ਨਵੀਂ ਦਿੱਲੀ ( ਪੰਜਾਬੀ ਖਬਰਨਾਮਾ): ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਮੰਗਲਵਾਰ ਨੂੰ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ । ਉਨ੍ਹਾਂ ਨੇ ਕਰੀਬ ਇਕ ਦਹਾਕੇ ਤੱਕ ਭਾਜਪਾ ’ਚ ਰਹਿਣ ਤੋਂ ਬਾਅਦ ਕਾਂਗਰਸ ’ਚ ਵਾਪਸੀ ਕੀਤੀ ਹੈ ।
ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਪ੍ਰੇਮਲੱਤਾ ਵੀ ਕਾਂਗਰਸ ’ਚ ਸ਼ਾਮਲ ਹੋਈ । ਬੀਰੇਂਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਵਾਸਨਿਕ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ, ਪਾਰਟੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੇਭਾਨ ਅਤੇ ਕੁਝ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਮੈਂਬਰਸ਼ਿਪ ਗ੍ਰਹਿਣ ਕੀਤੀ । ਬੀਰੇਂਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਭਾਜਪਾ ਛੱਡ ਦਿੱਤੀ ਹੈ ਅਤੇ ਉਹ ਕਾਂਗਰਸ ’ਚ ਸ਼ਾਮਲ ਹੋਣਗੇ । ਇਸ ਤੋਂ ਕਰੀਬ ਇਕ ਮਹੀਨੇ ਪਹਿਲੇ ਉਨ੍ਹਾਂ ਦੇ ਪੁੱਤ ਬਿ੍ਰਜੇਂਦਰ ਸਿੰਘ ਭਾਜਪਾ ਛੱਡ ਕੇ ਵਿਰੋਧੀ ਦਲ ਕਾਂਗਰਸ ’ਚ ਸ਼ਾਮਲ ਹੋ ਗਏ ਸਨ । ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮ ਲਤਾ 2014-2019 ਤੱਕ ਵਿਧਾਇਕ ਰਹਿ ਚੁੱਕੀ ਹੈ । ਬੀਰੇਂਦਰ ਸਿੰਘ ਕਾਂਗਰਸ ਨਾਲ ਆਪਣੇ ਚਾਰ ਦਹਾਕਿਆਂ ਤੋਂ ਵੱਧ ਪੁਰਾਣ ਰਿਸ਼ਤੇ ਨੂੰ ਤੋੜ ਕੇ ਲਗਭਗ 10 ਸਾਲ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਸਨ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।