Bengaluru GT Mall (ਪੰਜਾਬੀ ਖਬਰਨਾਮਾ): ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਧੋਤੀ ਸ਼ਾਮਲ ਹੈ। ਜਿਸ ਨੂੰ ਅੱਜ ਵੀ ਵੱਡੀ ਅਬਾਦੀ ਪਹਿਨਦੀ ਹੈ। ਪਰ, ਇੱਕ ਕਿਸਾਨ ਨੂੰ ਬੇਂਗਲੁਰੂ ਦੇ ਮਸ਼ਹੂਰ ਜੀਟੀ ਮਾਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਧੋਤੀ ਪਾਈ ਹੋਈ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਹੰਗਾਮਾ ਕੀਤਾ ਤਾਂ ਸਰਕਾਰ ਦੀ ਨੀਂਦ ਉੱਡ ਗਈ। ਹੁਣ ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਕਾਰਵਾਈ ਕੀਤੀ ਹੈ। ਸਰਕਾਰ ਨੇ ਜੀਟੀ ਮਾਲ ਨੂੰ ਸੱਤ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।