17 ਅਕਤੂਬਰ 2024 : ਬਹਿਰਾਈਚ ਦੇ ਹਿੰਸਾ ਪ੍ਰਭਾਵਿਤ ਮਹਾਰਾਜਗੰਜ ਕਸਬੇ ਅਤੇ ਉਸ ਦੇ ਨੇੜਲੇ ਇਲਾਕੇ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਮੋਬਾਈਲ ਇੰਟਰਨੈੱਟ ਅਤ ਬ੍ਰਾਂਡਬੈਂਡ ਸੇਵਾਵਾਂ ਠੱਪ ਰਹੀਆਂ, ਜਿਸ ਕਾਰਨ ਰੋਜ਼-ਮਰ੍ਹਾ ਦੀ ਜ਼ਿੰਦਗੀ ਅਤੇ ਕਾਰੋਬਾਰ ਪ੍ਰਭਾਵਿਤ ਹੋਇਆ। ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਇਲਾਕੇ ਵਿੱਚ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ ਅਤੇ ਮੰਗਲਾਵਾਰ ਤੋਂ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਨਾਲ ਲੱਗਦੀ ਕੌਮਾਂਤਰੀ ਸਰਹੱਦ ਸਾਂਝੀ ਕਰਨ ਵਾਲੇ ਬਹਿਰਾਈਚ ਵਿੱਚ ਹਾਲਾਤ ਦੇ ਮੱਦੇਨਜ਼ਰ ਸਸ਼ਤਰ ਸੀਮਾ ਬਲ (ਐੱਸਐੱਸਬੀ) ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਐਤਵਾਰ ਨੂੰ ਬਹਿਰਾਈਚ ਵਿੱਚ ਦੁਰਗਾ ਪੂਜਾ ਮੌਕੇ ਮੂਰਤੀ ਵਿਸਰਜਨ ਯਾਤਰਾ ਦੌਰਾਨ ਫਿਰਕੂ ਹਿੰਸਾ ਕਾਰਨ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪਥਰਾਅ ਤੇ ਗੋਲੀਬਾਰੀ ’ਚ ਕਰੀਬ ਛੇ ਜਣੇ ਜ਼ਖ਼ਮੀ ਹੋ ਗਏ ਸਨ। ਬਹਿਰਾਈਚ ਦੇ ਚੀਫ ਮੈਡੀਕਲ ਅਫਸਰ (ਸੀਐੱਮਓ) ਡਾਕਟਰ ਸੰਜੈ ਕੁਮਾਰ ਨੇ ਪੋਸਟਮਾਰਟਮ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਰਾਮ ਗੁਪਾਲ ਮਿਸ਼ਰਾ ਦੇ ਸਰੀਰ ’ਤੇ 25 ਤੋਂ 30 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ‘ਸਦਮੇ ਅਤੇ ਜ਼ਿਆਦਾ ਖੂਨ ਵਹਿਣ’ ਕਾਰਨ ਹੋਈ ਸੀ।

ਸਥਿਤੀ ਕਾਬੂ ਹੇਠ: ਪੁਲੀਸ ਅਧਿਕਾਰੀ

ਪੁਲੀਸ ਅਧਿਕਾਰੀ ਨੇ ਦੱਸਿਆ, ‘‘ਮੰਗਲਵਾਰ ਤੋਂ ਹੁਣ ਤੱਕ ਕਿਸੇ ਵੀ ਅਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਐਤਵਾਰ ਅਤੇ ਸੋਮਵਾਰ ਨੂੰ ਹਿੰਸਾ ਮਗਰੋਂ ਹੁਣ ਸਥਿਤੀ ਕਾਬੂ ਹੇਠ ਹੈ।’’ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸਥਿਤੀ ਆਮ ਵਾਂਗ ਦੱਸੀ ਜਾ ਰਹੀ ਹੈ, ਬਾਜ਼ਾਰ ਖੁੱਲ੍ਹੇ ਰਹੇ ਅਤੇ ਲੋਕ ਆਪਣੇ ਕੰਮ-ਕਾਜ ’ਚ ਲੱਗੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।