ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 20 ਮਈ : Curd Benefits For Hair : ਭਾਵੇਂ ਹਰ ਮੌਸਮ ‘ਚ ਵਾਲਾਂ ਦੀ ਦੇਖਭਾਲ ਜ਼ਰੂਰੀ ਹੁੰਦੀ ਹੈ ਪਰ ਖਾਸ ਕਰਕੇ ਗਰਮੀਆਂ ਦੇ ਮੌਸਮ ‘ਚ ਲੋਕਾਂ ਨੂੰ ਵਾਲਾਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਨ੍ਹਾਂ ਦੀ ਦੇਖਭਾਲ ਕਰਨਾ ਵੀ ਕਾਫ਼ੀ ਚੁਣੌਤੀਪੂਰਨ ਹੋ ਜਾਂਦਾ ਹੈ। ਤੇਜ਼ ਧੁੱਪ ਹੀ ਨਹੀਂ ਸਗੋਂ ਗਰਮੀ ਦੀਆਂ ਲਹਿਰਾਂ ਵੀ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੀ ਸਥਿਤੀ ‘ਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਦਹੀਂ ਦੀ ਵਰਤੋਂ ਤੁਹਾਨੂੰ ਵਾਲਾਂ ਦੇ ਝੜਨ, ਡੈਂਡਰਫ, ਰੁੱਖੇ ਤੇ ਦੋ-ਮੂੰਹੇ ਵਾਲਾਂ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੀ ਹੈ।
ਹੇਅਰ ਫਾਲ ਲਈ
ਦਹੀਂ ਦੀ ਵਰਤੋਂ ਲੰਬੇ ਸਮੇਂ ਤੋਂ ਡਿੱਗਦੇ ਤੇ ਬੇਜਾਨ ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਕੀਤੀ ਜਾਂਦੀ ਹੈ।
ਇਸ ਦੇ ਲਈ ਤੁਹਾਨੂੰ ਇਕ ਕਟੋਰੀ ‘ਚ ਦਹੀਂ ਲੈਣਾ ਹੋਵੇਗਾ।
ਦਹੀਂ ‘ਚ 4-6 ਕੜ੍ਹੀ ਪੱਤੇ ਪੀਸ ਕੇ ਇਸ ਨੂੰ ਮਿਲਾ ਕੇ ਸਕੈਲਪ ਸਮੇਤ ਇਸ ਨੂੰ ਵਾਲਾਂ ‘ਤੇ ਚੰਗੀ ਤਰ੍ਹਾਂ ਲਗਾਓ।
ਇਸ ਤੋਂ ਬਾਅਦ ਵਾਲਾਂ ਨੂੰ ਘੱਟੋ-ਘੱਟ 1-2 ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ।
ਤੁਹਾਨੂੰ ਦੱਸ ਦੇਈਏ ਕਿ ਇਸ ਤਰੀਕੇ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੁੰਦਾ ਹੈ ਤੇ ਇਹ ਕਾਲੇ ਤੇ ਸੰਘਣੇ ਵੀ ਹੋ ਸਕਦੇ ਹਨ।
ਡੈਂਡਰਫ ਲਈ
ਬਹੁਤ ਸਾਰੇ ਲੋਕਾਂ ਨੂੰ ਗਰਮੀਆਂ ‘ਚ ਬਹੁਤ ਜ਼ਿਆਦਾ ਪਸੀਨਾ ਆਉਣ ਤੇ ਸਕੈਲਪ ਡਰਾਈ ਹੋਣ ਕਾਰਨ ਡੈਂਡਰਫ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਨੂੰ ਦੂਰ ਕਰਨ ਲਈ ਇਕ ਕਟੋਰੀ ‘ਚ ਦਹੀਂ ਲਓ ਤੇ ਉਸ ਵਿਚ 1 ਚਮਚ ਨਿੰਬੂ ਦਾ ਰਸ ਮਿਲਾਓ।
ਇਸ ਤੋਂ ਬਾਅਦ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਿਰ ਸਕੈਲਪ ਸਮੇਤ ਵਾਲਾਂ ‘ਤੇ ਲਗਾਓ।
ਤੁਹਾਨੂੰ ਦੱਸ ਦੇਈਏ ਕਿ ਹਫਤੇ ‘ਚ ਦੋ ਵਾਰ ਅਜਿਹਾ ਕਰਨ ਨਾਲ ਡੈਂਡਰਫ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ।
ਰੁੱਖੇ ਵਾਲਾਂ ਲਈ
ਜੇਕਰ ਤੁਸੀਂ ਵੀ ਗੁੰਝਲਦਾਰ ਤੇ ਰੁੱਖੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਦਹੀਂ ਨੂੰ ਕੁਦਰਤੀ ਕੰਡੀਸ਼ਨਰ ਦੇ ਤੌਰ ‘ਤੇ ਵੀ ਵਰਤ ਸਕਦੇ ਹੋ।
ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਹਲਕੇ ਸ਼ੈਂਪੂ ਦੀ ਮਦਦ ਨਾਲ ਧੋ ਲਓ।
ਹੁਣ ਵਾਲਾਂ ਦੀ ਲੈਂਥ ‘ਤੇ ਦਹੀਂ ਨੂੰ ਚੰਗੀ ਤਰ੍ਹਾਂ ਲਗਾਓ ਤੇ 15-20 ਮਿੰਟ ਲਈ ਛੱਡ ਦਿਓ।
ਇਸ ਤੋਂ ਬਾਅਦ ਵਾਲ ਪਾਣੀ ਨਾਲ ਧੋ ਲਓ। ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ‘ਚ ਨਾ ਸਿਰਫ ਚਮਕ ਆਈ ਹੈ ਸਗੋਂ ਇਹ ਨਰਮ ਵੀ ਹੋ ਗਏ ਹਨ।
ਹੇਅਰ ਗ੍ਰੋਥ ਲਈ
ਮਹਿਲਾ ਹੋਵੇ ਜਾਂ ਪੁਰਸ਼, ਹਰ ਕੋਈ ਸੰਘਣੇ ਤੇ ਲੰਬੇ ਵਾਲ ਚਾਹੁੰਦਾ ਹੈ। ਇਸ ਦੇ ਲਈ ਪਹਿਲਾਂ ਦਹੀਂ ਲਓ।
ਇਕ ਕਟੋਰੀ ਦਹੀਂ ‘ਚ 1 ਚਮਚ ਨਾਰੀਅਲ ਤੇਲ ਪਾਓ।
ਇਸ ਤੋਂ ਬਾਅਦ ਹਿਬਿਸਕਸ ਦੇ ਫੁੱਲਾਂ ਨੂੰ ਪੀਸ ਕੇ ਮਿਕਸ ਕਰ ਲਓ।
ਇਸ ਪੇਸਟ ਨੂੰ ਸਕੈਲਪ ਤੇ ਵਾਲਾਂ ‘ਤੇ ਅਪਲਾਈ ਕਰੋ।
ਇਸ ਮਾਸਕ ਨੂੰ 1 ਘੰਟੇ ਲਈ ਛੱਡ ਦਿਓ ਅਤੇ ਫਿਰ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।