ਅਯੁੱਧਿਆ ’ਚ ਜਬਰ ਜਨਾਹ ਦੀ ਸ਼ਿਕਾਰ ਬੱਚੀ ਦੇ ਘਰ ਵਾਲਿਆਂ ਨੇ ਗਰਭਪਾਤ ਦੀ ਸਹਿਮਤੀ ਦੇ ਦਿੱਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਡੀਐੱਨਏ ਜਾਂਚ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸੋਮਵਾਰ ਨੂੰ ਸਵੇਰੇ 11 ਵਜੇ ਅਯੁੱਧਿਆ ਤੋਂ ਸੀਐੱਮਓ ਬੱਚੀ ਨੂੰ ਲੈ ਕੇ ਲਖਨਊ ਰਵਾਨਾ ਹੋਏ। ਦੁਪਹਿਰ ਤਿੰਨ ਵਜੇ ਉਸਨੂੰ ਗਰਭਪਾਤ ਤੇ ਬਿਹਤਰ ਇਲਾਜ ਲਈ ਕਰੜੀ ਸੁਰੱਖਿਆ ’ਚ ਲਖਨਊ ਦੇ ਇਕ ਹਸਪਤਾਲ ’ਚ ਦਾਖਲ ਕਰਾਇਆ ਗਿਆ। ਜਬਰ ਜਨਾਹ ਦੇ ਮੁਲਜ਼ਮ ਸਮਾਜਵਾਦੀ ਪਾਰਟੀ ਦੇ ਭਦਰਸਾ ਨਗਰ ਪੰਚਾਇਤ ਦੇ ਪ੍ਰਧਾਨ ਮੋਇਦ ਖਾਨ ਤੇ ਉਸਦੇ ਸਹਿਯੋਗੀ ਰਾਜੂ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪਿਛਲੇ ਦਿਨੀਂ ਮਾਮਲਾ ਸਾਹਮਣੇ ਆਉਣ ਦੇ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲੈ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਸੀ ਤੇ ਆਰਥਿਕ ਸਹਾਇਤਾ ਵੀ ਮੁਹੱਈਆ ਕਰਾਈ ਸੀ। ਇਸੇ ਦੇ ਨਾਲ ਮੁਲਜ਼ਮ ਦੀ ਕਬਜ਼ਾ ਕਰ ਕੇ ਬਣਾਈ ਗਈ ਬੇਕਰੀ ’ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ।