ਨਵੀਂ ਦਿੱਲੀ, 30 ਸਤੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਐਸਬੀਆਈ ਕਾਰਡ (SBI Cards New Fee Structure) ਨੇ ਆਪਣੇ ਫੀਸ ਢਾਂਚੇ ਤੇ ਹੋਰ ਚਾਰਜਿਜ਼ ‘ਚ ਬਦਲਾਅ ਦਾ ਐਲਾਨ ਕੀਤਾ ਹੈ ਜੋ 1 ਨਵੰਬਰ 2025 ਤੋਂ ਲਾਗੂ ਹੋਣਗੇ। ਨਵੇਂ ਚਾਰਜਿਜ਼ ਸਿੱਖਿਆ ਨਾਲ ਸੰਬੰਧਤ ਭੁਗਤਾਨ ਅਤੇ ਵੌਲੇਟ ਲੋਡ ਵਰਗੇ ਚੋਣਵੇੰ ਲੈਣ-ਦੇਣ ‘ਤੇ ਲਾਗੂ ਹੋਣਗੇ ਜਿਵੇਂ ਕਿ ਐਸਬੀਆਈ ਕਾਰਡ ਨੇ ਦੱਸਿਆ ਹੈ।

ਕਾਰਡ ਧਾਰਕਾਂ ਨੂੰ ਕਿਸੇ ਵੀ ਅਣਚਾਹੀ ਫੀਸ ਤੋਂ ਬਚਣ ਤੇ ਹੈਲਦੀ ਕ੍ਰੈਡਿਟ ਰਿਕਾਰਡ ਬਣਾਈ ਰੱਖਣ ਲਈ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਅਪਡੇਟ ਕੀਤੇ ਗਏ ਫੀਸ ਸਟ੍ਰਕਚਰ ਦੀ ਡੂੰਘਾਈ ਨਾਲ ਸਮੀਖਿਆ ਕਰਨੀ ਚਾਹੀਦੀ ਹੈ। ਆਓ ਜਾਣੀਏ ਕਿ ਐਸਬੀਆਈ ਕਾਰਡ ਕਿਹੜਾ ਨਵਾਂ ਚਾਰਜ ਲਾਗੂ ਕਰਨ ਜਾ ਰਿਹਾ ਹੈ।

ਕਿਸ ਭੁਗਤਾਨ ‘ਤੇ ਲਾਗੂ ਹੋਵੇਗਾ ਨਵਾਂ ਚਾਰਜ

ਐਸਬੀਆਈ ਕਾਰਡ ਨੇ ਕਿਹਾ ਹੈ ਕਿ ਹੁਣ ਕ੍ਰੈਡਿਟ, ਚੈੱਕ ਤੇ ਮੋਬਿਕਵਿਕ ਵਰਗੇ ਥਰਡ ਪਾਰਟੀ ਐਪ ਰਾਹੀਂ ਕੀਤੇ ਗਏ ਐਜੂਕੇਸ਼ਨ ਪੇਮੈਂਟਸ ‘ਤੇ ਟ੍ਰਾਂਜ਼ੈਕਸ਼ਨ ਅਮਾਊਂਟ ਦਾ 1% ਚਾਰਜ ਲਾਗੂ ਹੋਵੇਗਾ। ਹਾਲਾਂਕਿ, ਐਸਬੀਆਈ ਕਾਰਡ ਨੇ ਸਾਫ਼ ਕੀਤਾ ਹੈ ਕਿ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਨੂੰ ਸਿੱਧੇ ਉਸ ਦੀਆਂ ਅਧਿਕਾਰਤ ਵੈਬਸਾਈਟਸ ਜਾਂ ਔਨ-ਸਾਈਟ ਪੀਓਐਸ ਮਸ਼ੀਨਾਂ ਰਾਹੀਂ ਕੀਤੇ ਗਏ ਭੁਗਤਾਨ ‘ਤੇ ਇਹ ਚਾਰਜ ਨਹੀਂ ਲੱਗੇਗਾ।

