ਨਵੀਂ ਦਿੱਲੀ , 15 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਿਹਾਰ ਚੋਣ ਨਤੀਜੇ ਸਾਹਮਣੇ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਨੇ ਇਕ ਵੱਡਾ ਅਨੁਸ਼ਾਸਨਾਤਮਕ ਕਦਮ ਉਠਾਉਂਦਿਆਂ ਸਾਬਕਾ ਕੇਂਦਰੀ ਮੰਤਰੀ ਆਰਕੇ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਪਾਰਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ‘ਚ ਕਿਹਾ ਗਿਆ ਹੈ ਕਿ ਸਿੰਘ ਦੀ ਲਗਾਤਾਰ ਵਿਵਾਦਤ ਤੇ ਪਾਰਟੀ ਲਾਈਨ ਤੋਂ ਹਟ ਕੇ ਕੀਤੀ ਗਈ ਬਿਆਨਬਾਜ਼ੀ ਕਾਰਨ ਇਹ ਕਾਰਵਾਈ ਜ਼ਰੂਰੀ ਹੋ ਗਈ ਸੀ। ਉਹ ਪਿਛਲੇ ਕਈ ਦਿਨਾਂ ਤੋਂ ਐਨਡੀਏ ਅਗਵਾਈ, ਉਮੀਦਵਾਰਾਂ ਤੇ ਬਿਹਾਰ ਸਰਕਾਰ ‘ਤੇ ਗੰਭੀਰ ਦੋਸ਼ ਲਗਾ ਰਹੇ ਸਨ।

ਉਨ੍ਹਾਂ ਨੇ ਨਾ ਸਿਰਫ਼ ਗਠਜੋੜ ਦੇ ਕੁਝ ਉਮੀਦਵਾਰਾਂ ਦੀ ਸਾਖ ‘ਤੇ ਸਵਾਲ ਉਠਾਏ, ਸਗੋਂ ਇਕ ਜਨਤਕ ਮੰਚ ‘ਤੇ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟ ਦੇਣ ਤੋਂ ਚੰਗਾ ਹੈ ਕਿ ਚੁੱਲੂ ਭਰ ਪਾਣੀ ‘ਚ ਡੁੱਬ ਮਰੀਏ। ਉਨ੍ਹਾਂ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿਚ ਤੇਜ਼ ਪ੍ਰਤੀਕਿਰਿਆਵਾਂ ਪੈਦਾ ਕਰ ਦਿੱਤੀਆਂ ਸਨ।

ਉਨ੍ਹਾਂ ਦੀ ਸਭ ਤੋਂ ਵੱਡੀ ਵਿਵਾਦਤ ਟਿੱਪਣੀ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ, ਜੇਡੀਯੂ ਆਗੂ ਅਨੰਤ ਸਿੰਘ ਤੇ ਆਰਜੇਡੀ ਦੇ ਸੂਰਜਭਾਨ ਸਿੰਘ ਨੂੰ ਖੁੱਲ੍ਹੇ ਤੌਰ ‘ਤੇ ਹੱਤਿਆ ਦਾ ਦੋਸ਼ੀ ਦੱਸਿਆ ਤੇ ਕਿਹਾ ਕਿ ਅਜਿਹੇ ਲੋਕ ਨੁਮਾਇੰਦਗੀ ਦੇ ਯੋਗ ਨਹੀਂ ਹਨ।

ਨਿਤੀਸ਼ ਸਰਕਾਰ ‘ਤੇ ਲਾਇਆ ਸੀ ਘੁਟਾਲੇ ਦਾ ਦੋਸ਼

ਇਸ ਦੇ ਨਾਲ ਹੀ ਉਨ੍ਹਾਂ ਨਿਤੀਸ਼ ਸਰਕਾਰ ‘ਤੇ 62,000 ਕਰੋੜ ਦੇ ਕਥਿਤ ਬਿਜਲੀ ਘੁਟਾਲੇ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਅਡਾਨੀ ਸਮੂਹ ਨਾਲ ਕੀਤਾ ਗਿਆ ਬਿਜਲੀ ਖਰੀਦ ਸਮਝੌਤਾ ਜਨਤਾ ਨਾਲ ਧੋਖਾ ਹੈ ਤੇ ਇਸ ਵਿਚ ਵੱਡੇ ਪੱਧਰ ‘ਤੇ ਵਿੱਤੀ ਬੇਨਿਯਮੀਆਂ ਲੁਕੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਡਾਨੀ ਪਾਵਰ ਤੋਂ 6.75 ਰੁਪਏ ਪ੍ਰਤੀ ਯੂਨਿਟ ਦੀ ਦਰ ‘ਤੇ ਬਿਜਲੀ ਖਰੀਦੇਗੀ ਜਦਕਿ ਮੌਜੂਦਾ ਬਾਜ਼ਾਰ ਦਰ ਇਸ ਤੋਂ ਕਾਫੀ ਘੱਟ ਹੈ।

ਉਨ੍ਹਾਂ ਸਵਾਲ ਉਠਾਇਆ ਕਿ ਜਦੋਂ NTPC ਨੂੰ ਇਹ ਪਲਾਂਟ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਇਸ ਦਾ ਐਲਾਨ ਕੇਂਦਰੀ ਬਜਟ ‘ਚ ਵੀ ਹੋ ਚੁੱਕਾ ਸੀ ਤਾਂ ਅਚਾਨਕ ਇਹ ਪ੍ਰੋਜੈਕਟ ਨਿੱਜੀ ਕੰਪਨੀ ਨੂੰ ਕਿਉਂ ਸੌਂਪਿਆ ਗਿਆ? ਕਿਸ ਦੇ ਹਿਤ ‘ਚ ਇਹ ਬਦਲਾਅ ਕੀਤਾ ਗਿਆ, ਇਹ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਸਿੰਘ ਨੇ ਦਾਅਵਾ ਕੀਤਾ ਕਿ NTPC ਮਾਡਲ ‘ਚ ਪ੍ਰਤੀ ਯੂਨਿਟ ਫਿਕਸ ਚਾਰਜ 2.32 ਰੁਪਏ ਹੋਣਾ ਸੀ, ਪਰ ਸਰਕਾਰ ਨੇ 4.16 ਰੁਪਏ ਪ੍ਰਤੀ ਯੂਨਿਟ ਮਨਜ਼ੂਰ ਕਰ ਦਿੱਤਾ, ਜਿਸਦਾ ਮਤਲਬ ਹੈ 1.84 ਰੁਪਏ ਦਾ ਵਾਧੂ ਬੋਝ, ਜੋ ਭਵਿੱਖ ਵਿਚ ਹਜ਼ਾਰਾਂ ਕਰੋੜ ਦੀਆਂ ਬੇਨਿਯਮੀਆਂ ਦਾ ਕਾਰਨ ਬਣ ਸਕਦਾ ਹੈ।

ਸੰਖੇਪ:

ਬਿਹਾਰ ਵਿੱਚ ਨਤੀਜੇ ਆਉਂਦੇ ਹੀ BJP ਨੇ ਸਾਬਕਾ ਮੰਤਰੀ ਆਰਕੇ ਸਿੰਘ ਨੂੰ ਗਠਜੋੜ ਤੇ ਨਿਤੀਸ਼ ਸਰਕਾਰ ’ਤੇ ਲਗਾਤਾਰ ਭ੍ਰਿਸ਼ਟਾਚਾਰ ਅਤੇ ਉਮੀਦਵਾਰਾਂ ’ਤੇ ਗੰਭੀਰ ਦੋਸ਼ ਲਾਉਣ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।