ਨਵੀਂ ਦਿੱਲੀ, 20 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬੀ ਸਿਨੇਮਾ ਦੇ ਮਸ਼ਹੂਰ ਹਾਸ ਕਲਾਕਾਰ ਜਸਵਿੰਦਰ ਸਿੰਘ ਭੱਲਾ ਹੁਣ ਇਸ ਦੁਨੀਆ ‘ਚ ਨਹੀਂ ਹਨ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਹਾਂਤ ਤੋਂ ਬਾਅਦ ਵੀ ਉਹ ਇਕ ਵਾਰ ਫਿਰ ਵੱਡੇ ਪਰਦੇ ‘ਤੇ ਨਜ਼ਰ ਆਉਣਗੇ, ਉਹ ਵੀ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਅਵਤਾਰ ਦੇ ਰੂਪ ‘ਚ। ਉਨ੍ਹਾਂ ਦੀ ਸੁਪਰਹਿੱਟ ਫਿਲਮ ਲੜੀ ‘ਕੈਰੀ ਆਨ ਜੱਟਾ 4’ ਦਾ ਟੀਜ਼ਰ ਸਾਹਮਣੇ ਆਇਆ ਹੈ ਜਿਸ ਵਿਚ ਜਸਵਿੰਦਰ ਭੱਲਾ ਦਾ AI ਰੂਪ ਦਰਸ਼ਕਾਂ ਨੂੰ ਹੈਰਾਨ ਕਰ ਰਿਹਾ ਹੈ।
ਇਸ ਟੀਜ਼ਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 26 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਟੀਜ਼ਰ ‘ਚ ਦਿਖਾਇਆ ਗਿਆ ਹੈ ਕਿ ਭੱਲਾ ਦਾ ਕਿਰਦਾਰ ਪਹਿਲਾਂ ਵਾਂਗ ਹੀ ਆਪਣੇ ਮਜ਼ੇਦਾਰ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। AI ਤਕਨੀਕ ਰਾਹੀਂ ਉਨ੍ਹਾਂ ਦੀ ਸ਼ਕਲ ਅਤੇ ਆਵਾਜ਼ ਦੋਵਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਦਰਸ਼ਕਾਂ ਨੂੰ ਉਹੀ ਪੁਰਾਣਾ ਅੰਦਾਜ਼ ਦੇਖਣ ਨੂੰ ਮਿਲੇਗਾ।
ਖ਼ਾਸ ਗੱਲ ਇਹ ਹੈ ਕਿ ਟੀਜ਼ਰ ਵਿਚ ਉਨ੍ਹਾਂ ਦਾ AI ਅਵਤਾਰ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ ਨੂੰ ਕਹਿੰਦਾ ਹੈ ਕਿ ਅਜੇ ਤਾਂ ਇਹ ਸਿਰਫ਼ ਝਲਕ ਹੈ, ਟ੍ਰੇਲਰ ‘ਚ ਉਹ ਉਨ੍ਹਾਂ ਤੋਂ ਵੀ ਜ਼ਿਆਦਾ ਦਿਖਾਈ ਦੇਣਗੇ।
ਮੂਸੇਵਾਲਾ ਵੀ ਦਿਖੇ ਸਨ ਆਪਣੇ ਗੀਤਾਂ ‘ਚ
ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ‘ਚ ਇਹ ਪਹਿਲੀ ਵਾਰ ਨਹੀਂ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਵੀ ਪੂਰੀ ਇੰਡਸਟਰੀ ਤੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ, ਉਨ੍ਹਾਂ ਦੇ ਗੀਤਾਂ ਵਿੱਚ ਉਨ੍ਹਾਂ ਦੀ ਕਮੀ ਨੂੰ AI ਅਵਤਾਰ ਨੇ ਕੁਝ ਹੱਦ ਤਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸੇ ਤਰ੍ਹਾਂ ਫਿਲਮ ਇੰਡਸਟਰੀ ਨੇ ਵੀ ਹੁਣ ਜਸਵਿੰਦਰ ਭੱਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ AI ਅਵਤਾਰ ਚੁਣਿਆ ਹੈ।
ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਦਾ ਦੇਹਾਂਤ 22 ਅਗਸਤ 2025 ਨੂੰ ਬ੍ਰੇਨ ਸਟ੍ਰੋਕ ਕਾਰਨ ਹੋ ਗਿਆ ਸੀ। ਉਨ੍ਹਾਂ ਦੇਹਾਂਤ ਨਾਲ ਪੰਜਾਬੀ ਸਿਨੇਮਾ ਨੂੰ ਵੱਡਾ ਝਟਕਾ ਲੱਗਾ ਸੀ, ਪਰ ਹੁਣ AI ਤਕਨੀਕ ਰਾਹੀਂ ਉਨ੍ਹਾਂ ਨੂੰ ਫਿਰ ਤੋਂ ਪਰਦੇ ‘ਤੇ ਜਿਊਂਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
‘ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ’…. ਡਾਇਲਾਗ ਨਾਲ ਐਂਟਰੀ
ਫਿਲਮ ‘ਚ ਹਾਸੇ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲੇਗਾ। ਟੀਜ਼ਰ ‘ਚ ਵੀ ਉਨ੍ਹਾਂ ਦੀ ਐਂਟਰੀ ਉਨ੍ਹਾਂ ਦੇ ਮਸ਼ਹੂਰ ਡਾਇਲਾਗ— “ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ” ਨਾਲ ਹੋਈ ਹੈ। ਇਸ ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਪੁਖਰਾਜ ਭੱਲਾ ਤੇ ਸ਼ਿੰਦਾ ਗਰੇਵਾਲ ਵਰਗੇ ਕਲਾਕਾਰ ਨਜ਼ਰ ਆਉਣਗੇ। ਟੀਜ਼ਰ ‘ਚ ਪਰਿਵਾਰਕ ਕਾਮੇਡੀ, ਗਲਤਫਹਿਮੀਆਂ ਅਤੇ ਮਜ਼ੇਦਾਰ ਸੰਵਾਦਾਂ ਦੀ ਝਲਕ ਦਿਖਾਈ ਗਈ ਹੈ।
ਖ਼ਾਸ ਤੌਰ ‘ਤੇ ਭੱਲਾ ਦੇ ਕਿਰਦਾਰ ਦਾ ਉਹੀ ਪੁਰਾਣਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਵੇਗਾ ਜਿਸ ਵਿਚ ਉਹ ਆਪਣੇ ਜਾਣੇ-ਪਛਾਣੇ ਸੰਵਾਦਾਂ ਅਤੇ ਹਾਵ-ਭਾਵਾਂ ਨਾਲ ਹਾਸੇ ਦਾ ਮਾਹੌਲ ਬਣਾਉਂਦੇ ਹਨ।
ਸੰਖੇਪ:-