ਵੌਲੇਟ ਲੋਡ ਲੈਣ-ਦੇਣ ‘ਤੇ ਵੀ ਲੱਗੇਗੀ ਫੀਸ

ਐਸਬੀਆਈ ਕਾਰਡ ਮੁਤਾਬਕ 1,000 ਰੁਪਏ ਤੋਂ ਵੱਧ ਦੇ ਹਰ ਵੌਲੇਟ ਲੋਡ ਲੈਣ-ਦੇਣ ‘ਤੇ ਟ੍ਰਾਂਜ਼ੈਕਸ਼ਨ ਰਕਮ ਦਾ 1% ਚਾਰਜ ਲਿਆ ਜਾਵੇਗਾ। ਇਹ ਚਾਰਜ ਚੋਣਵੇਂ ਮਰਚੈਂਟ ਕੋਡ ਦੇ ਅਧੀਨ ਕੀਤੇ ਗਏ ਲੈਣ-ਦੇਣ ‘ਤੇ ਲਾਗੂ ਹੋਵੇਗਾ। ਐਸਬੀਆਈ ਕਾਰਡ ਨੇ ਬਿਆਨ ‘ਚ ਕਿਹਾ ਕਿ ਐਜੂਕੇਸ਼ਨ ਪੇਮੈਂਟ ‘ਤੇ ਫੀਸ ਮਰਚੈਂਟ ਕੈਟਾਗਰੀ ਕੋਡ (MCC) 8211, 8220, 8241, 8244, 8249, 8299 ਅਧੀਨ ਪਛਾਣੇ ਗਏ ਥਰਟ ਪਾਰਟੀ ਮਰਚੈਂਟਸ ‘ਤੇ ਲਾਗੂ ਹੋਵੇਗਾ।

ਚੈੱਕ ਕਰੋ ਐਸਬੀਆਈ ਕਾਰਡ ਦੀਆਂ ਵੱਖ-ਵੱਖ ਫੀਸਾਂ

ਐਸਬੀਆਈ ਕਾਰਡ ਕੈਸ਼ ਪੇਮੈਂਟ ਫੀਸ ਦੇ ਤੌਰ ‘ਤੇ 250 ਰੁਪਏ ਲੈਂਦਾ ਹੈ।

– ਜੇਕਰ ਤੁਹਾਡੀ ਪੇਮੈਂਟ ਫੇਲ੍ਹ ਹੁੰਦੀ ਹੈ ਤਾਂ ਐਸਬੀਆਈ ਕਾਰਡ ਭੁਗਤਾਨ ਰਕਮ ਦਾ 2% ਅਸਵੀਕ੍ਰਿਤ ਫੀਸ (Dishonor Fee) ਲੈਂਦਾ ਹੈ, ਜੋ ਘੱਟੋ-ਘੱਟ 500 ਰੁਪਏ ਤਕ ਹੋ ਸਕਦਾ ਹੈ।

– ਐਸਬੀਆਈ ਕਾਰਡ ਚੈੱਕ ਪੇਮੈਂਟ ਫੀਸ ਦੇ ਤੌਰ ‘ਤੇ 200 ਰੁਪਏ ਲੈਂਦਾ ਹੈ।

– ਐਸਬੀਆਈ ਏਟੀਐਮ ਅਤੇ ਹੋਰ ਘਰੇਲੂ ਏਟੀਐਮ ‘ਤੇ ਨਕਦ ਐਡਵਾਂਸ ਫੀਸ ਲੈਣ-ਦੇਣ ਦੀ ਰਕਮ ਦਾ 2.5% ਹੁੰਦੀ ਹੈ, ਜੋ ਘੱਟੋ-ਘੱਟ 500 ਰੁਪਏ ਹੈ। ਅੰਤਰਰਾਸ਼ਟਰੀ ਏਟੀਐਮ ‘ਤੇ ਇਹ ਫੀਸ ਲੈਣ-ਦੇਣ ਦੀ ਰਕਮ ਦਾ 2.5% ਹੁੰਦਾ ਹੈ, ਜੋ ਘੱਟੋ-ਘੱਟ 500 ਰੁਪਏ ਹੈ।

