3 ਅਕਤੂਬਰ 2024 : ਐੱਚਆਈਵੀ ਤੇ ਟੀਬੀ ਦੋਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਭਾਰਤੀ ਮੂਲ ਦੀ ਵਿਗਿਆਨੀ ਦੀ ਅਗਵਾਈ ’ਚ ਕੀਤੀ ਗਈ ਖੋਜ ਮਦਦਗਾਰ ਹੋ ਸਕਦੀ ਹੈ। ਐੱਚਆਈਵੀ ਦੇ ਕਾਰਨ ਇਨ੍ਹਾਂ ਮਰੀਜ਼ਾਂ ਦੀ ਰੋਗ ਪ੍ਰਤੀਰੋਧੀ ਸਮਰੱਥਾ ਘੱਟ ਹੋ ਜਾਂਦੀ ਹੈ ਜਿਸ ਨਾਲ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ ਜਾਂ ਠੀਕ ਹੋਣ ਤੋਂ ਬਾਅਦ ਮੁੜ ਟੀਬੀ ਦਾ ਸ਼ੱਕ ਰਹਿੰਦਾ ਹੈ।

ਖੋਜ ’ਚ ਪਾਇਆ ਗਿਆ ਹੈ ਕਿ ਕੰਬਾਈਂਡ ਐਂਟੀਰੇਟ੍ਰੋਵਾਇਰਲ ਥੈਰੇਪੀ (ਕਾਰਟ) ’ਚ ਬਿਨਾਂ ਦਖ਼ਲ ਕੀਤੇ ਕੈਂਸਰ ਥੈਰੇਪੀ ਟੀਬੀ ਨੂੰ ਕੰਟਰੋਲ ਕਰ ਸਕਦੀ ਹੈ। ਕਾਰਟ ਐੱਚਆਈਵੀ ਇਨਫੈਕਟਿਡ ਦੇ ਇਲਾਜ ’ਚ ਇਸਤੇਮਾਲ ਹੋਣ ਵਾਲਾ ਤਿੰਨ ਜਾਂ ਉਸ ਤੋਂ ਵੱਧ ਦਵਾਈਆਂ ਦਾ ਤਾਲਮੇਲ ਹੈ। ਟੈਕਸਾਸ ਬਾਇਓਮੈਡੀਕਲ ਰਿਸਰਚ ਇੰਸਟੀਚਿਊਟ ਦੀ ਪ੍ਰੋਫੈਸਰ ਸਮ੍ਰਿਤੀ ਮਹਿਰਾ ਦੀ ਅਗਵਾਈ ਵਿਚ ਕੀਤੀ ਗਈ ਖੋਜ ਜੇਸੀਆਈ ਇਨਸਾਈਟ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ।

ਪ੍ਰੋਫੈਸਰ ਤੇ ਉਨ੍ਹਾਂ ਦੀ ਟੀਮ ਨੇ ਪ੍ਰੋਟੀਨ ’ਤੇ ਧਿਆਨ ਕੇਂਦਰਤ ਕੀਤਾ, ਜਿਸ ਨੂੰ ਆਈਡੀਓ (ਇੰਡੋਲੀਮਾਈਨ-2, 3-ਡਿਆਕਸੀਜੇਨੇਜ ਦਾ ਸੰਖੇਪ) ਕਿਹਾ ਜਾਂਦਾ ਹੈ, ਇਹ ਇਕ ਥੈਰੇਪੀ ਹੈ ਜਿਸ ਦੀ ਵਰਤੋਂ ਮੌਜੂਦਾ ਸਮੇਂ ’ਚ ਕੈਂਸਰ ਥੈਰੇਪੀ ਵਿਚ ਕੀਤੀ ਜਾਂਦੀ ਹੈ। ਇਹ ਸਰੀਰ ’ਚ ਕੁਦਰਤੀ ਰੂਪ ਨਾਲ ਪਾਈ ਜਾਣ ਵਾਲੀ ਰੱਖਿਆ ਪ੍ਰਣਾਲੀ ’ਤੇ ਰੋਕ ਲਾਉਂਦੀ ਹੈ। ਟੀਮ ਨੇ ਦਿਖਾਇਆ ਕਿ ਆਈਡੀਓ ਆਮ ਤੌਰ’ਤੇ ਰੱਖਿਆ ਪ੍ਰਣਾਲੀ ਨੂੰ ਦਬਾਉਂਦੀ ਹੈ। ਜਿਸ ਨਾਲ ਇਹ ਸੋਜ ਤੇ ਅੰਗਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ। ਥੋੜ੍ਹੇ ਥੋੜ੍ਹੇ ਵਕਫ਼ੇ ’ਤੇ ਆਈਡੀਓ ਨੂੰ ਬੰਦ ਕਰ ਕੇ ਇਹ ਕੈਂਸਰ ਦੀ ਇਕ ਸਫਲ ਥੈਰੇਪੀ ਹੈ। ਮਾਹਿਰਾਂ ਦੀ ਟੀਮ ਨੇ ਦਿਖਾਇਆ ਹੈ ਕਿ ਇਸ ਨਜ਼ਰੀਏ ਨਾਲ ਐਂਟੀਬਾਇਓਟਿਕ ਦਵਾਈਆਂ ਦੇ ਤਾਲਮੇਲ ਨਾਲ ਟੀਬੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਖੋਜੀਆਂ ਨੇ ਮੌਜੂਦਾ ਸਮੇਂ ’ਚ ਅਧਿਐਨ ’ਚ ਇਸ ਥੈਰੇਪੀ ਦਾ ਟੀਬੀ ਤੇ ਸੀਮੀਏਨ ਇਮਊਨੋਡੀਫਿਸਿਏਂਸੀ ਵਾਇਰਸ (ਐੱਚਆਈਵੀ ਦਾ ਐਡੀਸ਼ਨ) ਦੋਵਾਂ ਵਿਚ ਜਾਨਵਰਾਂ ’ਤੇ ਸਫਲ ਇਸਤੇਮਾਲ ਕੀਤਾ। ਹਾਲਾਂਕਿ ਖੋਜੀ ਅਜੇ ਇਸ ਦੇ ਕਿਸੇ ਵੀ ਮਾੜੇ ਨਤੀਜੇ ਨੂੰ ਜਾਨਣ ਲਈ ਲੰਬੇ ਅਧਿਐਨ ਦੇ ਪੱਖ ’ਚ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।