PM Modi Exclusive Interview (ਪੰਜਾਬੀ ਖਬਰਨਾਮਾ) 17 ਮਈ : ਲੋਕ ਸਭਾ ਦੀਆਂ ਲਗਪਗ ਇਕ ਤਿਹਾਈ ਸੀਟਾਂ ’ਤੇ ਮਤਦਾਨ ਹੋ ਚੁੱਕਾ ਹੈ। ਭਾਜਪਾ ਦੇ ਵੱਡੇ ਟੀਚੇ ਨੂੰ ਲੈ ਕੇ ਅਟਕਲਾਂ ਦਾ ਦੌਰ ਵੀ ਗਰਮ ਹੈ ਤੇ ਚੋਣ ਮੈਦਾਨ ’ਚ ਦੂਸ਼ਣਬਾਜ਼ੀ ਦਾ ਵੀ। ਪਰ ਭਾਜਪਾ ਦਾ ਸਪਸ਼ਟ ਮੰਨਣਾ ਹੈ ਕਿ ਉਹ ਵਿਕਾਸ ਦੇ ਮੁੱਦੇ ’ਤੇ ਹੀ ਕੇਂਦਰਿਤ ਹੈ, ਪਰ ਵਿਰੋਧੀ ਧਿਰ ਜਿਹੜਾ ਸੰਵਿਧਾਨ ਵਿਰੋਧੀ ਗੱਲਾਂ ਕਰ ਰਿਹਾ ਹੈ, ਉਸ ਦਾ ਖੁਲਾਸਾ ਕਰਨਾ ਫਰਜ਼ ਵੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਰੋਜ਼ਾਨਾ ਲਗਪਗ ਤਿੰਨ ਚੋਣ ਰੈਲੀਆਂ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ- ਸੰਵਿਧਾਨ ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਹੋਵੇਗਾ, ਇਹ ਮੋਦੀ ਨਹੀਂ ਕਹਿ ਰਹੇ, ਇਹ ਤਾਂ ਬਾਬਾ ਸਾਹਿਬ ਤੇ ਹੋਰ ਸੰਵਿਧਾਨ ਨਿਰਮਾਤਾਵਾਂ ਦੇ ਵਿਚਾਰ ਨਾਲ ਆਇਆ ਸੀ। ਕਾਂਗਰਸ ਤੇ ਵਿਰੋਧੀ ਪਾਰਟੀ ਹਰ ਮੁੱਦੇ ’ਤੇ ਭਰਮ ਫੈਲਾ ਰਹੇ ਹਨ ਅਸੀਂ ਤਾਂ ਚੀਜ਼ਾਂ ਸਪਸ਼ਟ ਕਰ ਰਹੇ ਹਾਂ। ਵਿਸ਼ਵਾਸ ਨਾਲ ਲਬਾਲਬ ਪ੍ਰਧਾਨ ਮੰਤਰੀ ਮੋਦੀ ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨੂੰ ਕਹਿੰਦੇ ਹਨ ਕਿ ਵਿਰੋਧੀ ਧਿਰ ਪਹਿਲੇ ਗੇੜ ’ਚ ਹੀ ਹਾਰ ਗਈ ਸੀ ਤੇ ਦੂਜੇ ਗੇੜ ’ਚ ਢਹਿ ਢੇਰੀ। ਇਸੇ ਲਈ ਬੁਖਲਾਹਟ ’ਚ ਕਈ ਦੋਸ਼ ਲਗਾ ਰਹੀ ਹੈ। ਪਰ ਜਨਤਾ ਦੇਖ ਚੁੱਕੀ ਹੈ ਕਿ ਪਿਛਲੇ ਦਸ ਸਾਲਾਂ ’ਚ ਪ੍ਰਚੰਡ ਬਹੁਮਤ ਦੇ ਬਾਅਦ ਅਸੀਂ ਕਿਵੇਂ ਸਰਕਾਰ ਚਲਾਈ। ਸਾਡਾ ਮੁਲਾਂਕਣ ਤਾਂ ਸਾਡੇ ਟ੍ਰੈਕ ਰਿਕਾਰਡ ਦੇ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ।
ਇਹ ਚੋਣ 400 ਪਾਰ ਦੇ ਨਾਅਰੇ ਨਾਲ ਸ਼ੁਰੂ ਹੋਈ ਸੀ। ਇਹ ਵਰਕਰਾਂ ਨੂੰ ਉਤਸ਼ਾਹਤ ਕਰਨ ਲਈ ਦਿੱਤਾ ਗਿਆ ਟੀਚਾ ਸੀ ਜਾਂ ਫਿਰ ਤੁਹਾਡਾ ਵਿਸ਼ਵਾਸ ਕਿ ਏਨੀਆਂ ਸੀਟਾਂ ਤਾਂ ਜਿੱਤਾਂਗੇ ਹੀ। ਹੁਣ ਤੱਕ ਦੇ ਮਤਦਾਨ ਦੇ ਬਾਅਦ ਭਾਜਪਾ ਨੂੰ ਕਿੱਥੇ ਦੇਖਦੇ ਹੋ?
