20 ਅਗਸਤ 2024 : ਲਗਾਤਾਰ ਬਲਦ ਰਹੀ ਜੀਵਨਸ਼ੈਲੀ ਨੇ ਸਰੀਰਕ ਹੀ ਨਹੀਂ ਮਾਨਸਿਕ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਜੀਵਨ ਦੀ ਭੱਜ ਦੌੜ ਵਿਚ ਬੰਦੇ ਕੋਲ ਆਪਣਾ ਧਿਆਨ ਰੱਖਣ ਦਾ ਸਮਾਂ ਨਹੀਂ। ਜਿਸ ਕਾਰਨ ਚਿੰਤਾਂ, ਤਣਾਅ ਵੀ ਜੀਵਨ ਦਾ ਹਿੱਸਾ ਬਣ ਗਏ ਹਨ। ਦਿਮਾਗ਼ ਨੂੰ ਤਣਾਅ ਚਿੰਤਾਂ ਤੋਂ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਥੈਰੀਪੀਆਂ ਦੱਸੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਆਯੁਰਵੇਦ ਦੇ ਇਕ ਅਨੋਖੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਅਤੇ ਤੁਸੀਂ ਚਿੰਤਾ, ਤਣਾਅ ਜਿਹੀਆਂ ਮਾਨਸਿਕ ਸਮੱਸਿਆਵਾਂ ਤੋਂ ਦੂਰ ਰਹੋਗੇ।

ਆਯੁਰਵੇਦ ਵਿੱਚ ਨਸਿਆ ਵਿਧੀ ਇੱਕ ਮਹੱਤਵਪੂਰਨ ਵਿਧੀ ਹੈ। ਇਹ ਪੰਚਕਰਮ ਦੀਆਂ ਪੰਜ ਪ੍ਰਮੁੱਖ ਵਿਧੀਆਂ ਵਿੱਚੋਂ ਇੱਕ ਹੈ। ਇਸ ਵਿਧੀ ਵਿਚ ਨੱਕ ਵਿਚ ਦਵਾਈ ਵਾਲਾ ਤੇਲ, ਘਿਓ ਜਾਂ ਹੋਰ ਤਰਲ ਪਦਾਰਥ ਪਾ ਕੇ ਇਲਾਜ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਵਿਧੀ ਦਿਮਾਗ਼ੀ ਪ੍ਰਣਾਲੀ ਦੇ ਲਈ ਬਹੁਤ ਚੰਗੀ ਹੁੰਦੀ ਹੈ। ਤਣਾਅ ਚਿੰਤਾਂ ਤੋਂ ਛੁਟਕਾਰਾ ਦਵਾਉਣ ਦੇ ਨਾਲ ਨਾਲ ਇਹ ਸਿਰ ਦਰਦ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ।

ਨਸਿਆ ਵਿਧੀ ਦੇ ਸਿਹਤ ਲਈ ਲਾਭ

ਨਸਿਆ ਵਿਧੀ ਸਰੀਰ ਵਿਚ ਮੌਜੂਦ ਵਾਤ ਦੋਸ਼ ਨੂੰ ਦੂਰ ਕਰਦੀ ਹੈ। ਇਹ ਦਿਮਾਗ਼ ਨੂੰ ਪੋਸ਼ਣ ਦਿੰਦੀ ਹੈ, ਜਿਸ ਨਾਲ ਚਿੰਤਾ, ਉਦਾਸੀ, ਤਣਾਅ ਅਤੇ ਇਨਸੌਮਨੀਆ ਵਰਗੀਆਂ ਮਾਨਸਿਕ ਸਮੱਸਿਆਵਾਂ ਵਿਚ ਸੁਧਾਰ ਹੁੰਦਾ ਹੈ। ਇਹ ਵਿਧੀ ਯਾਦ ਸ਼ਕਤੀ ਵਧਾਉਣ ਵਿਚ ਵੀ ਮਦਦਗਾਰ ਹੁੰਦੀ ਹੈ। ਇਹ ਮਾਈਗਰੇਨ, ਸਾਈਨਿਸਾਈਟਿਸ ਅਤੇ ਹੋਰ ਕਿਸਮ ਦੇ ਸਿਰ ਦਰਦ ਵਿੱਚ ਰਾਹਤ ਪ੍ਰਦਾਨ ਕਰਦੀ ਹੈ। ਇਸਦੇ ਇਲਾਵਾ ਇਹ ਵਿਧੀ ਸਾਹ ਦੀਆਂ ਸਮੱਸਿਆਵਾਂ ਜਿਵੇਂ ਕਿ ਨੱਕ ਬੰਦ ਹੋਣਾ, ਸਾਈਨਸ ਅਤੇ ਐਲਰਜੀ ਵਿਚ ਵੀ ਫ਼ਾਇਦੇਮੰਦ ਹੁੰਦੀ ਹੈ।

