Barnala Bus Accident(ਪੰਜਾਬੀ ਖ਼ਬਰਨਾਮਾ): ਬਰਨਾਲਾ ਤੋਂ ਡੇਰਾ ਸਿਰਸਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਤਿਸੰਗ ’ਚ ਸ਼ਾਮਲ ਹੋਣ ਲਈ ਡੇਰਾ ਪ੍ਰੇਮੀਆਂ ਨਾਲ ਭਰੀ ਬੱਸ ਡੇਰਾ ਸਿਰਸਾ ਜਾ ਰਹੀ ਸੀ ਅਚਨਾਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਇਸ਼ ਹਾਦਸੇ ’ਚ 30 ਤੋਂ 35 ਲੋਕ ਹਾਦਸੇ ’ਚ ਜ਼ਖਮੀ ਹੋ ਗਏ।  

ਦੱਸ ਦਈਏ ਕਿ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬੱਸ ’ਚ ਸਵਾਰ ਸਾਰੇ ਡੇਰਾ ਸਿਰਸਾ ਦੇ ਪ੍ਰੇਮੀ ਦੱਸੇ ਜਾ ਰਹੇ ਸੀ ਜੋ ਕਿ ਸ਼ੇਰਪੁਰ ਅਤੇ ਬਰਨਾਲਾ ਤੋਂ ਡੇਰਾ ਸਿਰਸਾ ’ਚ ਹੋਣ ਵਾਲੇ ਸਤਿਸੰਗ ’ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਇਸ ਹਾਦਸੇ ਮਗਰੋਂ ਬੱਸ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। 

ਮੁੱਢਲੀ ਜਾਂਚ ’ਚ ਇਸ ਹਾਦਸੇ ਦੇ ਪਿੱਛੇ ਡਰਾਈਵਰ ਦੀ ਗਲਤੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਡਰਾਈਵਰ ਦੀ ਗਲਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। 

ਦੱਸ ਦਈਏ ਕਿ ਬਰਨਾਲਾ ਦੇ ਬੱਸ ਸਟੈਂਡ ਤੋਂ ਪਿੱਛੇ ਪਾਸੇ ਦਾਣਾ ਮੰਡੀ ਦੇ ਰਸਤੇ ਨੂੰ ਬੰਦ ਕਰਕੇ ਵੱਡੇ ਪੋਲ ਲਗਾਏ ਗਏ ਹਨ ਤਾਂ ਜੋ ਵੱਡਾ ਵਹੀਕਲ ਉੱਥੇ ਨਾ ਲੰਘੇ ਪਰ ਬੱਸ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਬੱਸ ਨੂੰ ਪੋਲ ’ਚ ਮਾਰ ਦਿੱਤਾ ਜਿਸਦੇ ਕਾਰਨ ਬੱਸ ’ਚ ਸਵਾਰ ਲੋਕ ਜ਼ਖਮੀ ਹੋ ਗਏ।

ਇਸ ਹਾਦਸੇ ਮਗਰੋਂ ਬੱਸ ਵੀ ਪੂਰੀ ਤਰ੍ਹਾਂ ਟੁੱਟ ਗਈ ਅਤੇ ਪੋਲ ਵੀ ਟੇਢਾ ਹੋ ਗਿਆ ਅਤੇ ਹਾਦਸੇ ਤੋਂ ਬਾਅਦ ਬੱਸ ਚਾਲਕ ਵੀ ਫਰਾਰ ਹੋ ਗਿਆ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।