ਦੇਖੋ, 400 ਪਾਰ ਦਾ ਨਾਅਰਾ ਸਿਰਫ਼ ਭਾਰਤੀ ਜਨਤਾ ਪਾਰਟੀ ਦਾ ਨਾਅਰਾ ਨਹੀਂ ਹੈ, ਉਹ ਭਾਰਤ ਦੀ ਜਨਤਾ ਦੀ ਆਵਾਜ਼ ਹੈ। ਇਸਦੇ ਨਾਲ ਲੋਕਾਂ ਦਾ ਭਾਵਨਾਤਮਕ ਜੁੜਾਅ ਹੈ। ਦਹਾਕਿਆਂ ਤੋਂ ਭਾਰਤ ਦੇ ਲੋਕਾਂ ਦੇ ਮਨ ’ਚ ਇਹ ਭਾਵਨਾ ਸੀ ਕਿ ਆਰਟੀਕਲ 370 ਹਟਣਾ ਚਾਹੀਦਾ ਹੈ। ਅਸੀਂ ਦੇਸ਼ ਦੀ ਭਾਵਨਾ ਦੇ ਮੁਤਾਬਕ ਕੰਮ ਕੀਤਾ। ਜਦੋਂ ਅਸੀਂ ਇਸਨੂੰ ਹਟਾਇਆ ਤਾਂ ਜਨਤਾ ਨੇ ਤੈਅ ਕੀਤਾ ਕਿ ਜਿਸ ਪਾਰਟੀ ਨੇ ਇਹ ਕੰਮ ਕੀਤਾ ਹੈ, ਉਸਨੂੰ ਉਹ 370 ਸੀਟਾਂ ਦੇਣਗੇ। ਚੋਣਾਂ ਦੇ ਐਲਾਨ ਦੇ ਬਾਅਦ ਤੋਂ ਮੈਂ ਕਈ ਰੈਲੀਆਂ ਤੇ ਰੋਡ ਸ਼ੋਅ ਕਰ ਚੁੱਕਾ ਹਾਂ। ਮੈਂ ਜਿੱਥੇ ਵੀ ਗਿਆ, ਮੈਂ ਪਿਆਰ ਤੇ ਸਮਰਥਨ ਦਾ ਭਾਰੀ ਪ੍ਰਦਰਸ਼ਨ ਦੇਖਿਆ ਹੈ। ਇਕ ਤਰ੍ਹਾਂ ਨਾਲ ਇਹ ਚੋਣ ਜਨਤਾ ਲੜ ਰਹੀ ਹੈ। ਸੁਸ਼ਾਸਨ ਲਈ ਲੜ ਰਹੀ ਹੈ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੜ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਸਰਕਾਰ ਦੀ ਤੀਜੀ ਪਾਰੀ ਨੂੰ ਲੈ ਕੇ ਜਨਤਾ ’ਚ ਏਨਾ ਉਤਸ਼ਾਹ ਹੈ। ਦੋ ਗੇੜਾਂ ਦੇ ਮਤਦਾਨ ਦੇ ਬਾਅਦ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਹਤਾਸ਼ ਤੇ ਨਿਰਾਸ਼ ਹੈ। ਵਿਰੋਧੀ ਧਿਰਾਂ ਪਹਿਲੇ ਗੇੜ ’ਚ ਹਾਰ ਚੁੱਕੀਆਂ ਸਨ ਤੇ ਦੂਜੇ ਗੇੜ ਤੱਕ ਆਉਂਦੇ-ਆਉਂਦੇ ਢਹਿ ਢੇਰੀ ਹੋ ਗਈ। ਤੁਸੀਂ ਜਿਹੜਾ ਇਨ੍ਹਾਂ ਦਾ ਵਿਹਾਰ ਤੇ ਘਬਰਾਹਟ ਦੇਖ ਰਹੇ ਹੋ, ਉਹ ਇਸੇ ਦਾ ਨਤੀਜਾ ਹੈ।
– ਹਰ ਗੇੜ ਦੇ ਨਾਲ ਚੋਣਾਂ ਦਾ ਮੁੱਦਾ ਬਦਲਦਾ ਜਾ ਰਿਹਾ ਹੈ। ਦੂਸ਼ਣਬਾਜ਼ੀ ਜ਼ਿਆਦਾ ਹਾਵੀ ਹੋ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਚੋਣਾਂ ਵਿਕਾਸ ਦੇ ਮੁੱਦੇ ਤੋਂ ਭਟਕ ਗਈਆਂ ਹਨ?
