(ਪੰਜਾਬੀ ਖ਼ਬਰਨਾਮਾ):ਨਿਹੰਗ ਸਿੰਘ ਬਾਣੇ ਵਾਲੇ ਇਕ ਪੁੱਤਰ ਨੇ ਆਪਣੇ ਮਾਂ-ਬਾਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਹੁਣ ਮਾਪਿਆਂ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਹੈ। ਪੀੜਤ ਮਾਪਿਆਂ ਨੇ ਆਪਣੇ ਪੁੱਤਰ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਅਤੇ ਉਸ ਉਤੇ ਕਈ ਦੋਸ਼ ਲਾਏ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਹੀ ਜਾਨ ਨੂੰ ਖ਼ਤਰਾ ਹੈ।
ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਗੋਗੇਆਣੀ ਦੇ ਵਸਨੀਕ ਅੰਗਰੇਜ਼ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਲਵਪ੍ਰੀਤ ਸਿੰਘ ਉਨ੍ਹਾਂ ਦੇ ਖੂਨ ਦਾ ਪਿਆਸਾ ਹੈ। ਉਸ ਦਾ ਲੜਕਾ ਲਵਪ੍ਰੀਤ ਸਿੰਘ ਅੰਮ੍ਰਿਤਪਾਲ ਦਾ ਸਾਥੀ ਹੈ ਅਤੇ ਸਾਡੇ ਕੋਲੋਂ ਮਕਾਨ ਅਤੇ ਜਾਇਦਾਦ ਖੋਹਣਾ ਚਾਹੁੰਦਾ ਹੈ।