ਨਸਿਆ ਵਿਧੀ ਦੇ ਦਿਮਾਗ਼ ਲਈ ਲਾਭ

ਆਯੁਰਵੇਦ ਅਨੁਸਾਰ ਨੱਕ ਦਾ ਸਿੱਧਾ ਸਬੰਧ ਦਿਮਾਗ਼ ਨਾਲ ਹੁੰਦਾ ਹੈ। ਨੱਕ ਰਾਹੀਂ ਪਾਏ ਗਏ ਦਵਾਈ ਵਾਲੇ ਤੇਲ, ਘਿਓ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਦੇ ਹਨ ਜੋ ਦਿਮਾਗੀ ਪ੍ਰਣਾਲੀ ਨੂੰ ਨਿਯੰਤਰਿਤ ਕਰਦੇ ਹਨ। ਇਹ ਸਾਡੀ ਦਿਮਾਗ਼ੀ ਪ੍ਰਣਾਲੀ ਨੂੰ ਸੰਤੁਲਿਤ ਕਰਦੀ ਹੈ। ਇਸ ਨਾਲ ਮਾਨਸਿਕ ਵਿਕਾਰ, ਤਣਾਅ ਅਤੇ ਦਿਮਾਗ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਸਦੇ ਨਾਲ ਹੀ ਆਯੁਰਵੇਦ ਵਿਚ ਤਿੰਨ ਦੋਸ਼ (ਵਾਤ, ਪਿਟਾ, ਕਫ) ਮੰਨੇ ਜਾਂਦੇ ਹਨ। ਇਨ੍ਹਾਂ ਦਾ ਸੰਤੁਲਨ ਸਿਹਤਮੰਦ ਸਰੀਰ ਲਈ ਜ਼ਰੂਰੀ ਹੈ। ਨਸਿਆ ਵਿਧੀ ਵਿਸ਼ੇਸ਼ ਤੌਰ ‘ਤੇ ਵਾਤ ਦੋਸ਼ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੀ ਹੈ, ਜੋ ਕਿ ਮਾਨਸਿਕ ਵਿਕਾਰ ਅਤੇ ਤਣਾਅ ਦਾ ਮੁੱਖ ਕਾਰਨ ਹੈ।

ਨਸਿਆ ਵਿਧੀ ਦੀ ਪ੍ਰਕਿਰਿਆ

  • ਨਸਿਆ ਵਿਧੀ ਕਰਨ ਤੋਂ ਪਹਿਲਾਂ, ਸਰੀਰ ਅਤੇ ਮਨ ਨੂੰ ਸ਼ਾਂਤ ਅਤੇ ਸਥਿਰ ਕਰਨਾ ਜ਼ਰੂਰੀ ਹੈ। ਇਸ ਲਈ ਵਿਅਕਤੀ ਨੂੰ ਸਭ ਤੋਂ ਪਹਿਲਾਂ ਆਰਾਮਦਾਇਕ ਸਥਿਤੀ ਵਿਚ ਬੈਠਣ ਜਾਂ ਲੇਟਣ ਲਈ ਕਿਹਾ ਜਾਂਦਾ ਹੈ।
  • ਇਸ ਵਿਧੀ ਲਈ ਵਿਸ਼ੇਸ਼ ਕਿਸਮ ਦੇ ਦਵਾਈ ਵਾਲੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਆਯੁਰਵੇਦਾਚਾਰੀਆ ਦੁਆਰਾ ਵਿਅਕਤੀ ਦੀ ਸਮੱਸਿਆ ਅਤੇ ਦੋਸ਼ ਦੇ ਅਨੁਸਾਰ ਤੇਲ ਦੀ ਚੋਣ ਕੀਤੀ ਜਾਂਦੀ ਹੈ।
  • ਇਸ ਤੋਂ ਬਾਅਦ ਤੇਲ ਦੀਆਂ 2 ਤੋਂ 5 ਬੂੰਦਾਂ ਨੱਕ ਦੀਆਂ ਦੋਵੇਂ ਨਸਾਂ ਵਿਚ ਪਾਈਆਂ ਜਾਂਦੀਆਂ ਹਨ। ਵਿਅਕਤੀ ਨੂੰ ਹੌਲੀ-ਹੌਲੀ ਸਾਹ ਲੈਣ ਅਤੇ ਤੇਲ ਨੂੰ ਸਾਹ ਰਾਹੀਂ ਅੰਦਰ ਲੈ ਕੇ ਜਾਣ ਲਈ ਕਿਹਾ ਜਾਂਦਾ ਹੈ।
  • ਇਸ ਤੋਂ ਬਾਅਦ ਵਿਅਕਤੀ ਨੂੰ ਕੁਝ ਮਿੰਟਾਂ ਲਈ ਆਰਾਮ ਕਰਨ ਦਿੱਤਾ ਜਾਂਦਾ ਹੈ। ਆਰਾਮ ਦੌਰਾਨ ਸਿਰ ਅਤੇ ਗਰਦਨ ਦੀ ਹਲਕੀ ਮਾਲਿਸ਼ ਕੀਤੀ ਜਾਂਦੀ ਹੈ, ਤਾਂ ਜੋ ਤੇਲ ਦਿਮਾਗ ਅਤੇ ਨਰਵਸ ਸਿਸਟਮ ਤੱਕ ਆਸਾਨੀ ਨਾਲ ਪਹੁੰਚ ਸਕੇ।

ਸਰਕਾਰੀ ਆਯੁਰਵੈਦਿਕ ਹਸਪਤਾਲ ਨਗਰ ਬੱਲੀਆ ਦੇ ਮੈਡੀਕਲ ਅਫ਼ਸਰ ਡਾ ਸੁਭਾਸ਼ ਚੰਦਰ ਯਾਦਵ ਨੇ ਦੱਸਿਆ ਕਿ ਨਸਿਆ ਵਿਧੀ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਪਰ ਇਸਨੂੰ ਆਯੁਰਵੈਦਿਕ ਡਾਕਟਰ ਦੀ ਅਗਵਾਈ ਹੇਠ ਹੀ ਕਰਨਾ ਚਾਹੀਦਾ ਹੈ। ਨਸਿਆ ਵਿਧੀ ਨੂੰ ਗਲਤ ਢੰਗ ਨਾਲ ਕਰਨ ਕਰਕੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।