ਫ਼ਿਰੋਜ਼ਪੁਰ 16 ਮਈ (ਪੰਜਾਬੀ ਖਬਰਨਾਮਾ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਗੁਰਸ਼ਾਨ ਸਿੰਘ ਪੁੱਤਰ ਕੁਲਵੰਤ ਸਿੰਘ ਹੈੱਡ ਟੀਚਰ ਸਪਸ ਬੱਗੇ ਕੇ ਖੁਰਦ ਵਾਸੀ ਪਿੰਡ ਮੋਹਕਮ ਖਾਂ ਨੇ 97.8% ਅੰਕ ਹਾਸਲ ਕਰਕੇ ਜਿਥੇ ਆਪਣੇ ਸਕੂਲ ਦਾ, ਮਾਪਿਆਂ ਦਾ ਨਾਂ ਉੱਚਾ ਕੀਤਾ ਹੈ| ਉੱਥੇ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਂ ਵੀ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ, ਇਸ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ, ਕਲਾਸ ਇੰਚਾਰਜ ਅਤੇ ਸਮੂਹ ਸਕੂਲ ਸਟਾਫ਼ ਨੇ ਬੱਚੇ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀ| ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਯਾਚਨਾ ਚਾਵਲਾ ਨੇ ਗੁਰਸ਼ਾਨ ਦੀ ਇਸ ਪ੍ਰਾਪਤੀ ਲਈ ਕਿਹਾ ਕਿ ਜਿਥੇ ਬੱਚੇ ਨੇ ਦਿਨ ਰਾਤ ਇੱਕ ਕੀਤੀ ਹੈ, ਓਥੇ ਮਿਹਨਤੀ ਸਕੂਲ ਸਟਾਫ਼ ਵੀ ਵਧਾਈ ਦਾ ਪਾਤਰ ਹੈ ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਅਤੇ ਬੱਚੇ ਨੇ ਇਹ ਮੁਕਾਮ ਹਾਸਲ ਕੀਤਾ । ਇਥੇ ਜ਼ਿਕਰਯੋਗ ਹੈ ਕਿ ਗੁਰਸ਼ਾਨ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਹਨ, ਬੱਚੇ ਨੇ ਜ਼ਿਲ੍ਹੇ ਅੰਡਰ-17 ਵਿੱਚ ਜ਼ਿਲ੍ਹਾ ਅਤੇ ਜ਼ੋਨ ਪੱਧਰ ਤੇ ਐਥਲੈਟਿਕਸ ਵਿਚ ਵੀ ਆਪਣੇ ਜੌਹਰ ਦਿਖਾਏ ਹਨ| ਇਸ ਸਮੇਂ ਗੁਰਸ਼ਾਨ ਦੇ ਪਿਤਾ ਸ. ਕੁਲਵੰਤ ਸਿੰਘ ਨੇ ਬੱਚੇ ਦੇ ਸ਼ਾਨਦਾਰ ਨਤੀਜੇ ਲਈ ਸਕੂਲ ਪ੍ਰਿੰਸੀਪਲ ਅਤੇ ਸਾਰਾ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚੇ ਨੂੰ ਸਕੂਲ ਵਿਚ ਹਰ ਵਿਸ਼ੇ ਲਈ ਮਾਹਿਰ ਅਧਿਆਪਕਾਂ ਵਲੋਂ ਕਰਵਾਈ ਤਿਆਰੀ ਕਰਕੇ ਹੀ ਇਹ ਸੰਭਵ ਹੋਇਆ ਹੈ| ਇਸ ਖੁਸ਼ੀ ਸਮੇਂ ਬੱਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਵਧਾਈਆਂ ਦੇਣ ਲਈ ਅਮਰੀਕ ਸਿੰਘ ਡੀ.ਪੀ.ਆਰ.ਓ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਪ੍ਰਿੰਸੀਪਲ ਹਰਫੂਲ ਸਿੰਘ, ਬੀ.ਪੀ.ਈ.ਓ ਜੀਰਾ ਭੁਪਿੰਦਰ ਸਿੰਘ, ਬੀਪੀਈਓ ਗੁਰਮੀਤ ਸਿੰਘ ਸੈਂਟਰ ਹੈਡ ਟੀਚਰ ਗੁਰਸਾਹਿਬ ਸਿੰਘ, ਸੈਂਟਰ ਹੈਡ ਟੀਚਰ ਗੁਰਬਚਨ ਸਿੰਘ, ਸਟੇਟ ਅਵਾਰਡੀ ਅਧਿਆਪਕ ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾਂ, ਸਰਬਜੀਤ ਸਿੰਘ ਭਾਵੜਾ, ਭੁਪਿੰਦਰ ਕੰਬੋਜ਼, ਸੋਨੂੰ ਕੰਬੋਜ਼, ਰਣਜੀਤ ਸਿੰਘ ਖਾਲਸਾ, ਕਸ਼ਮੀਰ ਸਿੰਘ, ਅਵਤਾਰ ਸਿੰਘ, ਅਨਮੋਲ ਸ਼ਰਮਾਂ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਜੌਹਲ, ਗੁਰਪ੍ਰੀਤ ਸਿੰਘ ਬਰਾੜ, ਕਮਲਜੀਤ ਸਿੰਘ, ਬੇਅੰਤ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਸੰਦੀਪ ਸ਼ਰਮਾਂ, ਗੌਰਵ ਤ੍ਰਿਖਾ, ਹਰਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ|

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।