01 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਦੇ ਪੁਲਿਸ ਸਟੇਸ਼ਨਾਂ ਵਿੱਚ ਬੰਬ-ਧਮਾਕਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕਈ ਪੁਲਿਸ ਸਟੇਸ਼ਨਾਂ ਵਿੱਚ ਧਮਾਕੇ ਕੀਤੇ ਗਏ ਹਨ।
ਇਸ ਵਾਰ ਸਮਾਣਾ ‘ਚ ਪੁਲਿਸ ਚੌਕੀਂ ਵਿੱਚ ਜ਼ਬਰਦਸਤ ਬਲਾਸਟ ਹੋਇਆ ਹੈ।
ਇਹ ਧਮਾਕਾ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਦੇ ਦਫ਼ਤਰ ਵਿੱਚ ਧਮਾਕਾ ਹੋਇਆ। ਇਸ ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੇ ਲੋਕ ਸਹਿਮ ਗਏ ਹਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੁਲਿਸ ਸਟੇਸ਼ਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ।
ਸੰਖੇਪ:
ਪੰਜਾਬ ਵਿੱਚ ਪੁਲਿਸ ਸਟੇਸ਼ਨਾਂ ‘ਚ ਬੰਬ-ਧਮਾਕਿਆਂ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਸਮਾਣਾ ਵਿੱਚ ਬਾਦਸ਼ਾਹਪੁਰ ਪੁਲਿਸ ਚੌਕੀ ਵਿੱਚ ਜ਼ਬਰਦਸਤ ਬਲਾਸਟ ਹੋਇਆ, ਜਿਸ ਨਾਲ ਆਸ-ਪਾਸ ਦੇ ਲੋਕ ਸਹਿਮ ਗਏ ਹਨ।