ਸ੍ਰੀ ਕਰਤਾਰਪੁਰ , 10 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੇਸ਼ ਦੀ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਦੇ ਸਬੰਧ ‘ਚ ਬੀਐਸਐਫ ਵੱਲੋਂ ਦੇਸ਼ ਦੀਆਂ ਚਾਰ ਸਟੇਟਾਂ (ਰਾਜਾਂ) ਦੀਆਂ ਸਰਹੱਦਾਂ ‘ਤੇ ਆਪਸੀ ਭਾਈਚਾਰਕ ਸਾਂਝ, ਨਸ਼ਿਆਂ ਦੇ ਖਾਤਮੇ, ਦੇਸ਼ ਭਗਤੀ ਦੇ ਜਜ਼ਬੇ ਨੂੰ ਮਜਬੂਤ ਕਰਨ ਦੇ ਮਨੋਰਥ ਨਾਲ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਬਣੇ ਸ੍ਰੀ ਕਰਤਾਰਪੁਰ ਕੋਰੀਡੋਰ ਪੁੱਜਣ ‘ਤੇ ਬੀਐਸਐਫ ਦੀ 24 ਬਟਾਲੀਅਨ ਦੇ ਜਵਾਨਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਅਤੇ ਸਰਹੱਦ ਦੇ ਰਾਖਿਆਂ ਵੱਲੋਂ ਕਾਰੀਡੋਰ ‘ਤੇ ਜਸ਼ਨ ਮਨਾਏ ਗਏ।

ਇੱਥੇ ਦੱਸਣਯੋਗ ਹੈ ਕਿ ਐਤਵਾਰ ਨੂੰ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਵੱਲੋਂ ਇਸ ਮੋਟਰਸਾਈਕਲ ਰੈਲੀ ਨੂੰ ਬੀਐਸਐਫ ਦੇ ਜੰਮੂ ਫਰੰਟੀਅਰ ਤੋਂ ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਮੌਕੇ ਬੀਐਸਐਫ ਤੇ ਪੁਰਸ਼ ਅਤੇ ਮਹਿਲਾ ਜਵਾਨਾਂ ਦੇ 60 ਮੋਟਰਸਾਈਕਲਾਂ ਦੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਇਹ ਰੈਲੀ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਚਾਰ ਸੂਬਿਆਂ , ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੀ ਕੌਮਾਂਤਰੀ ਸਰਹੱਦ ‘ਤੇ ਆਪਣਾ ਸੰਦੇਸ਼ ਦੇਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।