ਜਲੰਧਰ (ਪੰਜਾਬੀ ਖਬਰਨਾਮਾ) 15 ਮਈ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਵਿੱਕੀ ਗੋਡਰ ਗਿਰੋਹ ਦੇ ਗੈਂਗਸਟਰ ਚਿੰਟੂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਚਿੰਟੂ ਤਕਰੀਬਨ ਨੌ ਮਹੀਨਿਆਂ ਤੋਂ ਪੁਲਿਸ ਨਾਲ ਅੱਖ ਮਿਚੋਲੀ ਖੇਡ ਰਿਹਾ ਸੀ। ਗ੍ਰਿਫ਼ਤਾਰ ਗੈਂਗਸਟਰ, ਨਵੀਨ ਸੈਣੀ ਉਰਫ ਚਿੰਟੂ ਦੇ ਗੌਂਡਰ ਗਰੁੱਪ ਨਾਲ ਸਿੱਧੇ ਸਬੰਧ ਸਨ। ਕਾਬੂ ਕੀਤੇ ਵਿਅਕਤੀ ਕੋਲੋਂ ਪੁੱਛਗਿੱਛ ਦੌਰਾਨ ਪੰਜ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਜਲਦ ਹੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।