ਭੁੱਚੋ ਮੰਡੀ (ਪੰਜਾਬੀ ਖਬਰਨਾਮਾ) 24 ਮਈ : ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਭੁੱਚੋ ਮੰਡੀ ਵਿਖੇ ਰੋਡ ਸ਼ੋਅ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਥੇਦਾਰ ਖੁੱਡੀਆਂ ਨੂੰ ਹੱਕਾਂ ਲਈ ਬੋਲਣ ਦਾ ਸਾਰਾ ਪਤਾ ਹੈ। ਪਾਰਲੀਮੈਂਟ ਵਿਚ ਬੋਲ ਕੇ ਪੰਜਾਬ ਦੇ ਹੱਕ ਲੈ ਕੇ ਆਉਣਗੇ, ਇਸ ਕਰ ਕੇ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਲੀਮੈਂਟ ਵਿਚ ਭੇਜੋ ਤਾਂ ਜੋ ਪੰਜਾਬ ਦੇ ਹੱਕਾਂ ਲਈ ਲੜਾਈ ਲੜੀ ਜਾ ਸਕੇ।

ਮਾਨ ਵੱਲੋਂ ਵਿਅੰਗਮਈ ਰਾਜਨੀਤਕ ਕਵਿਤਾ ‘ਕਿਕਲੀ’ ਸੁਣਾ ਕੇ ਬਾਦਲ ਪਰਿਵਾਰ ’ਤੇ ਸ਼ਬਦ ਰਾਹੀਂ ਗਹਿਰੇ ਵਾਰ ਕੀਤੇ ਜਿਸ ਦੀ ਲੋਕਾਂ ਵੱਲੋਂ ਵਾਹ-ਵਾਹ ਕੀਤੀ ਗਈ। ਇਸ ਦੌਰਾਨ ਖੁੱਡੀਆਂ ਵੱਲੋਂ ਵੀ ਲੋਕਾਂ ਨੂੰ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਲਈ ਅਪੀਲ ਕੀਤੀ।

ਇਸ ਮੌਕੇ ਬਲਜਿੰਦਰ ਕੌਰ ਮਾਹਲ ਤੁੰਗਵਾਲੀ, ਜੋਨੀ ਬਾਂਸਲ, ਪਿ੍ਰੰਸ ਗੋਲਣ, ਅੰਜਲੀ ਗਰਗ, ਕਮਲਪ੍ਰੀਤ ਕੌਰ, ਕੁਲਦੀਪ ਸਿੰਘ, ਹਰਦੀਪ ਸਿੰਘ ਮਾਹਲ, ਟਰੱਕ ਯੂਨੀਅਨ ਭੁੱਚੋਂ ਦੇ ਪ੍ਰਧਾਨ ਉਪਲੀ, ਰਾਜੂ, ਯਾਦਵਿੰਦਰ ਸ਼ਰਮਾ, ਗੱਗੂ ਸਮਾਗ, ਰਿੰਕੂ ਸ਼ਰਮਾ, ਜਸਪਾਲ ਸਿੰਘ ਬੇਗਾ, ਗੋਰਾ ਸਿੰਘ ਮਾਹਲ, ਹਰਪ੍ਰੀਤ ਸਿੰਘ ਔਲਖ, ਹਰਦੀਪ ਸਿੰਘ ਮਾਹਲ, ਤੋਂ ਇਲਾਵਾ ਪਾਰਟੀ ਵਰਕਰ ਅਤੇ ਮੰਡੀ ਨਿਵਾਸੀ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।