expressway

12 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ):ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਹੁਣ ਬਹੁਤ ਆਸਾਨ ਹੋਣ ਵਾਲਾ ਹੈ। ਹੁਣ ਤੁਸੀਂ ਸਿਰਫ਼ ਚਾਰ ਘੰਟਿਆਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਸਕਦੇ ਹੋ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਖਿਆ ਹੈ ਕਿਹਾ ਕਿ ਸਰਕਾਰ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਐਕਸਪ੍ਰੈੱਸ ਹਾਈਵੇਅ ਸ਼ੁਰੂ ਕਰੇਗੀ, ਜਿਸ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਆਉਣ-ਜਾਣ ਦਾ ਸਮਾਂ ਘਟ ਜਾਵੇਗਾ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਐਕਸਪ੍ਰੈੱਸ ਹਾਈਵੇਅ ਸ਼ੁਰੂ ਹੋਣ ਮਗਰੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਲਈ ਮਹਿਜ਼ ਚਾਰ ਘੰਟੇ ਲੱਗਣਗੇ। ਇਸੇ ਤਰ੍ਹਾਂ ਦਿੱਲੀ ਤੋਂ ਦੇਹਰਾਦੂਨ ਦੀ ਯਾਤਰਾ ਦਾ ਸਮਾਂ ਘਟ ਕੇ ਦੋ ਘੰਟੇ ਰਹਿ ਜਾਵੇਗਾ।

ਇਸ ਨਵੇਂ ਐਕਸਪ੍ਰੈਸਵੇਅ ਨਾਲ ਦਿੱਲੀ ਤੋਂ ਕਟੜਾ ਦੀ ਦੂਰੀ 5 ਘੰਟੇ ਘੱਟ ਹੋ ਜਾਵੇਗੀ। ਕਟੜਾ ਅਤੇ ਦਿੱਲੀ ਵਿਚਕਾਰ ਦੂਰੀ 727 ਕਿਲੋਮੀਟਰ ਹੈ ਜੋ ਘਟ ਕੇ 588 ਕਿਲੋਮੀਟਰ ਰਹਿ ਜਾਵੇਗੀ। ਇਹ ਐਕਸਪ੍ਰੈੱਸਵੇਅ ਕਟੜਾ ਅਤੇ ਦਿੱਲੀ ਵਿਚਕਾਰ ਸਫਰ ਦਾ ਸਮਾਂ ਘਟਾ ਕੇ 6 ਘੰਟੇ 30 ਮਿੰਟ ਰਹਿ ਜਾਵੇਗਾ। ਇਹ ਐਕਸਪ੍ਰੈਸਵੇਅ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਕਪੂਰਥਲਾ, ਕਟੜਾ ਨੂੰ ਕਵਰ ਕਰੇਗਾ। ਗਡਕਰੀ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਦਿੱਲੀ-ਅੰਮ੍ਰਿਤਸਰ ਸੈਕਸ਼ਨ ਇਸ ਸਾਲ ਤਿਆਰ ਹੋ ਜਾਵੇਗਾ ਅਤੇ ਇਹ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਰਾਜ ਮਾਰਗਾਂ ਉਤੇ ਇਕ ਦੂਜੇ ਤੋਂ 60 ਕਿਲੋਮੀਟਰ ਦੇ ਦਾਇਰੇ ‘ਚ ਪੈਂਦੇ ਸਾਰੇ ਟੋਲ ਉਗਰਾਹੀ ਪੁਆਇੰਟ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀਨਗਰ-ਜੰਮੂ ਹਾਈਵੇਅ ਨੂੰ ਕਟੜਾ-ਅੰਮ੍ਰਿਤਸਰ-ਦਿੱਲੀ ਐਕਸਪ੍ਰੈਸਵੇਅ ਨਾਲ ਜੋੜਿਆ ਜਾਵੇਗਾ। ਗਡਕਰੀ ਨੇ ਕਿਹਾ, ‘ਇਹ ਹਾਈਵੇਅ 20 ਘੰਟਿਆਂ ‘ਚ ਸ਼੍ਰੀਨਗਰ-ਮੁੰਬਈ ਦੀ ਯਾਤਰਾ ਦੀ ਸਹੂਲਤ ਦੇਵੇਗਾ। ਜੰਮੂ-ਸ੍ਰੀਨਗਰ ਹਾਈਵੇਅ ਦਾ ਕੰਮ ਇਸ ਸਾਲ ਦੇ ਅੰਤ ਤੱਕ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ।

ਨਵੀਂ ਦਿੱਲੀ-ਅੰਮ੍ਰਿਤਸਰ-ਕਟੜਾ (DAK) ਐਕਸਪ੍ਰੈਸਵੇਅ ਪਵਿੱਤਰ ਸ਼ਹਿਰ ਕਟੜਾ ਅਤੇ ਅੰਮ੍ਰਿਤਸਰ ਨੂੰ ਜੋੜੇਗਾ। ਹਰ ਸਾਲ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਦੇ ਹਨ। ਬਹੁਤ ਸਾਰੇ ਸ਼ਰਧਾਲੂ ਦਿੱਲੀ ਤੋਂ ਕਟੜਾ ਸੜਕ ਰਾਹੀਂ ਇਸ ਸਥਾਨ ‘ਤੇ ਜਾਂਦੇ ਹਨ।

ਇਸ ਨਵੇਂ ਐਕਸਪ੍ਰੈਸਵੇਅ ਨਾਲ ਦਿੱਲੀ ਤੋਂ ਕਟੜਾ ਦੀ ਦੂਰੀ 5 ਘੰਟੇ ਘੱਟ ਜਾਵੇਗੀ। ਕਟੜਾ ਅਤੇ ਦਿੱਲੀ ਵਿਚਕਾਰ ਦੂਰੀ 727 ਕਿਲੋਮੀਟਰ ਹੈ ਜੋ ਘਟ ਕੇ 588 ਕਿਲੋਮੀਟਰ ਰਹਿ ਜਾਵੇਗੀ। ਇਹ ਐਕਸਪ੍ਰੈੱਸ ਵੇਅ ਕਟੜਾ ਅਤੇ ਦਿੱਲੀ ਵਿਚਕਾਰ ਸਫਰ ਦਾ ਸਮਾਂ ਘਟਾ ਕੇ 6 ਘੰਟੇ 30 ਮਿੰਟ ਰਹਿ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।