– ਕਾਰਡ ਬਦਲਣ ਦੀ ਫੀਸ 100 ਰੁਪਏ ਤੋਂ 250 ਰੁਪਏ ਤਕ ਹੈ ਜਦਕਿ ਔਰਮ ਕਾਰਡ ਲਈ ਇਹ ਫੀਸ 1,500 ਰੁਪਏ ਹੈ।

– ਵਿਦੇਸ਼ ‘ਚ ਐਮਰਜੈਂਸੀ ਕਾਰਡ ਬਦਲਣ ਦੀ ਸਥਿਤੀ ‘ਚ ਅਸਲੀ ਲਾਗਤ ਲਿਆ ਜਾਵੇਗਾ, ਜੋ ਵੀਜ਼ਾ ਲਈ ਘੱਟੋ-ਘੱਟ 175 ਡਾਲਰ ਤੇ ਮਾਸਟਰਕਾਰਡ ਲਈ 148 ਡਾਲਰ ਹੋਵੇਗੀ।

ਜੇਕਰ ਭੁਗਤਾਨ ਦੀ ਡਿਊ ਡੇਟ ਤਕ ਘੱਟੋ-ਘੱਟ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਐਸਬੀਆਈ ਕਾਰਡ ਕਿੰਨੀ ਲੇਟ ਪੇਮੈਂਟ ਫੀਸ ਲਗਾਉਂਦਾ ਹੈ:

– 0 ਰੁਪਏ – 500 ਰੁਪਏ : ਜ਼ੀਰੋ

– > 500 ਰੁਪਏ – 1,000 ਰੁਪਏ : 400 ਰੁਪਏ

– > 1,000 ਰੁਪਏ – 10,000 ਰੁਪਏ : 750 ਰੁਪਏ

– > 10,000 ਰੁਪਏ – 25,000 ਰੁਪਏ : 950 ਰੁਪਏ

– > 25,000 ਰੁਪਏ – 50,000 ਰੁਪਏ : 1,100 ਰੁਪਏ

– > 50,000 ਰੁਪਏ : 1,300 ਰੁਪਏ

ਵਾਧੂ ਲੇਟ ਪੇਮੈਂਟ ਚਾਰਜ

ਜੇਕਰ ਘੱਟੋ-ਘੱਟ ਦੇਣਯੋਗ ਰਕਮ (MAD) ਦਾ ਭੁਗਤਾਨ ਲਗਾਤਾਰ ਦੋ ਬਿਲਿੰਗ ਸਾਈਕਲ ਤੱਕ ਡਿਊ ਡੇਟ ਤਕ ਨਹੀਂ ਕੀਤਾ ਜਾਂਦਾ, ਤਾਂ 100 ਰੁਪਏ ਦਾ ਵਾਧੂ ਚਾਰਜ ਲਾਇਆ ਜਾਵੇਗਾ।ਇਹ ਚਾਰਜ MAD ਦਾ ਭੁਗਤਾਨ ਹੋਣ ਤਕ ਹਰ ਪੇਮੈਂਟ ਸਾਈਕਲ ‘ਤੇ ਲਾਗੂ ਰਹੇਗਾ।

ਸੰਖੇਪ:
SBI ਕਰੈਡਿਟ ਕਾਰਡ ਹੋਲਡਰਾਂ ਲਈ 1 ਨਵੰਬਰ 2025 ਤੋਂ ਨਵੇਂ ਚਾਰਜ ਲਾਗੂ ਹੋਣਗੇ, ਜਿਨ੍ਹਾਂ ਵਿੱਚ ਐਜੂਕੇਸ਼ਨ ਭੁਗਤਾਨ ਤੇ ਵੌਲੇਟ ਲੋਡ ‘ਤੇ 1% ਟ੍ਰਾਂਜ਼ੈਕਸ਼ਨ ਫੀਸ ਵੀ ਸ਼ਾਮਲ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।