29 ਅਗਸਤ 2024 : ਪੱਛਮੀ ਬੰਗਾਲ ਵਿੱਚ 12 ਘੰਟੇ ਬੰਦ ਦਾ ਸੱਦਾ ਲਾਗੂ ਕਰਵਾਉਣ ਦੌਰਾਨ ਭਾਜਪਾ ਕਾਰਕੁਨਾਂ ਦੀਆਂ ਕਈ ਥਾਵਾਂ ’ਤੇ ਅੱਜ ਪੁਲੀਸ ਨਾਲ ਝੜਪਾਂ ਹੋ ਗਈਆਂ। ਹਾਲਾਂਕਿ, ਸੂਬੇ ਵਿੱਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।

ਸੜਕਾਂ ਤੇ ਰੇਲ ਪਟੜੀਆਂ ਰੋਕਣ ਕਾਰਨ ਰਾਜ ਸਭਾ ਦੇ ਸਾਬਕਾ ਮੈਂਬਰ ਰੂਪਾ ਗਾਂਗੁਲੀ ਤੇ ਲੌਕੇਟ ਚੈਟਰਜੀ ਅਤੇ ਰਾਜ ਸਭਾ ਮੈਂਬਰ ਸਾਮਿਕ ਭੱਟਾਚਾਰੀਆ ਤੇ ਵਿਧਾਇਕ ਅਗਨੀਮਿਤਰਾ ਪਾਲ ਸਮੇਤ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਜਪਾ ਨੇ ਮੰਗਲਵਾਰ ਨੂੰ ‘ਨਬੰਨ ਅਭਿਆਨ’ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਖ਼ਿਲਾਫ਼ ਪੁਲੀਸ ਦੀ ਕਾਰਵਾਈ ਦੇ ਵਿਰੋਧ ਵਿੱਚ ਅੱਜ ‘ਬੰਗਾਲ ਬੰਦ’ ਦਾ ਸੱਦਾ ਦਿੱਤਾ ਸੀ ਜੋ ਅੱਜ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਇਆ।

ਇਸ ਮਗਰੋਂ ਉਨ੍ਹਾਂ ਦੀ ਪਤਨੀ ਤਾਨੀਆ ਘੋਸ਼ ਨੇ ਪੁਲੀਸ ’ਤੇ ਬਿਨਾਂ ਕਿਸੇ ਵਾਰੰਟ ਦੇ ਆਪਣੇ ਪਤੀ ਨੂੰ ਹਿਰਾਸਤ ਵਿੱਚ ਲੈਣ ਦਾ ਦੋਸ਼ ਲਾਉਂਦਿਆਂ ਰੈਲੀ ਕੱਢੀ। ਬਾਅਦ ਵਿੱਚ ਡਿਪਟੀ ਕਮਿਸ਼ਨਰ (ਸੈਂਟਰਲ) ਇੰਦਰਾ ਮੁਖਰਜੀ ਨੇ ਕਿਹਾ ਕਿ ਘੋਸ਼ ਨੂੰ ਉਕਸਾਉਣ ਵਾਲੀਆਂ ਟਿੱਪਣੀਆਂ ਕੀਤੇ ਜਾਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਜਪਾ ਆਗੂ ਦੀ ਪੁਲੀਸ ਨਾਲ ਬਹਿਸ

ਭਾਜਪਾ ਦੇ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਬਾਗੂਈਹਾਟੀ ਵਿੱਚ ਮੁਜ਼ਾਹਰੇ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲੀਸ ਨਾਲ ਬਹਿਸ ਹੋ ਗਈ। ਪ੍ਰਦਰਸ਼ਨ ਮਗਰੋਂ ਮਜੂਮਦਾਰ ਕੇਂਦਰੀ ਕੋਲਕਾਤਾ ਗਏ ਅਤੇ ਸਮਰਥਕਾਂ ਸਮੇਤ ਸੂਬਾਈ ਭਾਜਪਾ ਦਫ਼ਤਰ ਬਾਹਰ ਆਵਾਜਾਈ ਰੋਕ ਦਿੱਤੀ। ਉਨ੍ਹਾਂ ਦੀ ਮੁੱਖ ਸੜਕ ਤੋਂ ਹਟਾਉਣ ਆਏ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਵੀ ਹੋਈ। ਅਲੀਪੁਰਦੁਆਰ ਵਿੱਚ ਭਾਜਪਾ ਸੰਸਦ ਮੈਂਬਰ ਮਨੋਜ ਤਿੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਦ ਦੌਰਾਨ ਸੂਬੇ ਵਿੱਚ ਉਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ 49 ਥਾਵਾਂ ’ਤੇ ਰੇਲ ਪਟੜੀਆਂ ਰੋਕੀਆਂ ਗਈਆਂ। –

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।