canada elections

ਟੋਰਾਂਟੋ, 28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਦੇ ਪ੍ਰਚਾਰ ਦਾ ਅਖੀਰਲਾ ਦਿਨ ਰੌਚਕ ਬਣਿਆ ਰਿਹਾ । ਸਾਰੇ ਸਰਵੇਖਣਾਂ ਅਨੁਸਾਰ ਮੁੱਖ ਤੌਰ ‘ਤੇ, ਲਿਬਰਲ ਬਹੁਮਤ ਲਈ ਲੋੜੀਂਦੇ ਮੁੱਖ ਚੋਣ ਮੈਦਾਨਾਂ ਵਿੱਚ ਦਬਦਬਾ ਬਣਾਈ ਰੱਖੀ ਹੋਈ ਹੈ । ਉਹ ਐਟਲਾਂਟਿਕ ਕੈਨੇਡਾ ਤੋਂ 53% ਦੇ ਵੱਡੇ ਫਰਕ ਨਾਲ ਅੱਗੇ ਹਨ, ਕਿਊਬੈਕ ਵਿੱਚ 42% ਨਾਲ ਅੱਗੇ ਹਨ, ਅਤੇ ਓਨਟਾਰੀਓ ਵਿੱਚ 49% ਦੇ ਮਜ਼ਬੂਤ ​​ਫਰਕ ਨੂੰ ਬਰਕਰਾਰ ਰੱਖ ਰਹੇ ਹਨ ਜਦੋਂ ਕਿ ਕੰਜ਼ਰਵੇਟਿਵਾਂ ਲਈ 41% ਹੈ। ਬ੍ਰਿਟਿਸ਼ ਕੋਲੰਬੀਆ ਵਿੱਚ, ਕੰਜ਼ਰਵੇਟਿਵ ਲਿਬਰਲਾਂ ਦੇ 44% ਤੋਂ 46% ਨਾਲ ਅੱਗੇ ਹੋ ਗਏ ਹਨ, ਜਿਸ ਨਾਲ ਬੀ.ਸੀ. ਆਖਰੀ ਪੜਾਅ ਵਿੱਚ ਇੱਕ ਵੱਡਾ ਜੰਗ ਦਾ ਮੈਦਾਨ ਬਣ ਗਿਆ ਹੈ। ਹਮੇਸ਼ਾ ਵਾਂਗ, ਕੰਜ਼ਰਵੇਟਿਵ ਅਲਬਰਟਾ (63%) ਅਤੇ ਪ੍ਰੇਰੀਜ਼ (53%) ਵਿੱਚ ਦਬਦਬਾ ਬਣਾਈ ਰੱਖ ਰਹੇ ਹਨ।ਤੀਸਰੀ ਵੱਡੀ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਦੀ ਅਗਵਾਈ ਵਿੱਚ 8% ਨਾਲ ਬੁਰੀ ਤਰਾਂ ਪਿੱਛੇ ਹੈ । ਬਲਾਕ ਕਿਊਬਕ ਵਾਲੇ ਕਿਊਬਕ ਵਿੱਚ ਹੀ ਸਿਮਟੇ ਹੋਏ ਹਨ ।ਅਡਵਾਂਸ ਵੋਟਾਂ ਵਿੱਚ ਕੈਨੇਡੀਅਨ ਨੇ ਰਿਕਾਰਡ ਤੋੜ ਦਿੱਤੇ ਹਨ ।ਅੱਜ 28 ਅਪ੍ਰੈਲ ਨੂੰ ਟੋਰਾਂਟੋ ਸਮੇਂ ਅਨੁਸਾਰ ਸਵੇਰ 9ਤੋ ਵਜੇ ਸ਼ਾਮ 9ਤੱਕ ਸਾਰੇ ਕੈਨੇਡਾ ਵਿੱਚ ਪੋਲਿੰਗ ਹੋਵੇਗੀ । ਅੱਜ ਦਾ ਦਿਨ ਕੈਨੇਡਾ ਦੇ ਹਸ਼ਰ ਦਾ ਹੈ ।ਪਤਾ ਨਹੀਂ ਦੇਸ਼ ਦੀ ਇਕਾਨਮੀ ਤੇ ਲੋਕਾਂ ਦਾ ਕੀ ਹਸ਼ਰ ਹੋਵੇਗਾ ਕੰਮ ਕਾਰ ,ਕਿੰਝ ਹੋਣਗੇ ਪਤਾ ਨਹੀਂ ਲੋਕਾਂ ਦੀਆਂ ਹਸਰਤਾਂ ਪੂਰੀਆਂ ਹੋਣਗੀਆਂ ਇਹ ਡੱਬਿਆਂ ਵਿੱਚ ਬੰਦ ਬੈਲਟ ਪੇਪਰ ਦੱਸਣਗੇ ।ਓਨਟਾਰੀਓ ਵਿੱਚ ਤਾਂ ਅੱਜ ਤੂਫ਼ਾਨ ਤੋ ਪਹਿਲਾਂ ਦੀ ਸ਼ਾਂਤੀ ਦਿਸ ਰਹੀ ਹੈ।

ਸੰਖੇਪ: ਕੈਨੇਡਾ ਵਿੱਚ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਰੌਚਕ ਰਿਹਾ, ਸਿਆਸੀ ਹਲਚਲ ਤੇਜ਼ ਹੋਈ ਅਤੇ ਸੱਤਾ ਵਿੱਚ ਤਬਦੀਲੀ ਦੀ ਸੰਭਾਵਨਾ ਬਣੀ ਰਹੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।