13 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਦੇਸੀ ਗਰਲ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਪ੍ਰਿਯੰਕਾ ਦੇ ਜੇਠ ਅਤੇ ਨਿੱਕ ਜੋਨਸ ਦੇ ਭਰਾ ਕੇਵਿਨ ਜੋਨਸ ਨੂੰ ਸਕਿਨ ਕੈਂਸਰ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਿਯੰਕਾ ਦੇ ਜੇਠ ਨੇ ਹਸਪਤਾਲ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਖੁਦ ਆਪਣੀ ਬਿਮਾਰੀ ਬਾਰੇ ਦੱਸਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕੇਵਿਨ ਜੋਨਸ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।
ਕੇਵਿਨ ਜੋਨਸ ਨੂੰ ਚਮੜੀ ਦਾ ਕੈਂਸਰ ਹੋਇਆ
ਹਾਲੀਵੁੱਡ ਗਾਇਕ ਨਿਕ ਜੋਨਸ ਦੇ ਭਰਾ ਅਤੇ ਪ੍ਰਿਯੰਕਾ ਚੋਪੜਾ ਦੇ ਜੇਠ ਕੇਵਿਨ ਜੋਨਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਕੇਵਿਨ ਜੋਨਸ ਆਪਣੇ ਜ਼ਖਮ ਦਾ ਇਲਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘ਤਾਂ ਅੱਜ ਮੈਂ ਆਪਣਾ ਬੇਸਲ ਸੈੱਲ ਕੈਰੀਨੋਮਾ ਆਪਣੇ ਸਿਰ ਤੋਂ ਹਟਾ ਰਿਹਾ ਹਾਂ। ਹਾਂ, ਉਹ ਅਸਲ ਵਿੱਚ ਇੱਕ ਛੋਟਾ ਸਕਿਨ ਕੈਂਸਰ ਹੈ ਜੋ ਵਧਣਾ ਸ਼ੁਰੂ ਹੋ ਗਿਆ ਹੈ।
ਇਸ ਲਈ ਮੈਨੂੰ ਇਸ ਨੂੰ ਹਟਾਉਣ ਲਈ ਸਰਜਰੀ ਕਰਵਾਉਣੀ ਪਈ। ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਕੇਵਿਨ ਜੋਨਸ ਨੇ ਕੈਪਸ਼ਨ ‘ਚ ਲਿਖਿਆ, ‘ਆਪਣੇ ਮੱਸੋੋਂ ਦਾ ਟੈਸਟ ਕਰਵਾਉਣ ਲਈ ਇਕ ਦੋਸਤਾਨਾ ਰੀਮਾਈਂਡਰ।’ ਵੀਡੀਓ ਵਿੱਚ, ਉਹ ਸਰਜਰੀ ਦੇ ਜ਼ਖ਼ਮ ਨੂੰ ਆਪਣੇ ਮੱਥੇ ਤੇ ਬੈਂਡ-ਏਡ ਨਾਲ ਢੱਕਦੇ ਨਜ਼ਰ ਆ ਰਹੇ ਹਨ। ਕੇਵਿਨ ਨੇ ਸਰਜਰੀ ਤੋਂ ਬਾਅਦ ਘਰ ਜਾਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ।