ਚੰਡੀਗੜ੍ਹ, 6 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਭਾਰਤ (India) ਅਤੇ ਆਸਟ੍ਰੇਲੀਆ (Australia) ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ (Test Match) ਐਡੀਲੇਡ (Adelaide) ‘ਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ‘ਚ ਆਸਟ੍ਰੇਲੀਆਈ ਖਿਡਾਰੀ ਖੱਬੇ ਹੱਥ ‘ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਤੇ ਉਤਰੇ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ? ਕ੍ਰਿਕਟ (Cricket) ਆਸਟ੍ਰੇਲੀਆ ਨੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੌਰਾਨ ਇਹ ਜਾਣਕਾਰੀ ਦਿੱਤੀ ਸੀ। ਫਿਲਹਾਲ ਪਿੰਕ ਬਾਲ ਟੈਸਟ (Pink Ball Test) ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਪਲੇਇੰਗ ਇਲੈਵਨ ‘ਚ 3 ਬਦਲਾਅ ਕੀਤੇ ਗਏ ਹਨ ਜਦਕਿ ਆਸਟ੍ਰੇਲੀਆਈ ਟੀਮ ਇਕ ਬਦਲਾਅ ਦੇ ਨਾਲ ਆਈ ਹੈ।
ਆਸਟ੍ਰੇਲੀਆਈ ਖਿਡਾਰੀਆਂ ਨੇ ਖੱਬੇ ਹੱਥ ‘ਤੇ ਕਾਲੀ ਪੱਟੀ ਬੰਨ੍ਹ ਕੇ ਮਰਹੂਮ ਫਿਲ ਹਿਊਜ਼ (Phil Hughes) ਨੂੰ ਸ਼ਰਧਾਂਜਲੀ ਦਿੱਤੀ। ਆਸਟ੍ਰੇਲੀਆ ਦੇ ਹੋਣਹਾਰ ਨੌਜਵਾਨ ਓਪਨਰ ਬੱਲੇਬਾਜ਼ ਹਿਊਜ਼ ਦੀ ਮੈਚ ਦੌਰਾਨ ਬਾਊਂਸਰ ਨਾਲ ਸਿਰ ‘ਤੇ ਸੱਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਆਸਟ੍ਰੇਲੀਆਈ ਖਿਡਾਰੀਆਂ ਨੇ ਆਪਣੇ ਸਾਥੀ ਨੂੰ ਇਸ ਤਰ੍ਹਾਂ ਯਾਦ ਕੀਤਾ।
ਐਡੀਲੇਡ ਟੈਸਟ ਮੈਚ ਦੇ ਚੌਥੇ ਦਿਨ ਖਿਡਾਰੀ ਇਕ ਮਿੰਟ ਦਾ ਮੌਨ ਵੀ ਰੱਖਣਗੇ। ਕ੍ਰਿਕਟ ਆਸਟ੍ਰੇਲੀਆ ਨੇ ਸਾਬਕਾ ਕ੍ਰਿਕਟਰ ਦੀ 10ਵੀਂ ਬਰਸੀ ‘ਤੇ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਵਿੱਚ 6 ਦਸੰਬਰ (December) ਤੋਂ ਐਡੀਲੇਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸ਼ਾਮਲ ਸੀ।
ਫਿਲ ਹਿਊਜ਼ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ
ਆਸਟ੍ਰੇਲੀਆ ਦਾ ਉਭਰਦਾ ਸਿਤਾਰਾ ਫਿਲ ਹਿਊਜ ਸੀ। ਘਰੇਲੂ ਕ੍ਰਿਕਟ (Domestic Cricket) ‘ਚ ਸੀਨ ਐਬੋਟ (Sean Abbott’s) ਦਾ ਤੇਜ਼ ਬਾਊਂਸਰ ਉਸ ਦੀ ਗਰਦਨ ‘ਤੇ ਲੱਗਾ। 24 ਨਵੰਬਰ (November) 2014 ਨੂੰ, ਸਿਡਨੀ (Sydney) ਵਿੱਚ ਘਰੇਲੂ ਮੈਚ ਦੌਰਾਨ ਸੀਨ ਐਬੋਟ ਦੇ ਇੱਕ ਬਾਊਂਸਰ ਦੁਆਰਾ ਹਿਊਜ ਦੀ ਗਰਦਨ ਉੱਤੇ ਸੱਟ ਲੱਗ ਗਈ ਸੀ। ਉਸ ਨੇ ਹੈਲਮੇਟ ਪਾਇਆ ਹੋਇਆ ਸੀ ਪਰ ਗੇਂਦ ਉਸ ਦੀ ਗਰਦਨ ‘ਤੇ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਹ ਲਗਭਗ 3 ਦਿਨ ਸਿਡਨੀ ਦੇ ਇੱਕ ਹਸਪਤਾਲ ਵਿੱਚ ਕੋਮਾ ਵਿੱਚ ਰਿਹਾ ਅਤੇ ਫਿਰ 27 ਨਵੰਬਰ (November) 2014 ਨੂੰ ਉਸਦੀ ਮੌਤ ਹੋ ਗਈ।
ਫਿਲ ਹਿਊਜ਼ ਦਾ ਅੰਤਰਰਾਸ਼ਟਰੀ ਕਰੀਅਰ
ਸਾਬਕਾ ਖੱਬੇ ਹੱਥ ਦੇ ਓਪਨਰ ਬੱਲੇਬਾਜ਼ ਫਿਲ ਹਿਊਜ਼ ਨੇ ਆਸਟਰੇਲੀਆ ਲਈ 26 ਟੈਸਟ ਮੈਚ ਖੇਡੇ। ਇਸ ਦੌਰਾਨ ਉਸਨੇ 1535 ਦੌੜਾਂ ਬਣਾਈਆਂ ਜਿਸ ਵਿੱਚ 3 ਸੈਂਕੜੇ (Centuries) ਅਤੇ 7 ਅਰਧ ਸੈਂਕੜੇ (Half-Centuries) ਸ਼ਾਮਲ ਸਨ। ਹਿਊਜ਼ ਦੇ ਨਾਮ 25 ਵਨ ਡੇ ਅੰਤਰਰਾਸ਼ਟਰੀ (ODI) ਮੈਚਾਂ ਵਿੱਚ 826 ਦੌੜਾਂ ਹਨ। ਹਿਊਜ਼ ਨੇ ਵਨਡੇ ‘ਚ 2 ਸੈਂਕੜੇ ਅਤੇ 4 ਅਰਧ ਸੈਂਕੜੇ ਲਗਾਏ ਹਨ। ਹਿਊਜ਼ ਦਾ ਟੈਸਟ ਵਿੱਚ ਸਰਵੋਤਮ ਸਕੋਰ 161 ਦੌੜਾਂ ਸੀ ਜਦਕਿ ਵਨਡੇ ਵਿੱਚ ਉਸ ਦੀ ਸਰਵੋਤਮ ਪਾਰੀ ਨਾਬਾਦ 138 ਦੌੜਾਂ ਸੀ।