਾਸ ਘੱਟ ਸੀ।_ ਮੇਰੀ ਰਾਏ ਵਿੱਚ_,_ ਵਾਧੂ ਵਿਕਲਪਾਂ ਦੇ ਕਾਰਨ_,_ ਉਹ ਹੁਣ ਤੱਕ ਦੇ ਸਭ ਤੋਂ ਔਖੇ ਸ਼ਬਦ ਸਨ_।_ ਜਦੋਂ ਮੈਂ ਖੇਤਰੀ ਅਤੇ ਬਾਅਦ ਵਿੱਚ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ_,_ ਮੈਂ ਪਹਿਲੇ ਦਸ ਵਿੱਚ ਪਹੁੰਚਣ ਲਈ ਬਹੁਤ ਕੋਸ਼ਿਸ਼ ਕੀਤੀ_!_ ਕੁੱਲ ਮਿਲਾ ਕੇ_,_ ਇਹ ਬਹੁਤ ਸਾਰੇ ਬੇਮਿਸਾਲ ਲੋਕਾਂ_,_ ਸਥਾਨਾਂ ਅਤੇ ਤਜਰਬੇ ਦੇ ਨਾਲ ਇੱਕ ਸ਼ਾਨਦਾਰ ਯਾਤਰਾ ਸੀ_।_ ਮੈਂ ਕਦੇ ਵੀ ਬਹੁਤ ਜ਼ਿਆਦਾ ਪ੍ਰੈਕਟਿਸ ਨਹੀਂ ਕੀਤੀ_,_ ਪਰ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਬਹੁਤ ਸਾਰੇ ਵੱਖ_-ਵੱਖ ਸ਼ਬਦਾਂ,_ ਖਾਸ ਕਰਕੇ ਕਹਾਣੀਆਂ ਵਿੱਚ ਆਪਣਾ ਸਮਾਂ ਵਤੀਤ ਕੀਤਾ_।_ ਮੈਂ ਸੱਚਮੁੱਚ ਮਹਿਸੂਸ ਕਰਦੀ ਹਾਂ ਕਿ ਮੇਰੇ ਜਨੂੰਨ ਨੇ ਮੈਨੂੰ ਇਸ ਸਫਲਤਾ ਤੱਕ ਪਹੁੰਚਾਇਆ ਹੈ_।_ ਮੈਨੂੰ ਮੇਰੇ ਪਰਿਵਾਰ_,_ ਅਧਿਆਪਕਾਂ ਅਤੇ ਦੋਸਤਾਂ ਸਮੇਤ ਬਹੁਤ ਸਾਰੇ ਲੋਕਾਂ ਤੋਂ ਬਹੁਤ ਸਮਰਥਨ ਮਿਲਿਆ ਹੈ_,_ ਜੋ ਉਦੋਂ ਤੋਂ ਸ਼ਬਦਾਂ ਦੇ ਸਹੀ ਉਚਾਰਨ ਲਈ ਮੇਰੀ ਮਦਦ ਲੈ ਰਹੇ ਹਨ_।__”_

ਅਗਲੀ ਪੀੜ੍ਹੀ ਲਈ ਮਜ਼ਬੂਰ ਬੁਨਿਆਦ

ਭਾਰਤ ਵਿੱਚ ਮੁਕਾਬਲੇ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਇਸ ਲਈ ਐਸਬੀਆਈ ਲਾਈਫ ਸਪੈੱਲ ਬੀ ਵਰਗੀਆਂ ਪਹਿਲਕਦਮੀਆਂ ਪ੍ਰਤਿਭਾ ਨੂੰ ਨਿਖਾਰਨ ਅਤੇ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਵਧਾਉਣ ਵਿੱਚ ਮਦਦਗਾਰ ਹਨ। ਇਹ ਪਹਿਲਕਦਮੀ ਨਾ ਸਿਰਫ਼ ਵਿਅਕਤੀਗਤ ਪ੍ਰਾਪਤੀਆਂ ਨੂੰ ਸੈਲੀਬ੍ਰੇਟ ਕਰਦੀ ਹੈ, ਸਗੋਂ ਉਹਨਾਂ ਸਫਲਤਾਵਾਂ ਵਿੱਚ ਪਰਿਵਾਰਕ ਸਹਾਇਤਾ ਦੀ ਅਹਿਮ ਭੂਮਿਕਾ ਨੂੰ ਵੀ ਦਰਸਾਉਂਦੀ ਹੈ। ਐਸਬੀਆਈ ਲਾਈਫ ਦੇ ਮੁੱਖ ਫਲਸਫੇ ਦੇ ਅਨੁਸਾਰ – ਉੱਤਮਤਾ ਨੂੰ ਸਮਰੱਥ ਬਣਾਉਣ ਲਈ ਸੁਪਨੇ ਸੁਰੱਖਿਅਤ ਕਰਨਾ – ਸਪੈੱਲ ਬੀ ਵੱਡੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਲਈ ਉਨ੍ਹਾਂ ਦੀ ਅਸਲ ਸਮਰੱਥਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ, ਇੱਕ ਦਮਦਾਰ ਪਲੇਟਫਾਰਮ ਵਜੋਂ ਕੰਮ ਕਰਦਾ ਹੈ।