ਚੋਣਾਂ ਦਾ ਮੁੱਦਾ ਪਹਿਲੇ ਦਿਨ ਤੋਂ ਵਿਕਸਤ ਭਾਰਤ ਹੀ ਹੈ। ਅਸੀਂ ਲੋਕਾਂ ’ਚ ਜਾ ਕੇ ਉਨ੍ਹਾਂ ਨੂੰ ਵਿਕਸਤ ਭਾਰਤ ਦਾ ਆਪਣਾ ਵਿਜ਼ਨ ਦੱਸ ਰਹੇ ਹਾਂ। ਜਿਹੜੇ ਕੰਮ ਅਸੀਂ ਕੀਤੇ ਹਨ, ਉਹ ਦੱਸ ਰਹੇ ਹਾਂ। ਸਾਡੇ ਕੋਲ 10 ਸਾਲਾਂ ਦਾ ਟ੍ਰੈਕ ਰਿਕਾਰਡ ਹੈ। ਅਗਲੇ 25 ਸਾਲਾਂ ਦਾ ਵਿਜ਼ਨ ਹੈ। ਆਉਣ ਵਾਲੇ ਪੰਜ ਸਾਲਾਂ ਦਾ ਰੋਡਮੈਪ ਹੈ, ਤੇ ਪਹਿਲੇ 100 ਦਿਨਾਂ ਦਾ ਪਲਾਨ ਹੈ। ਉੱਥੇ ਦੂਜੇ ਪਾਸੇ ਵਿਰੋਧੀ ਧਿਰ ਕੋਲ ਨਾ ਤਾਂ ਕੰਮ ਦਾ ਕੋਈ ਟ੍ਰੈਕ ਰਿਕਾਰਡ ਹੈ ਨਾ ਹੀ ਕੋਈ ਵਿਜ਼ਨ ਹੈ। ਉਹ ਵੰਡ ਦੀ ਸਿਆਸਤ ਤੇ ਵੰਡਣ ਵਾਲੇ ਵਿਚਾਰ ਲੈ ਕੇ ਸਾਹਮਣੇ ਆ ਰਹੇ ਹਨ। ਇਨਹੈਰਿਟੈਂਸ ਟੈਕਸ, ਵੈਲਥ ਰੀਡਿਸਟ੍ਰੀਬਿਊਸ਼ਨ (ਜਾਇਦਾਦ ਦੀ ਵੰਡ) ਕੇ ਐਕਸਰੇ ਦੇ ਨਾਂ ’ਤੇ ਘਰ-ਘਰ ਛਾਪੇ ਮਾਰਨ ਵਰਗੇ ਵਿਚਾਰ ਰੱਖ ਰਹੇ ਹਨ। ਅਜਿਹੇ ਖਰਾਬ ਵਿਚਾਰ ਜਦੋਂ ਸਾਹਮਣੇ ਲਿਆਂਦੇ ਜਾ ਰਹੇ ਹਨ ਤਾਂ ਸਾਡਾ ਫਰਜ਼ ਹੈ ਕਿ ਜਨਤਾ ਨੂੰ ਅਸੀਂ ਇਨ੍ਹਾਂ ਦੇ ਬਾਰੇ ਆਗਾਹ ਕਰਨ ਤੇ ਇਸਦੇ ਬਾਰੇ ਦੱਸਣ ਕਿ ਇਹ ਕਿੰਨੇ ਖਤਰਨਾਕ ਹੋ ਸਕਦੇ ਹਨ ਕਾਂਗਰਸ ਨੂੰ ਮੈਂ ਤਿੰਨ ਚੁਣੌਤੀਆਂ ਦਿੱਤੀਆਂ ਹਨ। ਅੱਜ ਕਾਂਗਰਸ ਤੇ ਸਹਿਯੋਗੀ ਜਵਾਬ ਦੇਣ ਕਿ ਉਹ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਲਈ ਸੰਵਿਧਾਨ ਨਹੀਂ ਬਦਲਣਗੇ। ਉਹ ਜਵਾਬ ਦੇਣ ਕਿ ਐੱਸਸੀ, ਐੱਸਟੀ, ਓਬੀਸੀ ਦਾ ਰਾਖਵਾਂਕਰਨ ਖੋਹ ਕੇ ਧਰਮ ਦੇ ਆਧਾਰ ’ਤੇ ਨਹੀਂ ਵੰਡਣਗੇ। ਮੇਰੀ ਤੀਜੀ ਚੁਣੌਤੀ ਹੈ ਕਿ ਕਾਂਗਰਸ ਲਿਖ ਕੇ ਦੇਵੇ ਕਿ ਜਿੱਥੇ ਉਨ੍ਹਾਂ ਦੀ ਸੂਬਾ ਸਰਕਾਰ ਹੈ, ਉੱਥੇ ਓਬੀਸੀ ਕੋਟਾ ਘੱਟ ਕਰ ਕੇ ਧਰਮ ਦੇ ਆਧਾਰ ’ਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਨਹੀਂ ਦਿੱਤਾ ਜਾਵੇਗਾ। ਜਿੱਥੋਂ ਤੱਕ ਸਾਡੀ ਗੱਲ ਹੈ, ਸਾਡਾ ਏਜੰਡਾ ਹਮੇਸ਼ਾ ਤੋਂ ਹੀ ਵਿਕਾਸ ਦਾ ਹੈ ਤੇ ਸਾਡੇ ਸੰਕਲਪ ਪੱਤਰ ’ਚ ਬਹੁਤ ਸਪਸ਼ਟ ਰੋਡਮੈਪ ਹੈ, ਜਿਸਨੂੰ ਅਸੀਂ ਵਾਰ-ਵਾਰ ਦੋਹਰਾਉਂਦੇ ਹਾਂ।
ਕਾਂਗਰਸ ਤੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਭਾਜਪਾ ਸੰਵਿਧਾਨ ਬਦਲ ਦੇਵੇਗੀ, ਰਾਖਵਾਂਕਰਨ ਖਤਮ ਕਰ ਦੇਵੇਗੀ, ਤੁਸੀਂ ਵੀ ਕਾਂਗਰਸ ’ਤੇ ਇਹੀ ਦੋਸ਼ ਲਗਾ ਰਹੇ ਹੋ। ਕੀ ਜਨਤਾ ਕਨਫਿਊਜ਼ ਨਹੀਂ ਹੋ ਰਹੀ?
