26 ਜੂਨ (ਪੰਜਾਬੀ ਖ਼ਬਰਨਾਮਾ):ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਹਰ ਵਰਗ ਨੂੰ ਜਾਣਕਾਰੀ ਦੇਣਾ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਜਾਗਰੂਕ ਕਰਨਾਂ ਸਾਡਾ ਫਰਜ਼ ਹੈ। ਪ੍ਰੰਤੂ ਸ਼ਹਿਰਾ ਅਤੇ ਪਿੰਡਾਂ ਦੇ ਪਤਵੰਤੇ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਅਸੀ ਇਸ ਜਾਗਰੂਕਤਾ ਮੁਹਿੰਮ ਨੂੰ ਕਾਮਯਾਬ ਕਰ ਸਕਦੇ ਹਾਂ। ਅੱਜ ਦੀ 18 ਕਿਲੋਮੀਟਰ ਸਾਈਕਲ ਜਾਗਰੂਕਤਾ ਰੈਲੀ ਦੌਰਾਨ ਪੰਜ ਪਿਆਰਾ ਪਾਰਕ ਤੋਂ ਪਤਾਲਪੁਰੀ ਚੋਂਕ ਤੱਕ 18 ਕਿਲੋਮੀਟਰ ਸਫਰ ਤਹਿ ਕਰਦੇ ਹੋਏ ਸਾਈਕਲਿਸਟਾ ਦਾ ਉਤਸ਼ਾਹ ਦੇਖਿਆ ਬਣ ਰਿਹਾ ਸੀ।  

      ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਜੇ ਸਿੰਘ ਡੀ.ਐਸ.ਪੀ ਨੇ ਅੱਜ ਪੰਜ ਪਿਆਰਾ ਪਾਰਕ ਤੋ ਸੁਰੂ ਹੋਈ ਸਾਈਕਲ ਜਾਗਰੂਕਤਾ ਰੈਲੀ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਪਤਵੰਤਿਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਸਾਈਕਲ ਜਾਗਰੂਕਤਾ ਰੈਲੀ ਵਿੱਚ ਸਾਈਕਲ ਐਸੋਸੀਏਸ਼ਨ,ਐਨ.ਸੀ.ਸੀ ਕੈਡਿਟ, ਵਿਦਿਆਰਥੀ ਅਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਸਾਈਕਲ ਜਾਗਰੂਕਤਾ ਰੈਲੀ ਨਸ਼ਿਆ ਤੋ ਜਾਗਰੂਕ ਕਰਨ ਸਬੰਧੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਨਿਵੇਕਲਾ ਉਪਰਾਲਾ ਕੀਤਾ ਹੈ। ਡੀ.ਐਸ.ਪੀ ਅਜੇ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਨਸ਼ਿਆ ਵਿਰੁੱਧ ਮੁਹਿੰਮ ਚਲਾਉਣ ਦੇ ਨਿਰਦੇਸ਼ਾ ਉਪਰੰਤ ਪੰਜਾਬ ਦੇ ਡੀ.ਜੀ.ਪੀ ਸ੍ਰੀ ਗੋਰਵ ਯਾਦਵ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆ ਨੂੰ ਜੜ੍ਹ ਤੋ ਖਤਮ ਕਰਨ ਦੀ ਵਿਸੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਉਪਰੰਤ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਵੱਲੋਂ ਇਸ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਇਹ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਹਰ ਵਰਗ ਨੇ ਭਰਪੂਰ ਸਹਿਯੋਗ ਪਾਇਆ।

     ਜਿਕਰਯੋਗ ਹੈ ਕਿ ਇੱਹ ਜਾਗਰੂਕਤਾ ਰੈਲੀ ਸਵੇਰੇ 6 ਵਜੇ ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ ਤੋ ਰਵਾਨਾ ਹੋਈ, ਰੈਲੀ ਵਿੱਚ ਖੁੱਦ ਅਜੇ ਸਿੰਘ ਡੀ.ਐਸ.ਪੀ ਨੇ ਸਾਈਕਲ ਚਲਾ ਕੇ ਅਗਵਾਈ ਕੀਤੀ। ਇਸ ਰੈਲੀ ਦੀ ਸੁਰੂਆਤ ਮੌਕੇ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਸਟਰ ਟ੍ਰੇਨਰ ਰਣਜੀਤ ਸਿੰਘ ਵਲੋਂ ਸਾਈਕਲ ਰੈਲੀ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਤੋ ਜਾਣੂ ਕਰਵਾਉਣ ਦੇ ਨਾਲ ਨਾਲ ਨਸ਼ਿਆ ਤੋ ਦੂਰ ਰਹਿਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਰੈਲੀ ਪੰਜ ਪਿਆਰਾ ਪਾਰਕ ਤੋ ਸੁਰੂ ਹੋ ਕੇ ਕੀਰਤਪੁਰ ਸਾਹਿਬ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿਚ ਭਾਗ ਲੈਣ ਵਾਲੇ ਵਾਲਿਆ ਵਿਚ ਪੂਰਾ ਉਤਸ਼ਾਹ ਵਿਖਾਈ ਦੇ ਰਿਹਾ ਸੀ।

     ਇਸ ਮੌਕੇ ਹਿੰਮਤ ਸਿੰਘ ਥਾਨਾ ਮੁਖੀ ਸ੍ਰੀ ਅਨੰਦਪੁਰ ਸਾਹਿਬ, ਜਤਿਨ ਕਪੂਰ ਥਾਨਾ ਮੁਖੀ ਕੀਰਤਪੁਰ ਸਾਹਿਬ, ਹਰਸ਼ ਮੋਹਨ ਥਾਨਾ ਮੁਖੀ ਨੂਰਪੁਰ ਬੇਦੀ, ਜਸਮੇਰ ਸਿੰਘ ਸਿਟੀ ਇੰਚਾਰਜ, ਅਜੇ ਬੈਂਸ, ਨਰੇਸ਼ ਪਰਾਸ਼ਰ, ਜਗਜੀਤ ਸਿੰਘ ਕੰਧੋਲਾ, ਐਸ ਐਮ ਦਲਜੀਤ ਸਿੰਘ, ਮਨਜੀਤ ਸਿੰਘ ਰਾਣਾ, ਮੇਜਰ ਸਿੰਘ ਚੰਦਪੁਰ, ਗੁਰਦੀਪ ਸਿੰਘ ਬੈਂਸ, ਨਰਿੰਦਰ ਸਿੰਘ , ਭੁਪਿੰਦਰ ਸਿੰਘ  ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸ਼ਾਮਿਲ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।