ਐਸਬੀਆਈ ਲਾਈਫ ਸਪੈੱਲ ਬੀ ਸੀਜ਼ਨ ੧੪ ਸਿਰਫ਼ ਕੋਈ ਸਪੈਲਿੰਗ ਮੁਕਾਬਲਾ ਨਹੀਂ ਹੈ; ਇਹ ਆਉਣ ਵਾਲੀ ਪੀੜ੍ਹੀ ਦੀਆਂ ਉਮੀਦਾਂ ਨੂੰ ਵਿਕਸਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਛਾਇਆ ਐਮ. ਵੀ. ਜਿਹੇ ਚੈਂਪੀਅਨ ਦੀ ਅਗਵਾਈ ਹੇਠ, ਅਸੀਂ ਖੁਦ ਮਹਿਸੂਸ ਕਰ ਸਕਦੇ ਹਾਂ ਕਿ ਕਿਵੇਂ ਅਟੁੱਟ ਪਰਿਵਾਰਕ ਸਮਰਥਨ ਅਤੇ ਸਮਰਪਣ ਇੱਕ ਸ਼ਾਨਦਾਰ ਭਵਿੱਖ ਨੂੰ ਆਕਾਰ ਦੇ ਸਕਦਾ ਹੈ। ਇਕੱਠੇ ਮਿਲ ਕੇ, ਅਸੀਂ ਨਾ ਸਿਰਫ਼ ਵਿਜੇਤਾ ਪੈਦਾ ਕਰ ਰਹੇ ਹਾਂ, ਸਗੋਂ ਹਰੇਕ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਉੱਤਮਤਾ ਹਾਸਲ ਕਰਨ ਦੇ ਹਰੇਕ ਮੁਮਕਿਨ ਯਤਨ ਕਰਨ ਲਈ, ਆਪਣੀ ਪੀੜ੍ਹੀ ਨੂੰ ਤਿਆਰ ਕਰ ਰਹੇ ਹਾਂ। ਇਹ ਸਾਬਤ ਕਰਦਾ ਹੈ ਕਿ ਜਦੋਂ ਸੁਪਨਿਆਂ ਨੂੰ ਸੱਚ ਲਈ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਅਸਧਾਰਨ ਪ੍ਰਾਪਤੀਆਂ ਹੁੰਦੀਆਂ ਹਨ। ਐਸਬੀਆਈ ਲਾਈਫ ਦੇ ਮਿਸ਼ਨ ਦਾ ਇਹ ਸਾਰ ਹੈ – ਸੁਪਨਿਆਂ ਅਤੇ ਸਮਰਥਨ ਦੀ ਤਾਕਤ ਰਾਹੀਂ ਸ਼ਾਨਦਾਰ ਭਵਿੱਖ ਦਾ ਨਿਰਮਾਣ ਕਰਨਾ।

ਸੰਖੇਪ
ਛਾਇਆ ਐਮ. ਵੀ. ਨੇ ਐਸਬੀਆਈ ਲਾਈਫ ਸਪੈੱਲ ਬੀ ਸੀਜ਼ਨ 14 ਵਿੱਚ ਰਾਸ਼ਟਰੀ ਚੈਂਪੀਅਨ ਦਾ ਖਿਤਾਬ ਜਿੱਤਿਆ। ਇਸ ਰੋਮਾਂਚਕ ਪ੍ਰਤੀਯੋਗਿਤਾ ਵਿੱਚ ਤੀਹ ਸ਼ਹਿਰਾਂ ਦੇ ਸਕੂਲਾਂ ਦੇ ਬੱਚੇ ਸ਼ਾਮਲ ਹੋਏ, ਜਿਸ ਵਿੱਚ ਉਨ੍ਹਾਂ ਨੇ ਜੋਸ਼ ਅਤੇ ਊਰਜਾ ਨਾਲ ਭਰਪੂਰ ਪ੍ਰਦਰਸ਼ਨ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।