ਭਾਰਤ ਦਾ ਸੰਵਿਧਾਨ ਸਾਡੇ ਲਈ ਪੂਜਨੀਕ ਹੈ। ਇਕ ਦੇਸ਼, ਇਕ ਵਿਧਾਨ ਤੇ ਇਕ ਸੰਵਿਧਾਨ ਤਾਂ ਸਾਡੀ ਪਾਰਟੀ ਤੇ ਸਰਕਾਰ ਦੀ ਮੂਲ ਭਾਵਨਾ ’ਚ ਹੈ। ਸਾਡੀ ਸਰਕਾਰ ਨੇ ਸੰਵਿਧਾਨ ਦਿਵਸ ਮਨਾਉਣਾ ਸ਼ੁਰੂ ਕੀਤਾ। ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਮੈਂ ਸੰਵਿਧਾਨ ਲਾਗੂ ਹੋਣ ਦੇ 60 ਸਾਲ ਪੂਰੇ ਹੋਣ ’ਤੇ ਸੰਵਿਧਾਨ ਗੌਰਵ ਯਾਤਰਾ ਕੱਢੀ ਸੀ। ਮੈਂ ਇਹ ਗੱਲ ਕਈ ਮੌਕਿਆਂ ’ਤੇ ਕਹੀ ਹੈ ਕਿ ਸੰਵਿਧਾਨ ਦੇ ਕਾਰਨ ਹੀ ਅੱਜ ਮੈਂ ਇਸ ਥਾਂ ’ਤੇ ਪਹੁੰਚਿਆ ਹਾਂ। ਦੇਖੋ, ਪਿਛਲੇ 10 ਸਾਲਾਂ ਤੋਂ ਅਸੀਂ ਪ੍ਰਚੰਡ ਬਹੁਮਤ ਨਾਲ ਸਰਕਾਰ ਚਲਾ ਰਹੇ ਹਾਂ। ਵਿਰੋਧੀ ਧਿਰ ਜਿਹੜੇ ਦੋਸ਼ ਲਗਾ ਰਹੀ ਹੈ, ਉਨ੍ਹਾਂ ਦਾ ਮੁਲਾਂਕਣ ਸਾਡੇ ਕੰਮ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ। ਨਾਲ ਹੀ, ਇਹ ਵੀ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਕੀ ਕੀਤਾ? ਕਾਂਗਰਸ ਨੇ ਹਮੇਸ਼ਾ ਸੰਵਿਧਾਨ ਦਾ ਅਪਮਾਨ ਕੀਤਾ ਹੈ। 70 ਸਾਲਾਂ ਤੱਕ ਕਸ਼ਮੀਰ ’ਚ ਭਾਜਪਾ ਦਾ ਸੰਵਿਧਾਨ ਲਾਗੂ ਨਹੀਂ ਹੋਣ ਦਿੱਤਾ, ਐਮਰਜੈਂਸੀ ਲਾਗੂ ਕਰ ਕੇ ਭਾਰਤ ਦੇ ਲੋਕਤੰਤਰ ’ਤੇ ਹਮਲਾ ਕੀਤਾ। ਸ਼ਾਹਬਾਨੋ ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪਲਟਣ ਲਈ ਕਾਨੂੰਨ ਲੈ ਕੇ ਆਏ। ਐੱਸਸੀ,ਐੱਸਟੀ ਰਾਖਵਾਂਕਰਨ ਦੇ ਖਿਲਾਫ਼ ਨਹਿਰੂ ਨੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਸੀ। 90 ਦੇ ਦਹਾਕੇ ਤੋਂ ਪਹਿਲਾਂ ਇਹ ਮੰਡਲ ਕਮਿਸ਼ਨ ਦੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਬੱਚਦੇ ਰਹੇ। 90 ਦੇ ਬਾਅਦ ਉਨ੍ਹਾਂ ਦੀ ਸਰਕਾਰ ਨੇ ਕਈ ਵਾਰੀ ਧਰਮ ਦੇ ਆਧਾਰ ’ਤੇ ਰਾਖਵਾਂਕਰਨ ’ਚ ਸੰਨ੍ਹਮਾਰੀ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਆਂਧਰ ਪ੍ਰਦੇਸ਼ ’ਚ ਮੁਸਲਮਾਨਾਂ ਦੇ ਰਾਖਵਾਂਕਰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਰਟ ਨੇ ਉਸਨੂੰ ਰੱਦ ਕਰ ਦਿੱਤਾ ਸੀ। ਹੁਣ ਉਹੀ ਕੰਮ ਉਹ ਕਰਨਾਟਕ ’ਚ ਕਰ ਰਹੇ ਹਨ। ਕਾਂਗਰਸ ਨੇ ਐੱਸਸੀ-ਐੱਸਟੀ-ਓਬੀਸੀ ਦੇ ਰਾਖਵਾਂਕਰਨ ’ਚੋਂ ਕੋਟਾ ਆਪਣੇ ਵੋਟਬੈਂਕ ਨੂੰ ਦੇਣਾ ਤੈਅ ਕੀਤਾ ਹੈ, ਇਸਦੇ ਲਈ ਕਾਂਗਰਸ ਪਾਰਟੀ ਸੰਵਿਧਾਨ ਬਦਲਣਾ ਚਾਹੁੰਦੀ ਹੈ।