8 ਅਕਤੂਬਰ 2024 : ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ਬਿੱਗ ਬੌਸ ਦੇ ਸੀਜ਼ਨ 18 ਸ਼ੁਰੂ ਹੋ ਗਿਆ ਹੈ। ਘਰ ਪਹੁੰਚਦੇ ਹੀ ਕੰਟੈਸਟੈਂਟਸ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਪਰਿਵਾਰ ਦੇ ਮੈਂਬਰਾਂ ਵਿੱਚ ਪਹਿਲੇ ਦਿਨ ਤੋਂ ਹੀ ਵਿਵਾਦ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸ਼ੋਅ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਜੁੜਿਆ ਇੱਕ ਦਾਅਵਾ ਵੀ ਸੁਣਨ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ ਦੇ ਮਸ਼ਹੂਰ ਨੇਤਾ ਤਜਿੰਦਰ ਸਿੰਘ ਬੱਗਾ ਨੇ ਕੁਝ ਅਜਿਹਾ ਦੱਸਿਆ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ। ਤੇਜਿੰਦਰ ਪਾਲ ਸਿੰਘ ਬੱਗਾ ਦਾ ਦਾਅਵਾ ਹੈ ਕਿ 8 ਦਿਨ ਪਹਿਲਾਂ ਇੱਕ ਜੋਤਸ਼ੀ ਨੇ ਸਿੱਧੂ ਮੂਸੇਵਾਲਾ ਨੂੰ ਚੇਤਾਵਨੀ ਦਿੱਤੀ ਸੀ।
ਤੇਜਿੰਦਰ ਬੱਗਾ ਨੇ ਤਾਜ਼ਾ ਐਪੀਸੋਡ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਜੋਤਿਸ਼ ‘ਤੇ ਵਿਸ਼ਵਾਸ ਨਹੀਂ ਸੀ ਪਰ ਬਾਅਦ ‘ਚ ਉਹ ਇਸ ‘ਤੇ ਵਿਸ਼ਵਾਸ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਇਹ ਸਿੱਧੂ ਮੂਸੇਵਾਲਾ ਦੀ ਦੁਖਦਾਈ ਮੌਤ ਸੀ, ਜਿਸ ਨੇ ਮੈਨੂੰ ਜੋਤਿਸ਼ ਨੂੰ ਪੂਰੀ ਤਰ੍ਹਾਂ ਅਪਣਾਉਣ ਅਤੇ ਬਿਨਾਂ ਕਿਸੇ ਸਵਾਲ ਦੇ ਇਸ ਵਿੱਚ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ।
ਜਦੋਂ ਜੋਤਿਸ਼ ਦੋਸਤ ਤੋਂ ਪੁੱਛਿਆ, ਸਿੱਧੂ ਮੂਸੇਵਾਲਾ ਨੂੰ ਕਿਉਂ ਮਿਲੇ?
ਗੁਣਰਤਨ ਨਾਲ ਗੱਲ ਕਰਦੇ ਹੋਏ ਤੇਜਿੰਦਰ ਬੱਗਾ ਨੇ ਸਾਂਝਾ ਕੀਤਾ। ਮੇਰਾ ਇੱਕ ਜੋਤਸ਼ੀ ਦੋਸਤ ਹੈ, ਜਿਸਦਾ ਨਾਮ ਰੁਦਰ ਹੈ। ਮੈਂ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦੀ ਤਸਵੀਰ ਦੇਖੀ ਤਾਂ ਮੈਂ ਪੁੱਛਿਆ ਕਿ ਉਹ ਸਿੱਧੂ ਨੂੰ ਕਿਉਂ ਮਿਲੇ? ਉਨ੍ਹਾਂ ਦੱਸਿਆ ਕਿ ਸਿੱਧੂ ਉਨ੍ਹਾਂ ਨੂੰ ਆਪਣੀ ਕੁੰਡਲੀ ਦਿਖਾਉਣ ਆਏ ਸਨ, ਇਹ ਸੁਣ ਕੇ ਮੈਂ ਪਹਿਲਾਂ ਤਾਂ ਹੈਰਾਨ ਰਹਿ ਗਏ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਸਿੱਧੂ ਅਜਿਹੀਆਂ ਗੱਲਾਂ ‘ਤੇ ਵਿਸ਼ਵਾਸ ਕਰਦੇ ਹਨ।
ਜੋਤਿਸ਼ ਨੇ ਦੇਸ਼ ਛੱਡਣ ਦੀ ਦਿੱਤੀ ਸੀ ਸਲਾਹ
ਤੇਜਿੰਦਰ ਨੇ ਅੱਗੇ ਕਿਹਾ, ‘ਮੇਰੇ ਦੋਸਤ ਨੇ ਦੱਸਿਆ ਕਿ ਸਿੱਧੂ ਨੇ ਉਨ੍ਹਾਂ ਨਾਲ ਚਾਰ ਘੰਟੇ ਬਿਤਾਏ। ਰੁਦਰ ਨੇ ਸਿੱਧੂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਉਹ ਖ਼ਤਰੇ ਵਿੱਚ ਹੈ। ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ? ਪਰ ਉਨ੍ਹਾਂ ਨੇ ਕਿਹਾ, ‘ਜੋਤਿਸ਼ ਵਿਚ ਅਸੀਂ ਸਿੱਧੇ ਤੌਰ ‘ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਜਾਨ ਨੂੰ ਖ਼ਤਰਾ ਹੈ, ਪਰ ਮੈਂ ਉਨ੍ਹਾਂ ਨੂੰ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਸੀ।’
8 ਦਿਨਾਂ ਬਾਅਦ ਉਸਦੀ ਮੌਤ ਹੋ ਗਈ, ਅਤੇ ਫਿਰ…
ਅੱਗੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਧੂ 8 ਜਾਂ 9 ਤਰੀਕ ਦੇ ਆਸ-ਪਾਸ ਦੇਸ਼ ਤੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਸਨ…’ ਤੇਜਿੰਦਰ ਬੱਗਾ ਨੇ ਅੱਗੇ ਕਿਹਾ, ‘ਮੈਂ ਹੈਰਾਨ ਰਹਿ ਗਿਆ। ਮੈਂ ਸੋਚਣ ਲੱਗਾ ਕਿ 15-20 ਕਰੋੜ ਰੁਪਏ ਮਹੀਨਾ ਕਮਾਉਣ ਵਾਲਾ ਵਿਅਕਤੀ ਜੋਤਿਸ਼ ਦੀ ਸਲਾਹ ‘ਤੇ ਦੇਸ਼ ਕਿਵੇਂ ਛੱਡ ਸਕਦਾ ਹੈ? ਜੇ ਮੈਂ ਉਨ੍ਹਾਂ ਦੀ ਥਾਂ ਹੁੰਦਾ ਤਾਂ ਅਜਿਹਾ ਨਾ ਕਰਦਾ ਪਰ ਉਨ੍ਹਾਂ ਦੀ 8 ਦਿਨਾਂ ਬਾਅਦ ਮੌਤ ਹੋ ਗਈ। ਮੈਂ ਤੁਰੰਤ ਆਪਣੇ ਦੋਸਤ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕੁਝ ਸਲਾਹ ਦੇਣ ਲਈ ਕਿਹਾ। ਉਨ੍ਹਾਂ ਤੋਂ ਬਾਅਦ ਮੇਂ ਜਯੋਤਿਸ਼ ‘ਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।
ਮਈ 2022 ਦੀ ਹੈ ਇਹ ਘਟਨਾ
ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।