ਚੰਡੀਗੜ੍ਹ, 29 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਫੋਰਟਿਸ ਹਸਪਤਾਲ ਵਲੋਂ ਅੱਜ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਲੇ ਵੀ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਵੈਂਟੀਲੇਟਰ ਸਪੋਰਟ ’ਤੇ ਹਨ। ਉਹਨਾਂ ਦੀ ਸਿਹਤ ’ਤੇ ਨਿਊਰੋਸਰਜਰੀ ਅਤੇ ਕਰਿਟੀਕਲ ਕੇਅਰ ਦੇ ਮਾਹਰਾਂ ਨੇ ਨਜ਼ਰ ਰੱਖੀ ਹੈ। ਹਸਪਤਾਲ ਵਲੋਂ ਦੱਸਿਆ ਗਿਆ ਕਿ ਰਾਜਵੀਰ ਦੀ ਸਥਿਤੀ ਹਾਲੇ ਗੰਭੀਰ ਹੈ ਅਤੇ ਉਹਨਾਂ ਦੀ ਦੇਖਭਾਲ ਲਗਾਤਾਰ ਜਾਰੀ ਹੈ।
ਪਰਿਵਾਰ ਅਤੇ ਪ੍ਰਸ਼ਾਸਨ ਨੂੰ ਹਰੇਕ ਤਾਜ਼ਾ ਅਪਡੇਟ ਦਿੱਤਾ ਜਾ ਰਿਹਾ ਹੈ। ਉਹ ਟੀਮ ਦੀ ਨਿਗਰਾਨੀ ਹੇਠ ਦਵਾਈ ਅਤੇ ਥੈਰੇਪੀ ਜਾਰੀ ਰੱਖਣਗੇ। ਹਸਪਤਾਲ ਵਲੋਂ ਇਹ ਵੀ ਕਿਹਾ ਗਿਆ ਕਿ ਮੀਡੀਆ ਅਤੇ ਪਰਿਵਾਰ ਨੂੰ ਹਰ ਨਵੇਂ ਅਪਡੇਟ ਦੀ ਸੂਚਨਾ ਦਿੱਤੀ ਜਾਵੇਗੀ।
ਫੈਨਜ਼ ਅਤੇ ਕਲਾਕਾਰਾ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੱਦੀ ਵਿੱਚ ਦੋ ਦਿਨ ਪਹਿਲਾਂ ਵਾਪਰੇ ਹਾਦਸੇ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹੋਣਗੇ। ਇਸ ਕਾਰਨ ਉਹਨਾਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।