Bomb in Delhi Public School Threat(ਪੰਜਾਬੀ ਖ਼ਬਰਨਾਮਾ): ਦੇਸ਼ ਦੀ ਰਾਜਧਾਨੀ ਦੇ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ ‘ਚ ਬੰਬ ਮਿਲਣ ਦੀ ਸੂਚਨਾ ਹੈ। ਸੂਚਨਾ ਮਿਲਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ ਅਤੇ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਹੈ। ਪੁਲਿਸ ਅਨੁਸਾਰ ਦੂਜੇ ਪਾਸੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ ‘ਚ ਸਥਿਤ ਮਦਰ ਮੈਰੀ ਸਕੂਲ ‘ਚ ਬੰਬ ਅਤੇ ਹੋਣ ਦੀ ਸੂਚਨਾ ਹੈ, ਜੋ ਕਿ ਬੰਬ ਹੋਣ ਦੀ ਸੂਚਨਾ ਬੁੱਧਵਾਰ ਸਵੇਰੇ ਈ-ਮੇਲ ਰਾਹੀਂ ਦਿੱਤੀ ਗਈ। ਇਸਤੋਂ ਇਲਾਵਾ ਤੀਜੇ ਵੱਡੇ ਸੰਸਕ੍ਰਿਤੀ ਸਕੂਲ ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਬੰਬ ਦੀ ਸੂਚਨਾ ਪਿੱਛੋਂ ਸਕੂਲ ‘ਚ ਟੀਮ ਤੈਨਾਤ ਕਰ ਦਿੱਤੀ ਹੈ ਅਤੇ ਬੰਬ ਨਿਰੋਧੀ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ। ਫਿਲਹਾਲ ਸਕੂਲ ਵਿੱਚ ਬੰਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।